Church Directory churchdirectory.eu
FR EN

Asa Ki Var

ਆਸਾ ਕੀ ਵਾਰ

Section 1

ੴ ਸਤਿਗੁਰ ਪ੍ਰਸਾਦਿ ॥

ਆਸਾ ਮਹਲਾ ੪ ਛੰਤ ਘਰੁ ੪ ॥

ਹਰਿ ਅੰਮ੍ਰਿਤ ਭਿੰਨੇ ਲੋਇਣਾ; ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥

ਮਨੁ. ਰਾਮਿ ਕਸਵਟੀ ਲਾਇਆ; ਕੰਚਨੁ ਸੋਵਿੰਨਾ ॥

ਗੁਰਮੁਖਿ ਰੰਗਿ ਚਲੂਲਿਆ; ਮੇਰਾ ਮਨੁ ਤਨੋ ਭਿੰਨਾ ॥

ਜਨੁ ਨਾਨਕੁ. ਮੁਸਕਿ ਝਕੋਲਿਆ; ਸਭੁ ਜਨਮੁ ਧਨੁ ਧੰਨਾ ॥੧॥

Section 2

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਆਸਾ ਮਹਲਾ ੧ ॥

ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ; ਟੁੰਡੇ ਅਸ ਰਾਜੈ ਕੀ, ਧੁਨੀ ॥

ਸਲੋਕੁ ਮਃ ੧ ॥

ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ॥

ਜਿਨਿ. ਮਾਣਸ ਤੇ ਦੇਵਤੇ ਕੀਏ; ਕਰਤ. ਨ ਲਾਗੀ ਵਾਰ ॥੧॥

ਮਹਲਾ ੨ ॥

ਜੇ. ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥

ਏਤੇ ਚਾਨਣ ਹੋਦਿਆਂ; ਗੁਰ ਬਿਨੁ. ਘੋਰ ਅੰਧਾਰ ॥੨॥

ਮਃ ੧ ॥

ਨਾਨਕ. ਗੁਰੂ ਨ ਚੇਤਨੀ; ਮਨਿ ਆਪਣੈ ਸੁਚੇਤ ॥

ਛੁਟੇ ਤਿਲ ਬੂਆੜ ਜਿਉ; ਸੁੰਞੇ ਅੰਦਰਿ ਖੇਤ ॥

ਖੇਤੈ ਅੰਦਰਿ ਛੁਟਿਆ; ਕਹੁ ਨਾਨਕ. ਸਉ ਨਾਹ ॥

ਫਲੀਅਹਿ ਫੁਲੀਅਹਿ ਬਪੁੜੇ; ਭੀ. ਤਨ ਵਿਚਿ ਸੁਆਹ ॥੩॥

ਪਉੜੀ ॥

ਆਪੀਨੑੈ ਆਪੁ ਸਾਜਿਓ; ਆਪੀਨੑੈ ਰਚਿਓ ਨਾਉ ॥

ਦੁਯੀ. ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥

ਦਾਤਾ ਕਰਤਾ. ਆਪਿ ਤੂੰ; ਤੁਸਿ ਦੇਵਹਿ. ਕਰਹਿ ਪਸਾਉ ॥

ਤੂੰ ਜਾਣੋਈ ਸਭਸੈ; ਦੇ ਲੈਸਹਿ. ਜਿੰਦੁ ਕਵਾਉ ॥

ਕਰਿ ਆਸਣੁ; ਡਿਠੋ ਚਾਉ ॥੧॥

Section 3

ਹਰਿ ਪ੍ਰੇਮ ਬਾਣੀ. ਮਨੁ ਮਾਰਿਆ; ਅਣੀਆਲੇ ਅਣੀਆ. ਰਾਮ ਰਾਜੇ ॥

ਜਿਸੁ ਲਾਗੀ ਪੀਰ. ਪਿਰੰਮ ਕੀ; ਸੋ ਜਾਣੈ ਜਰੀਆ ॥

ਜੀਵਨ ਮੁਕਤਿ ਸੋ ਆਖੀਐ; ਮਰਿ ਜੀਵੈ ਮਰੀਆ ॥

ਜਨ ਨਾਨਕ. ਸਤਿਗੁਰੁ ਮੇਲਿ ਹਰਿ; ਜਗੁ ਦੁਤਰੁ ਤਰੀਆ ॥੨॥

Section 4

ਸਲੋਕੁ ਮਃ ੧ ॥

ਸਚੇ ਤੇਰੇ ਖੰਡ; ਸਚੇ ਬ੍ਰਹਮੰਡ ॥

ਸਚੇ ਤੇਰੇ ਲੋਅ; ਸਚੇ ਆਕਾਰ ॥

ਸਚੇ ਤੇਰੇ ਕਰਣੇ; ਸਰਬ ਬੀਚਾਰ ॥

ਸਚਾ ਤੇਰਾ ਅਮਰੁ; ਸਚਾ ਦੀਬਾਣੁ ॥

ਸਚਾ ਤੇਰਾ ਹੁਕਮੁ; ਸਚਾ ਫੁਰਮਾਣੁ ॥

ਸਚਾ ਤੇਰਾ ਕਰਮੁ; ਸਚਾ ਨੀਸਾਣੁ ॥

ਸਚੇ ਤੁਧੁ ਆਖਹਿ; ਲਖ ਕਰੋੜਿ ॥

ਸਚੈ ਸਭਿ ਤਾਣਿ; ਸਚੈ ਸਭਿ ਜੋਰਿ ॥

ਸਚੀ ਤੇਰੀ ਸਿਫਤਿ; ਸਚੀ ਸਾਲਾਹ ॥

ਸਚੀ ਤੇਰੀ ਕੁਦਰਤਿ; ਸਚੇ ਪਾਤਿਸਾਹ ॥

ਨਾਨਕ ਸਚੁ, ਧਿਆਇਨਿ ਸਚੁ ॥

ਜੋ ਮਰਿ ਜੰਮੇ; ਸੁ ਕਚੁ ਨਿਕਚੁ ॥੧॥

ਮਃ ੧ ॥

ਵਡੀ ਵਡਿਆਈ; ਜਾ ਵਡਾ ਨਾਉ ॥

ਵਡੀ ਵਡਿਆਈ; ਜਾ ਸਚੁ ਨਿਆਉ ॥

ਵਡੀ ਵਡਿਆਈ; ਜਾ ਨਿਹਚਲ ਥਾਉ ॥

ਵਡੀ ਵਡਿਆਈ; ਜਾਣੈ ਆਲਾਉ ॥

ਵਡੀ ਵਡਿਆਈ; ਬੁਝੈ ਸਭਿ ਭਾਉ ॥

ਵਡੀ ਵਡਿਆਈ; ਜਾ. ਪੁਛਿ ਨ ਦਾਤਿ ॥

ਵਡੀ ਵਡਿਆਈ; ਜਾ ਆਪੇ ਆਪਿ ॥

ਨਾਨਕ; ਕਾਰ. ਨ ਕਥਨੀ ਜਾਇ ॥

ਕੀਤਾ ਕਰਣਾ; ਸਰਬ ਰਜਾਇ ॥੨॥

ਮਹਲਾ ੨ ॥

ਇਹੁ ਜਗੁ, ਸਚੈ ਕੀ ਹੈ ਕੋਠੜੀ; ਸਚੇ ਕਾ ਵਿਚਿ ਵਾਸੁ ॥

ਇਕਨੑਾ. ਹੁਕਮਿ ਸਮਾਇ ਲਏ; ਇਕਨੑਾ. ਹੁਕਮੇ ਕਰੇ ਵਿਣਾਸੁ ॥

ਇਕਨੑਾ. ਭਾਣੈ ਕਢਿ ਲਏ; ਇਕਨੑਾ. ਮਾਇਆ ਵਿਚਿ ਨਿਵਾਸੁ ॥

ਏਵ ਭਿ. ਆਖਿ ਨ ਜਾਪਈ; ਜਿ ਕਿਸੈ. ਆਣੇ ਰਾਸਿ ॥

ਨਾਨਕ. ਗੁਰਮੁਖਿ ਜਾਣੀਐ; ਜਾ ਕਉ ਆਪਿ ਕਰੇ ਪਰਗਾਸੁ ॥੩॥

ਪਉੜੀ ॥

ਨਾਨਕ. ਜੀਅ ਉਪਾਇ ਕੈ; ਲਿਖਿ ਨਾਵੈ ਧਰਮੁ ਬਹਾਲਿਆ ॥

ਓਥੈ. ਸਚੇ ਹੀ ਸਚਿ ਨਿਬੜੈ; ਚੁਣਿ ਵਖਿ ਕਢੇ ਜਜਮਾਲਿਆ ॥

ਥਾਉ. ਨ ਪਾਇਨਿ ਕੂੜਿਆਰ; ਮੁਹ ਕਾਲੑੈ. ਦੋਜਕਿ ਚਾਲਿਆ ॥

ਤੇਰੈ ਨਾਇ ਰਤੇ. ਸੇ ਜਿਣਿ ਗਏ; ਹਾਰਿ ਗਏ. ਸਿ ਠਗਣ ਵਾਲਿਆ ॥

ਲਿਖਿ ਨਾਵੈ; ਧਰਮੁ ਬਹਾਲਿਆ ॥੨॥

Section 5

ਹਮ ਮੂਰਖ ਮੁਗਧ ਸਰਣਾਗਤੀ; ਮਿਲੁ ਗੋਵਿੰਦ ਰੰਗਾ, ਰਾਮ ਰਾਜੇ ॥

ਗੁਰਿ ਪੂਰੈ ਹਰਿ ਪਾਇਆ; ਹਰਿ ਭਗਤਿ ਇਕ ਮੰਗਾ ॥

ਮੇਰਾ ਮਨੁ ਤਨੁ. ਸਬਦਿ ਵਿਗਾਸਿਆ; ਜਪਿ ਅਨਤ ਤਰੰਗਾ ॥

ਮਿਲਿ ਸੰਤ ਜਨਾ. ਹਰਿ ਪਾਇਆ; ਨਾਨਕ. ਸਤਸੰਗਾ ॥੩॥

Section 6

ਸਲੋਕ ਮਃ ੧ ॥

ਵਿਸਮਾਦੁ ਨਾਦ; ਵਿਸਮਾਦੁ ਵੇਦ ॥

ਵਿਸਮਾਦੁ ਜੀਅ; ਵਿਸਮਾਦੁ ਭੇਦ ॥

ਵਿਸਮਾਦੁ ਰੂਪ; ਵਿਸਮਾਦੁ ਰੰਗ ॥

ਵਿਸਮਾਦੁ; ਨਾਗੇ ਫਿਰਹਿ ਜੰਤ ॥

ਵਿਸਮਾਦੁ ਪਉਣੁ; ਵਿਸਮਾਦੁ ਪਾਣੀ ॥

ਵਿਸਮਾਦੁ ਅਗਨੀ; ਖੇਡਹਿ ਵਿਡਾਣੀ ॥

ਵਿਸਮਾਦੁ ਧਰਤੀ; ਵਿਸਮਾਦੁ ਖਾਣੀ ॥

ਵਿਸਮਾਦੁ; ਸਾਦਿ ਲਗਹਿ ਪਰਾਣੀ ॥

ਵਿਸਮਾਦੁ ਸੰਜੋਗੁ; ਵਿਸਮਾਦੁ ਵਿਜੋਗੁ ॥

ਵਿਸਮਾਦੁ ਭੁਖ; ਵਿਸਮਾਦੁ ਭੋਗੁ ॥

ਵਿਸਮਾਦੁ ਸਿਫਤਿ; ਵਿਸਮਾਦੁ ਸਾਲਾਹ ॥

ਵਿਸਮਾਦੁ ਉਝੜ; ਵਿਸਮਾਦੁ ਰਾਹ ॥

ਵਿਸਮਾਦੁ ਨੇੜੈ; ਵਿਸਮਾਦੁ ਦੂਰਿ ॥

ਵਿਸਮਾਦੁ; ਦੇਖੈ ਹਾਜਰਾ ਹਜੂਰਿ ॥

ਵੇਖਿ ਵਿਡਾਣੁ; ਰਹਿਆ ਵਿਸਮਾਦੁ ॥

ਨਾਨਕ. ਬੁਝਣੁ; ਪੂਰੈ ਭਾਗਿ ॥੧॥

ਮਃ ੧ ॥

ਕੁਦਰਤਿ ਦਿਸੈ. ਕੁਦਰਤਿ ਸੁਣੀਐ; ਕੁਦਰਤਿ. ਭਉ ਸੁਖ ਸਾਰੁ ॥

ਕੁਦਰਤਿ ਪਾਤਾਲੀ ਆਕਾਸੀ; ਕੁਦਰਤਿ ਸਰਬ ਆਕਾਰੁ ॥

ਕੁਦਰਤਿ ਵੇਦ ਪੁਰਾਣ ਕਤੇਬਾ; ਕੁਦਰਤਿ ਸਰਬ ਵੀਚਾਰੁ ॥

ਕੁਦਰਤਿ ਖਾਣਾ ਪੀਣਾ ਪੈਨੑਣੁ; ਕੁਦਰਤਿ ਸਰਬ ਪਿਆਰੁ ॥

ਕੁਦਰਤਿ ਜਾਤੀ ਜਿਨਸੀ ਰੰਗੀ; ਕੁਦਰਤਿ ਜੀਅ ਜਹਾਨ ॥

ਕੁਦਰਤਿ ਨੇਕੀਆ. ਕੁਦਰਤਿ ਬਦੀਆ; ਕੁਦਰਤਿ ਮਾਨੁ ਅਭਿਮਾਨੁ ॥

ਕੁਦਰਤਿ ਪਉਣੁ ਪਾਣੀ ਬੈਸੰਤਰੁ; ਕੁਦਰਤਿ ਧਰਤੀ ਖਾਕੁ ॥

ਸਭ ਤੇਰੀ ਕੁਦਰਤਿ, ਤੂੰ ਕਾਦਿਰੁ ਕਰਤਾ; ਪਾਕੀ ਨਾਈ ਪਾਕੁ ॥

ਨਾਨਕ. ਹੁਕਮੈ ਅੰਦਰਿ ਵੇਖੈ; ਵਰਤੈ ਤਾਕੋ ਤਾਕੁ ॥੨॥

ਪਉੜੀ ॥

ਆਪੀਨੑੈ ਭੋਗ ਭੋਗਿ ਕੈ; ਹੋਇ ਭਸਮੜਿ, ਭਉਰੁ ਸਿਧਾਇਆ ॥

ਵਡਾ ਹੋਆ ਦੁਨੀਦਾਰੁ; ਗਲਿ ਸੰਗਲੁ ਘਤਿ, ਚਲਾਇਆ ॥

ਅਗੈ ਕਰਣੀ ਕੀਰਤਿ ਵਾਚੀਐ; ਬਹਿ ਲੇਖਾ ਕਰਿ ਸਮਝਾਇਆ ॥

ਥਾਉ ਨ ਹੋਵੀ. ਪਉਦੀਈ; ਹੁਣਿ ਸੁਣੀਐ ਕਿਆ ਰੂਆਇਆ ॥

ਮਨਿ ਅੰਧੈ; ਜਨਮੁ ਗਵਾਇਆ ॥੩॥

Section 7

ਦੀਨ ਦਇਆਲ ਸੁਣਿ ਬੇਨਤੀ; ਹਰਿ ਪ੍ਰਭ ਹਰਿ ਰਾਇਆ, ਰਾਮ ਰਾਜੇ ॥

ਹਉ ਮਾਗਉ ਸਰਣਿ ਹਰਿ ਨਾਮ ਕੀ; ਹਰਿ ਹਰਿ ਮੁਖਿ ਪਾਇਆ ॥

ਭਗਤਿ ਵਛਲੁ. ਹਰਿ ਬਿਰਦੁ ਹੈ; ਹਰਿ ਲਾਜ ਰਖਾਇਆ ॥

ਜਨੁ ਨਾਨਕੁ ਸਰਣਾਗਤੀ; ਹਰਿ ਨਾਮਿ ਤਰਾਇਆ ॥੪॥੮॥੧੫॥

Section 8

ਭੈ ਵਿਚਿ; ਪਵਣੁ ਵਹੈ ਸਦਵਾਉ ॥

ਭੈ ਵਿਚਿ; ਚਲਹਿ ਲਖ ਦਰੀਆਉ ॥

ਭੈ ਵਿਚਿ; ਅਗਨਿ ਕਢੈ ਵੇਗਾਰਿ ॥

ਭੈ ਵਿਚਿ; ਧਰਤੀ ਦਬੀ ਭਾਰਿ ॥

ਭੈ ਵਿਚਿ; ਇੰਦੁ ਫਿਰੈ ਸਿਰ ਭਾਰਿ ॥

ਭੈ ਵਿਚਿ; ਰਾਜਾ ਧਰਮ ਦੁਆਰੁ ॥

ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ ॥

ਕੋਹ ਕਰੋੜੀ ਚਲਤ; ਨ ਅੰਤੁ ॥

ਭੈ ਵਿਚਿ; ਸਿਧ ਬੁਧ ਸੁਰ ਨਾਥ ॥

ਭੈ ਵਿਚਿ; ਆਡਾਣੇ ਆਕਾਸ ॥

ਭੈ ਵਿਚਿ; ਜੋਧ ਮਹਾਬਲ ਸੂਰ ॥

ਭੈ ਵਿਚਿ; ਆਵਹਿ ਜਾਵਹਿ ਪੂਰ ॥

ਸਗਲਿਆ; ਭਉ ਲਿਖਿਆ ਸਿਰਿ ਲੇਖੁ ॥

ਨਾਨਕ. ਨਿਰਭਉ ਨਿਰੰਕਾਰੁ; ਸਚੁ ਏਕੁ ॥੧॥

ਮਃ ੧ ॥

ਨਾਨਕ. ਨਿਰਭਉ ਨਿਰੰਕਾਰੁ; ਹੋਰਿ ਕੇਤੇ ਰਾਮ ਰਵਾਲ ॥

ਕੇਤੀਆ ਕੰਨੑ ਕਹਾਣੀਆ; ਕੇਤੇ ਬੇਦ ਬੀਚਾਰ ॥

ਕੇਤੇ ਨਚਹਿ ਮੰਗਤੇ; ਗਿੜਿ ਮੁੜਿ ਪੂਰਹਿ ਤਾਲ ॥

ਬਾਜਾਰੀ ਬਾਜਾਰ ਮਹਿ; ਆਇ ਕਢਹਿ ਬਾਜਾਰ ॥

ਗਾਵਹਿ ਰਾਜੇ ਰਾਣੀਆ; ਬੋਲਹਿ ਆਲ ਪਤਾਲ ॥

ਲਖ ਟਕਿਆ ਕੇ ਮੁੰਦੜੇ; ਲਖ ਟਕਿਆ ਕੇ ਹਾਰ ॥

ਜਿਤੁ ਤਨਿ ਪਾਈਅਹਿ ਨਾਨਕਾ; ਸੇ ਤਨ ਹੋਵਹਿ ਛਾਰ ॥

ਗਿਆਨੁ. ਨ ਗਲੀਈ ਢੂਢੀਐ; ਕਥਨਾ ਕਰੜਾ ਸਾਰੁ ॥

ਕਰਮਿ ਮਿਲੈ. ਤਾ ਪਾਈਐ; ਹੋਰ ਹਿਕਮਤਿ ਹੁਕਮੁ. ਖੁਆਰੁ ॥੨॥

ਪਉੜੀ ॥

ਨਦਰਿ ਕਰਹਿ. ਜੇ ਆਪਣੀ; ਤਾ ਨਦਰੀ ਸਤਿਗੁਰੁ ਪਾਇਆ ॥

ਏਹੁ ਜੀਉ ਬਹੁਤੇ ਜਨਮ ਭਰੰਮਿਆ; ਤਾ ਸਤਿਗੁਰਿ ਸਬਦੁ ਸੁਣਾਇਆ ॥

ਸਤਿਗੁਰ ਜੇਵਡੁ. ਦਾਤਾ ਕੋ ਨਹੀ; ਸਭਿ ਸੁਣਿਅਹੁ ਲੋਕ ਸਬਾਇਆ ॥

ਸਤਿਗੁਰਿ ਮਿਲਿਐ. ਸਚੁ ਪਾਇਆ; ਜਿਨੑੀ ਵਿਚਹੁ ਆਪੁ ਗਵਾਇਆ ॥

ਜਿਨਿ; ਸਚੋ ਸਚੁ ਬੁਝਾਇਆ ॥੪॥

Section 9

ਆਸਾ ਮਹਲਾ ੪ ॥

ਗੁਰਮੁਖਿ. ਢੂੰਢਿ ਢੂਢੇਦਿਆ; ਹਰਿ ਸਜਣੁ ਲਧਾ. ਰਾਮ ਰਾਜੇ ॥

ਕੰਚਨ ਕਾਇਆ ਕੋਟ ਗੜ; ਵਿਚਿ ਹਰਿ ਹਰਿ ਸਿਧਾ ॥

ਹਰਿ ਹਰਿ ਹੀਰਾ ਰਤਨੁ ਹੈ; ਮੇਰਾ ਮਨੁ ਤਨੁ ਵਿਧਾ ॥

ਧੁਰਿ ਭਾਗ ਵਡੇ ਹਰਿ ਪਾਇਆ; ਨਾਨਕ. ਰਸਿ ਗੁਧਾ ॥੧॥

Section 10

ਸਲੋਕ ਮਃ ੧ ॥

ਘੜੀਆ, ਸਭੇ ਗੋਪੀਆ; ਪਹਰ ਕੰਨੑ ਗੋਪਾਲ ॥

ਗਹਣੇ ਪਉਣੁ ਪਾਣੀ ਬੈਸੰਤਰੁ; ਚੰਦੁ ਸੂਰਜੁ ਅਵਤਾਰ ॥

ਸਗਲੀ ਧਰਤੀ ਮਾਲੁ ਧਨੁ; ਵਰਤਣਿ ਸਰਬ ਜੰਜਾਲ ॥

ਨਾਨਕ. ਮੁਸੈ ਗਿਆਨ ਵਿਹੂਣੀ; ਖਾਇ ਗਇਆ ਜਮਕਾਲੁ ॥੧॥

ਮਃ ੧ ॥

ਵਾਇਨਿ ਚੇਲੇ; ਨਚਨਿ ਗੁਰ ॥

ਪੈਰ ਹਲਾਇਨਿ; ਫੇਰਨੑਿ ਸਿਰ ॥

ਉਡਿ ਉਡਿ ਰਾਵਾ; ਝਾਟੈ ਪਾਇ ॥

ਵੇਖੈ ਲੋਕੁ; ਹਸੈ ਘਰਿ ਜਾਇ ॥

ਰੋਟੀਆ ਕਾਰਣਿ; ਪੂਰਹਿ ਤਾਲ ॥

ਆਪੁ ਪਛਾੜਹਿ; ਧਰਤੀ ਨਾਲਿ ॥

ਗਾਵਨਿ ਗੋਪੀਆ; ਗਾਵਨਿ ਕਾਨੑ ॥

ਗਾਵਨਿ; ਸੀਤਾ ਰਾਜੇ ਰਾਮ ॥

ਨਿਰਭਉ ਨਿਰੰਕਾਰੁ ਸਚੁ ਨਾਮੁ ॥

ਜਾ ਕਾ ਕੀਆ; ਸਗਲ ਜਹਾਨੁ ॥

ਸੇਵਕ ਸੇਵਹਿ; ਕਰਮਿ ਚੜਾਉ ॥

ਭਿੰਨੀ ਰੈਣਿ; ਜਿਨੑਾ ਮਨਿ ਚਾਉ ॥

ਸਿਖੀ ਸਿਖਿਆ; ਗੁਰ ਵੀਚਾਰਿ ॥

ਨਦਰੀ ਕਰਮਿ. ਲਘਾਏ ਪਾਰਿ ॥

ਕੋਲੂ ਚਰਖਾ; ਚਕੀ ਚਕੁ ॥

ਥਲ ਵਾਰੋਲੇ; ਬਹੁਤੁ ਅਨੰਤੁ ॥

ਲਾਟੂ ਮਾਧਾਣੀਆ; ਅਨਗਾਹ ॥

ਪੰਖੀ ਭਉਦੀਆ; ਲੈਨਿ ਨ ਸਾਹ ॥

ਸੂਐ ਚਾੜਿ; ਭਵਾਈਅਹਿ ਜੰਤ ॥

ਨਾਨਕ. ਭਉਦਿਆ; ਗਣਤ ਨ ਅੰਤ ॥

ਬੰਧਨ ਬੰਧਿ; ਭਵਾਏ ਸੋਇ ॥

ਪਇਐ ਕਿਰਤਿ; ਨਚੈ ਸਭੁ ਕੋਇ ॥

ਨਚਿ ਨਚਿ ਹਸਹਿ; ਚਲਹਿ ਸੇ ਰੋਇ ॥

ਉਡਿ. ਨ ਜਾਹੀ; ਸਿਧ. ਨ ਹੋਹਿ ॥

ਨਚਣੁ ਕੁਦਣੁ; ਮਨ ਕਾ ਚਾਉ ॥

ਨਾਨਕ. ਜਿਨੑ ਮਨਿ ਭਉ; ਤਿਨੑਾ ਮਨਿ ਭਾਉ ॥੨॥

ਪਉੜੀ ॥

ਨਾਉ ਤੇਰਾ ਨਿਰੰਕਾਰੁ ਹੈ; ਨਾਇ ਲਇਐ. ਨਰਕਿ, ਨ ਜਾਈਐ ॥

ਜੀਉ ਪਿੰਡੁ ਸਭੁ ਤਿਸ ਦਾ; ਦੇ ਖਾਜੈ. ਆਖਿ ਗਵਾਈਐ ॥

ਜੇ ਲੋੜਹਿ ਚੰਗਾ ਆਪਣਾ; ਕਰਿ ਪੁੰਨਹੁ. ਨੀਚੁ ਸਦਾਈਐ ॥

ਜੇ ਜਰਵਾਣਾ ਪਰਹਰੈ; ਜਰੁ ਵੇਸ ਕਰੇਦੀ ਆਈਐ ॥

ਕੋ ਰਹੈ ਨ; ਭਰੀਐ ਪਾਈਐ ॥੫॥

Section 11

ਪੰਥੁ ਦਸਾਵਾ. ਨਿਤ ਖੜੀ; ਮੁੰਧ ਜੋਬਨਿ ਬਾਲੀ. ਰਾਮ ਰਾਜੇ ॥

ਹਰਿ ਹਰਿ ਨਾਮੁ. ਚੇਤਾਇ ਗੁਰ; ਹਰਿ ਮਾਰਗਿ ਚਾਲੀ ॥

ਮੇਰੈ ਮਨਿ ਤਨਿ. ਨਾਮੁ ਆਧਾਰੁ ਹੈ; ਹਉਮੈ ਬਿਖੁ ਜਾਲੀ ॥

ਜਨ ਨਾਨਕ. ਸਤਿਗੁਰੁ ਮੇਲਿ ਹਰਿ; ਹਰਿ ਮਿਲਿਆ ਬਨਵਾਲੀ ॥੨॥

Section 12

ਸਲੋਕ ਮਃ ੧ ॥

ਮੁਸਲਮਾਨਾ. ਸਿਫਤਿ ਸਰੀਅਤਿ; ਪੜਿ ਪੜਿ ਕਰਹਿ ਬੀਚਾਰੁ ॥

ਬੰਦੇ ਸੇ. ਜਿ ਪਵਹਿ ਵਿਚਿ ਬੰਦੀ; ਵੇਖਣ ਕਉ ਦੀਦਾਰੁ ॥

ਹਿੰਦੂ ਸਾਲਾਹੀ ਸਾਲਾਹਨਿ; ਦਰਸਨਿ ਰੂਪਿ ਅਪਾਰੁ ॥

ਤੀਰਥਿ ਨਾਵਹਿ, ਅਰਚਾ ਪੂਜਾ; ਅਗਰ ਵਾਸੁ ਬਹਕਾਰੁ ॥

ਜੋਗੀ ਸੁੰਨਿ ਧਿਆਵਨੑਿ ਜੇਤੇ; ਅਲਖ ਨਾਮੁ ਕਰਤਾਰੁ ॥

ਸੂਖਮ ਮੂਰਤਿ. ਨਾਮੁ ਨਿਰੰਜਨ; ਕਾਇਆ ਕਾ ਆਕਾਰੁ ॥

ਸਤੀਆ. ਮਨਿ ਸੰਤੋਖੁ ਉਪਜੈ; ਦੇਣੈ ਕੈ ਵੀਚਾਰਿ ॥

ਦੇ ਦੇ ਮੰਗਹਿ, ਸਹਸਾ ਗੂਣਾ; ਸੋਭ ਕਰੇ ਸੰਸਾਰੁ ॥

ਚੋਰਾ ਜਾਰਾ ਤੈ ਕੂੜਿਆਰਾ; ਖਾਰਾਬਾ ਵੇਕਾਰ ॥

ਇਕਿ. ਹੋਦਾ ਖਾਇ ਚਲਹਿ ਐਥਾਊ; ਤਿਨਾ ਭਿ ਕਾਈ ਕਾਰ ॥

ਜਲਿ ਥਲਿ ਜੀਆ ਪੁਰੀਆ ਲੋਆ; ਆਕਾਰਾ ਆਕਾਰ ॥

ਓਇ ਜਿ ਆਖਹਿ. ਸੁ ਤੂੰਹੈ ਜਾਣਹਿ; ਤਿਨਾ ਭਿ. ਤੇਰੀ ਸਾਰ ॥

ਨਾਨਕ. ਭਗਤਾ ਭੁਖ ਸਾਲਾਹਣੁ; ਸਚੁ ਨਾਮੁ ਆਧਾਰੁ ॥

ਸਦਾ ਅਨੰਦਿ ਰਹਹਿ. ਦਿਨੁ ਰਾਤੀ; ਗੁਣਵੰਤਿਆ ਪਾ ਛਾਰੁ ॥੧॥

ਮਃ ੧ ॥

ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮੑਿਆਰ ॥

ਘੜਿ ਭਾਂਡੇ ਇਟਾ ਕੀਆ; ਜਲਦੀ ਕਰੇ ਪੁਕਾਰ ॥

ਜਲਿ ਜਲਿ ਰੋਵੈ ਬਪੁੜੀ; ਝੜਿ ਝੜਿ ਪਵਹਿ ਅੰਗਿਆਰ ॥

ਨਾਨਕ. ਜਿਨਿ ਕਰਤੈ. ਕਾਰਣੁ ਕੀਆ; ਸੋ ਜਾਣੈ. ਕਰਤਾਰੁ ॥੨॥

ਪਉੜੀ ॥

ਬਿਨੁ ਸਤਿਗੁਰ. ਕਿਨੈ ਨ ਪਾਇਓ; ਬਿਨੁ ਸਤਿਗੁਰ. ਕਿਨੈ ਨ ਪਾਇਆ ॥

ਸਤਿਗੁਰ ਵਿਚਿ. ਆਪੁ ਰਖਿਓਨੁ; ਕਰਿ ਪਰਗਟੁ. ਆਖਿ ਸੁਣਾਇਆ ॥

ਸਤਿਗੁਰ ਮਿਲਿਐ. ਸਦਾ ਮੁਕਤੁ ਹੈ; ਜਿਨਿ ਵਿਚਹੁ ਮੋਹੁ ਚੁਕਾਇਆ ॥

ਉਤਮੁ ਏਹੁ ਬੀਚਾਰੁ ਹੈ; ਜਿਨਿ. ਸਚੇ ਸਿਉ ਚਿਤੁ ਲਾਇਆ ॥

ਜਗਜੀਵਨੁ ਦਾਤਾ; ਪਾਇਆ ॥੬॥

Section 13

ਗੁਰਮੁਖਿ ਪਿਆਰੇ ਆਇ ਮਿਲੁ; ਮੈ ਚਿਰੀ ਵਿਛੁੰਨੇ, ਰਾਮ ਰਾਜੇ ॥

ਮੇਰਾ ਮਨੁ ਤਨੁ ਬਹੁਤੁ ਬੈਰਾਗਿਆ; ਹਰਿ ਨੈਣ ਰਸਿ ਭਿੰਨੇ ॥

ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ; ਮਿਲਿ ਹਰਿ ਮਨੁ ਮੰਨੇ ॥

ਹਉ ਮੂਰਖੁ ਕਾਰੈ ਲਾਈਆ; ਨਾਨਕ ਹਰਿ ਕੰਮੇ ॥੩॥

Section 14

ਸਲੋਕ ਮਃ ੧ ॥

ਹਉ ਵਿਚਿ ਆਇਆ; ਹਉ ਵਿਚਿ ਗਇਆ ॥

ਹਉ ਵਿਚਿ ਜੰਮਿਆ; ਹਉ ਵਿਚਿ ਮੁਆ ॥

ਹਉ ਵਿਚਿ ਦਿਤਾ; ਹਉ ਵਿਚਿ ਲਇਆ ॥

ਹਉ ਵਿਚਿ ਖਟਿਆ; ਹਉ ਵਿਚਿ ਗਇਆ ॥

ਹਉ ਵਿਚਿ; ਸਚਿਆਰੁ ਕੂੜਿਆਰੁ ॥

ਹਉ ਵਿਚਿ; ਪਾਪ ਪੁੰਨ ਵੀਚਾਰੁ ॥

ਹਉ ਵਿਚਿ; ਨਰਕਿ ਸੁਰਗਿ ਅਵਤਾਰੁ ॥

ਹਉ ਵਿਚਿ ਹਸੈ; ਹਉ ਵਿਚਿ ਰੋਵੈ ॥

ਹਉ ਵਿਚਿ ਭਰੀਐ; ਹਉ ਵਿਚਿ ਧੋਵੈ ॥

ਹਉ ਵਿਚਿ; ਜਾਤੀ ਜਿਨਸੀ ਖੋਵੈ ॥

ਹਉ ਵਿਚਿ ਮੂਰਖੁ; ਹਉ ਵਿਚਿ ਸਿਆਣਾ ॥

ਮੋਖ ਮੁਕਤਿ ਕੀ; ਸਾਰ ਨ ਜਾਣਾ ॥

ਹਉ ਵਿਚਿ ਮਾਇਆ; ਹਉ ਵਿਚਿ ਛਾਇਆ ॥

ਹਉਮੈ ਕਰਿ ਕਰਿ; ਜੰਤ ਉਪਾਇਆ ॥

ਹਉਮੈ ਬੂਝੈ; ਤਾ ਦਰੁ ਸੂਝੈ ॥

ਗਿਆਨ ਵਿਹੂਣਾ; ਕਥਿ ਕਥਿ ਲੂਝੈ ॥

ਨਾਨਕ. ਹੁਕਮੀ; ਲਿਖੀਐ ਲੇਖੁ ॥

ਜੇਹਾ ਵੇਖਹਿ; ਤੇਹਾ ਵੇਖੁ ॥੧॥

ਮਹਲਾ ੨ ॥

ਹਉਮੈ ਏਹਾ ਜਾਤਿ ਹੈ; ਹਉਮੈ ਕਰਮ ਕਮਾਹਿ ॥

ਹਉਮੈ ਏਈ ਬੰਧਨਾ; ਫਿਰਿ ਫਿਰਿ ਜੋਨੀ ਪਾਹਿ ॥

ਹਉਮੈ. ਕਿਥਹੁ ਊਪਜੈ; ਕਿਤੁ ਸੰਜਮਿ. ਇਹ ਜਾਇ ॥

ਹਉਮੈ ਏਹੋ ਹੁਕਮੁ ਹੈ; ਪਇਐ ਕਿਰਤਿ ਫਿਰਾਹਿ ॥

ਹਉਮੈ ਦੀਰਘ ਰੋਗੁ ਹੈ; ਦਾਰੂ ਭੀ ਇਸੁ ਮਾਹਿ ॥

ਕਿਰਪਾ ਕਰੇ ਜੇ ਆਪਣੀ; ਤਾ ਗੁਰ ਕਾ ਸਬਦੁ ਕਮਾਹਿ ॥

ਨਾਨਕੁ ਕਹੈ. ਸੁਣਹੁ ਜਨਹੁ; ਇਤੁ ਸੰਜਮਿ. ਦੁਖ ਜਾਹਿ ॥੨॥

ਪਉੜੀ ॥

ਸੇਵ ਕੀਤੀ. ਸੰਤੋਖੀਈਁ; ਜਿਨੑੀ. ਸਚੋ ਸਚੁ ਧਿਆਇਆ ॥

ਓਨੑੀ ਮੰਦੈ ਪੈਰੁ. ਨ ਰਖਿਓ; ਕਰਿ ਸੁਕ੍ਰਿਤੁ ਧਰਮੁ ਕਮਾਇਆ ॥

ਓਨੑੀ. ਦੁਨੀਆ ਤੋੜੇ ਬੰਧਨਾ; ਅੰਨੁ ਪਾਣੀ ਥੋੜਾ ਖਾਇਆ ॥

ਤੂੰ ਬਖਸੀਸੀ ਅਗਲਾ; ਨਿਤ ਦੇਵਹਿ. ਚੜਹਿ ਸਵਾਇਆ ॥

ਵਡਿਆਈ ਵਡਾ ਪਾਇਆ ॥੭॥

Section 15

ਗੁਰ ਅੰਮ੍ਰਿਤ ਭਿੰਨੀ ਦੇਹੁਰੀ; ਅੰਮ੍ਰਿਤੁ ਬੁਰਕੇ. ਰਾਮ ਰਾਜੇ ॥

ਜਿਨਾ. ਗੁਰਬਾਣੀ ਮਨਿ ਭਾਈਆ; ਅੰਮ੍ਰਿਤਿ ਛਕਿ ਛਕੇ ॥

ਗੁਰ ਤੁਠੈ. ਹਰਿ ਪਾਇਆ; ਚੂਕੇ ਧਕ ਧਕੇ ॥

ਹਰਿ ਜਨੁ. ਹਰਿ ਹਰਿ ਹੋਇਆ; ਨਾਨਕੁ. ਹਰਿ ਇਕੇ ॥੪॥੯॥੧੬॥

Section 16

ਸਲੋਕ ਮਃ ੧ ॥

ਪੁਰਖਾਂ ਬਿਰਖਾਂ ਤੀਰਥਾਂ; ਤਟਾਂ ਮੇਘਾਂ ਖੇਤਾਂਹ ॥

ਦੀਪਾਂ ਲੋਆਂ ਮੰਡਲਾਂ; ਖੰਡਾਂ ਵਰਭੰਡਾਂਹ ॥

ਅੰਡਜ ਜੇਰਜ ਉਤਭੁਜਾਂ; ਖਾਣੀ ਸੇਤਜਾਂਹ ॥

ਸੋ ਮਿਤਿ ਜਾਣੈ ਨਾਨਕਾ; ਸਰਾਂ ਮੇਰਾਂ ਜੰਤਾਹ ॥

ਨਾਨਕ. ਜੰਤ ਉਪਾਇ ਕੈ; ਸੰਮਾਲੇ ਸਭਨਾਹ ॥

ਜਿਨਿ ਕਰਤੈ ਕਰਣਾ ਕੀਆ; ਚਿੰਤਾ ਭਿ ਕਰਣੀ ਤਾਹ ॥

ਸੋ ਕਰਤਾ ਚਿੰਤਾ ਕਰੇ; ਜਿਨਿ ਉਪਾਇਆ ਜਗੁ ॥

ਤਿਸੁ ਜੋਹਾਰੀ. ਸੁਅਸਤਿ ਤਿਸੁ; ਤਿਸੁ ਦੀਬਾਣੁ ਅਭਗੁ ॥

ਨਾਨਕ. ਸਚੇ ਨਾਮ ਬਿਨੁ; ਕਿਆ ਟਿਕਾ. ਕਿਆ ਤਗੁ ॥੧॥

ਮਃ ੧ ॥

ਲਖ ਨੇਕੀਆ ਚੰਗਿਆਈਆ; ਲਖ ਪੁੰਨਾ ਪਰਵਾਣੁ ॥

ਲਖ ਤਪ ਉਪਰਿ ਤੀਰਥਾਂ; ਸਹਜ ਜੋਗ ਬੇਬਾਣ ॥

ਲਖ ਸੂਰਤਣ ਸੰਗਰਾਮ; ਰਣ ਮਹਿ ਛੁਟਹਿ ਪਰਾਣ ॥

ਲਖ ਸੁਰਤੀ. ਲਖ ਗਿਆਨ ਧਿਆਨ; ਪੜੀਅਹਿ ਪਾਠ ਪੁਰਾਣ ॥

ਜਿਨਿ ਕਰਤੈ ਕਰਣਾ ਕੀਆ; ਲਿਖਿਆ ਆਵਣ ਜਾਣੁ ॥

ਨਾਨਕ. ਮਤੀ ਮਿਥਿਆ; ਕਰਮੁ ਸਚਾ ਨੀਸਾਣੁ ॥੨॥

ਪਉੜੀ ॥

ਸਚਾ ਸਾਹਿਬੁ ਏਕੁ ਤੂੰ; ਜਿਨਿ ਸਚੋ ਸਚੁ ਵਰਤਾਇਆ ॥

ਜਿਸੁ ਤੂੰ ਦੇਹਿ, ਤਿਸੁ ਮਿਲੈ ਸਚੁ; ਤਾ ਤਿਨੑੀ ਸਚੁ ਕਮਾਇਆ ॥

ਸਤਿਗੁਰਿ ਮਿਲਿਐ. ਸਚੁ ਪਾਇਆ; ਜਿਨੑ ਕੈ ਹਿਰਦੈ ਸਚੁ ਵਸਾਇਆ ॥

ਮੂਰਖ. ਸਚੁ ਨ ਜਾਣਨੑੀ; ਮਨਮੁਖੀ ਜਨਮੁ ਗਵਾਇਆ ॥

ਵਿਚਿ ਦੁਨੀਆ; ਕਾਹੇ ਆਇਆ ॥੮॥

Section 17

ਆਸਾ ਮਹਲਾ ੪ ॥

ਹਰਿ ਅੰਮ੍ਰਿਤ ਭਗਤਿ ਭੰਡਾਰ ਹੈ; ਗੁਰ ਸਤਿਗੁਰ ਪਾਸੇ. ਰਾਮ ਰਾਜੇ ॥

ਗੁਰੁ ਸਤਿਗੁਰੁ ਸਚਾ ਸਾਹੁ ਹੈ; ਸਿਖ ਦੇਇ. ਹਰਿ ਰਾਸੇ ॥

ਧਨੁ ਧੰਨੁ ਵਣਜਾਰਾ ਵਣਜੁ ਹੈ; ਗੁਰੁ ਸਾਹੁ ਸਾਬਾਸੇ ॥

ਜਨੁ ਨਾਨਕੁ. ਗੁਰੁ ਤਿਨੑੀ ਪਾਇਆ; ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥

Section 18

ਸਲੋਕੁ ਮਃ ੧ ॥

ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ॥

ਪੜਿ ਪੜਿ ਬੇੜੀ ਪਾਈਐ; ਪੜਿ ਪੜਿ ਗਡੀਅਹਿ ਖਾਤ ॥

ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ ॥

ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ ॥

ਨਾਨਕ. ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ॥੧॥

ਮਃ ੧ ॥

ਲਿਖਿ ਲਿਖਿ ਪੜਿਆ; ॥ ਤੇਤਾ ਕੜਿਆ ॥

ਬਹੁ ਤੀਰਥ ਭਵਿਆ. ॥ ਤੇਤੋ ਲਵਿਆ ॥

ਬਹੁ ਭੇਖ ਕੀਆ; ਦੇਹੀ ਦੁਖੁ ਦੀਆ ॥

ਸਹੁ ਵੇ ਜੀਆ, ਅਪਣਾ ਕੀਆ ॥

ਅੰਨੁ. ਨ ਖਾਇਆ; ਸਾਦੁ ਗਵਾਇਆ ॥

ਬਹੁ ਦੁਖੁ ਪਾਇਆ; ਦੂਜਾ ਭਾਇਆ ॥

ਬਸਤ੍ਰ ਨ ਪਹਿਰੈ; ॥ ਅਹਿਨਿਸਿ ਕਹਰੈ ॥

ਮੋਨਿ ਵਿਗੂਤਾ; ॥ ਕਿਉ ਜਾਗੈ. ਗੁਰ ਬਿਨੁ, ਸੂਤਾ ॥

ਪਗ ਉਪੇਤਾਣਾ; ॥ ਅਪਣਾ ਕੀਆ ਕਮਾਣਾ ॥

ਅਲੁ ਮਲੁ ਖਾਈ; ਸਿਰਿ ਛਾਈ ਪਾਈ ॥

ਮੂਰਖਿ ਅੰਧੈ; ਪਤਿ ਗਵਾਈ ॥

ਵਿਣੁ ਨਾਵੈ; ਕਿਛੁ. ਥਾਇ ਨ ਪਾਈ ॥

ਰਹੈ ਬੇਬਾਣੀ; ਮੜੀ ਮਸਾਣੀ ॥

ਅੰਧੁ ਨ ਜਾਣੈ; ਫਿਰਿ ਪਛੁਤਾਣੀ ॥

ਸਤਿਗੁਰੁ ਭੇਟੇ; ਸੋ ਸੁਖੁ ਪਾਏ ॥

ਹਰਿ ਕਾ ਨਾਮੁ; ਮੰਨਿ ਵਸਾਏ ॥

ਨਾਨਕ. ਨਦਰਿ ਕਰੇ; ਸੋ ਪਾਏ ॥

ਆਸ ਅੰਦੇਸੇ ਤੇ. ਨਿਹਕੇਵਲੁ; ਹਉਮੈ. ਸਬਦਿ ਜਲਾਏ ॥੨॥

ਪਉੜੀ ॥

ਭਗਤ. ਤੇਰੈ ਮਨਿ ਭਾਵਦੇ; ਦਰਿ ਸੋਹਨਿ. ਕੀਰਤਿ ਗਾਵਦੇ ॥

ਨਾਨਕ. ਕਰਮਾ ਬਾਹਰੇ; ਦਰਿ ਢੋਅ. ਨ ਲਹਨੑੀ ਧਾਵਦੇ ॥

ਇਕਿ. ਮੂਲੁ ਨ ਬੁਝਨੑਿ, ਆਪਣਾ; ਅਣਹੋਦਾ ਆਪੁ ਗਣਾਇਦੇ ॥

ਹਉ ਢਾਢੀ ਕਾ ਨੀਚ ਜਾਤਿ; ਹੋਰਿ ਉਤਮ ਜਾਤਿ ਸਦਾਇਦੇ ॥

ਤਿਨੑ ਮੰਗਾ; ਜਿ ਤੁਝੈ ਧਿਆਇਦੇ ॥੯॥

Section 19

ਸਚੁ ਸਾਹੁ ਹਮਾਰਾ ਤੂੰ ਧਣੀ; ਸਭੁ ਜਗਤੁ ਵਣਜਾਰਾ ਰਾਮ ਰਾਜੇ ॥

ਸਭ ਭਾਂਡੇ ਤੁਧੈ ਸਾਜਿਆ; ਵਿਚਿ ਵਸਤੁ ਹਰਿ ਥਾਰਾ ॥

ਜੋ ਪਾਵਹਿ ਭਾਂਡੇ ਵਿਚਿ ਵਸਤੁ, ਸਾ ਨਿਕਲੈ; ਕਿਆ ਕੋਈ ਕਰੇ ਵੇਚਾਰਾ ॥

ਜਨ ਨਾਨਕ ਕਉ. ਹਰਿ ਬਖਸਿਆ; ਹਰਿ ਭਗਤਿ ਭੰਡਾਰਾ ॥੨॥

Section 20

ਸਲੋਕੁ ਮਃ ੧ ॥

ਕੂੜੁ ਰਾਜਾ. ਕੂੜੁ ਪਰਜਾ; ਕੂੜੁ ਸਭੁ ਸੰਸਾਰੁ ॥

ਕੂੜੁ ਮੰਡਪ. ਕੂੜੁ ਮਾੜੀ; ਕੂੜੁ ਬੈਸਣਹਾਰੁ ॥

ਕੂੜੁ ਸੁਇਨਾ. ਕੂੜੁ ਰੁਪਾ; ਕੂੜੁ ਪੈਨੑਣਹਾਰੁ ॥

ਕੂੜੁ ਕਾਇਆ. ਕੂੜੁ ਕਪੜੁ; ਕੂੜੁ ਰੂਪੁ ਅਪਾਰੁ ॥

ਕੂੜੁ ਮੀਆ ਕੂੜੁ ਬੀਬੀ; ਖਪਿ ਹੋਏ ਖਾਰੁ ॥

ਕੂੜਿ ਕੂੜੈ ਨੇਹੁ ਲਗਾ; ਵਿਸਰਿਆ ਕਰਤਾਰੁ ॥

ਕਿਸੁ ਨਾਲਿ ਕੀਚੈ ਦੋਸਤੀ; ਸਭੁ ਜਗੁ ਚਲਣਹਾਰੁ ॥

ਕੂੜੁ ਮਿਠਾ. ਕੂੜੁ ਮਾਖਿਉ; ਕੂੜੁ ਡੋਬੇ ਪੂਰੁ ॥

ਨਾਨਕੁ ਵਖਾਣੈ ਬੇਨਤੀ; ਤੁਧੁ ਬਾਝੁ ਕੂੜੋ ਕੂੜੁ ॥੧॥

ਮਃ ੧ ॥

ਸਚੁ. ਤਾ ਪਰੁ ਜਾਣੀਐ; ਜਾ ਰਿਦੈ ਸਚਾ ਹੋਇ ॥

ਕੂੜ ਕੀ ਮਲੁ ਉਤਰੈ; ਤਨੁ ਕਰੇ ਹਛਾ ਧੋਇ ॥

ਸਚੁ. ਤਾ ਪਰੁ ਜਾਣੀਐ; ਜਾ ਸਚਿ ਧਰੇ ਪਿਆਰੁ ॥

ਨਾਉ ਸੁਣਿ. ਮਨੁ ਰਹਸੀਐ; ਤਾ ਪਾਏ ਮੋਖ ਦੁਆਰੁ ॥

ਸਚੁ. ਤਾ ਪਰੁ ਜਾਣੀਐ; ਜਾ ਜੁਗਤਿ ਜਾਣੈ ਜੀਉ ॥

ਧਰਤਿ ਕਾਇਆ ਸਾਧਿ ਕੈ; ਵਿਚਿ ਦੇਇ ਕਰਤਾ ਬੀਉ ॥

ਸਚੁ. ਤਾ ਪਰੁ ਜਾਣੀਐ; ਜਾ ਸਿਖ. ਸਚੀ ਲੇਇ ॥

ਦਇਆ ਜਾਣੈ ਜੀਅ ਕੀ; ਕਿਛੁ ਪੁੰਨੁ ਦਾਨੁ ਕਰੇਇ ॥

ਸਚੁ. ਤਾਂ ਪਰੁ ਜਾਣੀਐ; ਜਾ ਆਤਮ ਤੀਰਥਿ ਕਰੇ ਨਿਵਾਸੁ ॥

ਸਤਿਗੁਰੂ ਨੋ ਪੁਛਿ ਕੈ; ਬਹਿ ਰਹੈ. ਕਰੇ ਨਿਵਾਸੁ ॥

ਸਚੁ. ਸਭਨਾ ਹੋਇ ਦਾਰੂ; ਪਾਪ ਕਢੈ ਧੋਇ ॥

ਨਾਨਕੁ. ਵਖਾਣੈ ਬੇਨਤੀ; ਜਿਨ ਸਚੁ ਪਲੈ ਹੋਇ ॥੨॥

ਪਉੜੀ ॥

ਦਾਨੁ ਮਹਿੰਡਾ ਤਲੀ ਖਾਕੁ; ਜੇ ਮਿਲੈ. ਤ ਮਸਤਕਿ ਲਾਈਐ ॥

ਕੂੜਾ ਲਾਲਚੁ ਛਡੀਐ; ਹੋਇ ਇਕ ਮਨਿ. ਅਲਖੁ ਧਿਆਈਐ ॥

ਫਲੁ ਤੇਵੇਹੋ ਪਾਈਐ; ਜੇਵੇਹੀ ਕਾਰ ਕਮਾਈਐ ॥

ਜੇ ਹੋਵੈ ਪੂਰਬਿ ਲਿਖਿਆ; ਤਾ ਧੂੜਿ ਤਿਨੑਾ ਦੀ ਪਾਈਐ ॥

ਮਤਿ ਥੋੜੀ; ਸੇਵ ਗਵਾਈਐ ॥੧੦॥

Section 21

ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ; ਤੂੰ ਅਪਰ ਅਪਾਰੋ. ਰਾਮ ਰਾਜੇ ॥

ਹਰਿ ਨਾਮੁ ਸਾਲਾਹਹ. ਦਿਨੁ ਰਾਤਿ; ਏਹਾ ਆਸ ਆਧਾਰੋ ॥

ਹਮ ਮੂਰਖ. ਕਿਛੂਅ ਨ ਜਾਣਹਾ; ਕਿਵ ਪਾਵਹ ਪਾਰੋ ॥

ਜਨੁ ਨਾਨਕੁ. ਹਰਿ ਕਾ ਦਾਸੁ ਹੈ; ਹਰਿ ਦਾਸ ਪਨਿਹਾਰੋ ॥੩॥

Section 22

ਸਲੋਕੁ ਮਃ ੧ ॥

ਸਚਿ ਕਾਲੁ. ਕੂੜੁ ਵਰਤਿਆ; ਕਲਿ ਕਾਲਖ ਬੇਤਾਲ ॥

ਬੀਉ ਬੀਜਿ. ਪਤਿ ਲੈ ਗਏ; ਅਬ ਕਿਉ ਉਗਵੈ ਦਾਲਿ ॥

ਜੇ ਇਕੁ ਹੋਇ; ਤ ਉਗਵੈ. ਰੁਤੀ ਹੂ ਰੁਤਿ ਹੋਇ ॥

ਨਾਨਕ. ਪਾਹੈ ਬਾਹਰਾ; ਕੋਰੈ. ਰੰਗੁ ਨ ਸੋਇ ॥

ਭੈ ਵਿਚਿ. ਖੁੰਬਿ ਚੜਾਈਐ; ਸਰਮੁ ਪਾਹੁ ਤਨਿ ਹੋਇ ॥

ਨਾਨਕ. ਭਗਤੀ ਜੇ ਰਪੈ; ਕੂੜੈ. ਸੋਇ ਨ ਕੋਇ ॥੧॥

ਮਃ ੧ ॥

ਲਬੁ ਪਾਪੁ ਦੁਇ. ਰਾਜਾ ਮਹਤਾ; ਕੂੜੁ ਹੋਆ ਸਿਕਦਾਰੁ ॥

ਕਾਮੁ ਨੇਬੁ ਸਦਿ. ਪੁਛੀਐ; ਬਹਿ ਬਹਿ ਕਰੇ ਬੀਚਾਰੁ ॥

ਅੰਧੀ ਰਯਤਿ. ਗਿਆਨ ਵਿਹੂਣੀ; ਭਾਹਿ ਭਰੇ ਮੁਰਦਾਰੁ ॥

ਗਿਆਨੀ ਨਚਹਿ. ਵਾਜੇ ਵਾਵਹਿ; ਰੂਪ ਕਰਹਿ ਸੀਗਾਰੁ ॥

ਊਚੇ ਕੂਕਹਿ. ਵਾਦਾ ਗਾਵਹਿ; ਜੋਧਾ ਕਾ ਵੀਚਾਰੁ ॥

ਮੂਰਖ ਪੰਡਿਤ. ਹਿਕਮਤਿ ਹੁਜਤਿ; ਸੰਜੈ ਕਰਹਿ ਪਿਆਰੁ ॥

ਧਰਮੀ. ਧਰਮੁ ਕਰਹਿ ਗਾਵਾਵਹਿ; ਮੰਗਹਿ ਮੋਖ ਦੁਆਰੁ ॥

ਜਤੀ ਸਦਾਵਹਿ, ਜੁਗਤਿ. ਨ ਜਾਣਹਿ; ਛਡਿ ਬਹਹਿ ਘਰ ਬਾਰੁ ॥

ਸਭੁ ਕੋ ਪੂਰਾ ਆਪੇ ਹੋਵੈ; ਘਟਿ ਨ ਕੋਈ ਆਖੈ ॥

ਪਤਿ ਪਰਵਾਣਾ. ਪਿਛੈ ਪਾਈਐ; ਤਾ ਨਾਨਕ. ਤੋਲਿਆ ਜਾਪੈ ॥੨॥

ਮਃ ੧ ॥

ਵਦੀ ਸੁ ਵਜਗਿ ਨਾਨਕਾ; ਸਚਾ ਵੇਖੈ ਸੋਇ ॥

ਸਭਨੀ ਛਾਲਾ ਮਾਰੀਆ; ਕਰਤਾ ਕਰੇ ਸੁ ਹੋਇ ॥

ਅਗੈ ਜਾਤਿ ਨ ਜੋਰੁ ਹੈ; ਅਗੈ ਜੀਉ ਨਵੇ ॥

ਜਿਨ ਕੀ ਲੇਖੈ ਪਤਿ ਪਵੈ; ਚੰਗੇ ਸੇਈ ਕੇਇ ॥੩॥

ਪਉੜੀ ॥

ਧੁਰਿ ਕਰਮੁ. ਜਿਨਾ ਕਉ ਤੁਧੁ ਪਾਇਆ; ਤਾ ਤਿਨੀ ਖਸਮੁ ਧਿਆਇਆ ॥

ਏਨਾ ਜੰਤਾ ਕੈ ਵਸਿ. ਕਿਛੁ ਨਾਹੀ; ਤੁਧੁ. ਵੇਕੀ ਜਗਤੁ ਉਪਾਇਆ ॥

ਇਕਨਾ ਨੋ ਤੂੰ ਮੇਲਿ ਲੈਹਿ; ਇਕਿ ਆਪਹੁ ਤੁਧੁ ਖੁਆਇਆ ॥

ਗੁਰ ਕਿਰਪਾ ਤੇ ਜਾਣਿਆ; ਜਿਥੈ ਤੁਧੁ ਆਪੁ ਬੁਝਾਇਆ ॥

ਸਹਜੇ ਹੀ; ਸਚਿ ਸਮਾਇਆ ॥੧੧॥

Section 23

ਜਿਉ ਭਾਵੈ ਤਿਉ ਰਾਖਿ ਲੈ; ਹਮ ਸਰਣਿ ਪ੍ਰਭ ਆਏ, ਰਾਮ ਰਾਜੇ ॥

ਹਮ ਭੂਲਿ ਵਿਗਾੜਹ ਦਿਨਸੁ ਰਾਤਿ; ਹਰਿ ਲਾਜ ਰਖਾਏ ॥

ਹਮ ਬਾਰਿਕ. ਤੂੰ ਗੁਰੁ ਪਿਤਾ ਹੈ; ਦੇ ਮਤਿ ਸਮਝਾਏ ॥

ਜਨੁ ਨਾਨਕੁ ਦਾਸੁ ਹਰਿ ਕਾਂਢਿਆ; ਹਰਿ ਪੈਜ ਰਖਾਏ ॥੪॥੧੦॥੧੭॥

Section 24

ਸਲੋਕੁ ਮਃ ੧ ॥

ਦੁਖੁ ਦਾਰੂ. ਸੁਖੁ ਰੋਗੁ ਭਇਆ; ਜਾ ਸੁਖੁ. ਤਾਮਿ ਨ ਹੋਈ ॥

ਤੂੰ ਕਰਤਾ ਕਰਣਾ, ਮੈ ਨਾਹੀ; ਜਾ ਹਉ ਕਰੀ. ਨ ਹੋਈ ॥੧॥

ਬਲਿਹਾਰੀ ਕੁਦਰਤਿ ਵਸਿਆ ॥

ਤੇਰਾ ਅੰਤੁ. ਨ ਜਾਈ ਲਖਿਆ ॥੧॥ ਰਹਾਉ ॥

ਜਾਤਿ ਮਹਿ ਜੋਤਿ. ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ ॥

ਤੂੰ ਸਚਾ ਸਾਹਿਬੁ. ਸਿਫਤਿ ਸੁਆਲੑਿਉ; ਜਿਨਿ ਕੀਤੀ. ਸੋ ਪਾਰਿ ਪਇਆ ॥

ਕਹੁ ਨਾਨਕ. ਕਰਤੇ ਕੀਆ ਬਾਤਾ; ਜੋ ਕਿਛੁ ਕਰਣਾ, ਸੁ ਕਰਿ ਰਹਿਆ ॥੨॥

ਮਃ ੨ ॥

ਜੋਗ ਸਬਦੰ. ਗਿਆਨ ਸਬਦੰ; ਬੇਦ ਸਬਦੰ ਬ੍ਰਾਹਮਣਹ ॥

ਖਤ੍ਰੀ ਸਬਦੰ; ਸੂਰ ਸਬਦੰ; ਸੂਦ੍ਰ ਸਬਦੰ ਪਰਾ ਕ੍ਰਿਤਹ ॥

ਸਰਬ ਸਬਦੰ. ਏਕ ਸਬਦੰ; ਜੇ ਕੋ ਜਾਣੈ ਭੇਉ ॥

ਨਾਨਕੁ ਤਾ ਕਾ ਦਾਸੁ ਹੈ; ਸੋਈ ਨਿਰੰਜਨ ਦੇਉ ॥੩॥

ਮਃ ੨ ॥

ਏਕ ਕ੍ਰਿਸਨੰ. ਸਰਬ ਦੇਵਾ; ਦੇਵ ਦੇਵਾ ਤ ਆਤਮਾ ॥

ਆਤਮਾ ਬਾਸੁਦੇਵਸੵਿ; ਜੇ ਕੋ ਜਾਣੈ ਭੇਉ ॥

ਨਾਨਕੁ ਤਾ ਕਾ ਦਾਸੁ ਹੈ; ਸੋਈ ਨਿਰੰਜਨ ਦੇਉ ॥੪॥

ਮਃ ੧ ॥

ਕੁੰਭੇ ਬਧਾ. ਜਲੁ ਰਹੈ; ਜਲ ਬਿਨੁ. ਕੁੰਭੁ ਨ ਹੋਇ ॥

ਗਿਆਨ ਕਾ ਬਧਾ. ਮਨੁ ਰਹੈ; ਗੁਰ ਬਿਨੁ. ਗਿਆਨੁ ਨ ਹੋਇ ॥੫॥

ਪਉੜੀ ॥

ਪੜਿਆ ਹੋਵੈ ਗੁਨਹਗਾਰੁ; ਤਾ ਓਮੀ ਸਾਧੁ. ਨ ਮਾਰੀਐ ॥

ਜੇਹਾ ਘਾਲੇ ਘਾਲਣਾ; ਤੇਵੇਹੋ ਨਾਉ ਪਚਾਰੀਐ ॥

ਐਸੀ ਕਲਾ. ਨ ਖੇਡੀਐ; ਜਿਤੁ ਦਰਗਹ ਗਇਆ. ਹਾਰੀਐ ॥

ਪੜਿਆ ਅਤੈ ਓਮੀਆ; ਵੀਚਾਰੁ ਅਗੈ ਵੀਚਾਰੀਐ ॥

ਮੁਹਿ ਚਲੈ; ਸੁ ਅਗੈ ਮਾਰੀਐ ॥੧੨॥

Section 25

ਆਸਾ ਮਹਲਾ ੪ ॥

ਜਿਨ ਮਸਤਕਿ ਧੁਰਿ ਹਰਿ ਲਿਖਿਆ; ਤਿਨਾ ਸਤਿਗੁਰੁ ਮਿਲਿਆ, ਰਾਮ ਰਾਜੇ ॥

ਅਗਿਆਨੁ ਅੰਧੇਰਾ ਕਟਿਆ; ਗੁਰ ਗਿਆਨੁ ਘਟਿ ਬਲਿਆ ॥

ਹਰਿ ਲਧਾ ਰਤਨੁ ਪਦਾਰਥੋ; ਫਿਰਿ. ਬਹੁੜਿ ਨ ਚਲਿਆ ॥

ਜਨ ਨਾਨਕ. ਨਾਮੁ ਆਰਾਧਿਆ; ਆਰਾਧਿ ਹਰਿ ਮਿਲਿਆ ॥੧॥

Section 26

ਸਲੋਕੁ ਮਃ ੧ ॥

ਨਾਨਕ. ਮੇਰੁ ਸਰੀਰ ਕਾ; ਇਕੁ ਰਥੁ ਇਕੁ ਰਥਵਾਹੁ ॥

ਜੁਗੁ ਜੁਗੁ ਫੇਰਿ ਵਟਾਈਅਹਿ; ਗਿਆਨੀ ਬੁਝਹਿ ਤਾਹਿ ॥

ਸਤਜੁਗਿ. ਰਥੁ ਸੰਤੋਖ ਕਾ; ਧਰਮੁ ਅਗੈ ਰਥਵਾਹੁ ॥

ਤ੍ਰੇਤੈ ਰਥੁ ਜਤੈ ਕਾ; ਜੋਰੁ ਅਗੈ ਰਥਵਾਹੁ ॥

ਦੁਆਪੁਰਿ ਰਥੁ ਤਪੈ ਕਾ; ਸਤੁ ਅਗੈ ਰਥਵਾਹੁ ॥

ਕਲਜੁਗਿ ਰਥੁ ਅਗਨਿ ਕਾ; ਕੂੜੁ ਅਗੈ ਰਥਵਾਹੁ ॥੧॥

ਮਃ ੧ ॥

ਸਾਮ ਕਹੈ ਸੇਤੰਬਰੁ ਸੁਆਮੀ; ਸਚ ਮਹਿ ਆਛੈ. ਸਾਚਿ ਰਹੇ ॥

ਸਭੁ ਕੋ; ਸਚਿ ਸਮਾਵੈ ॥

ਰਿਗੁ ਕਹੈ; ਰਹਿਆ ਭਰਪੂਰਿ ॥

ਰਾਮ ਨਾਮੁ; ਦੇਵਾ ਮਹਿ ਸੂਰੁ ॥

ਨਾਇ ਲਇਐ; ਪਰਾਛਤ ਜਾਹਿ ॥

ਨਾਨਕ; ਤਉ ਮੋਖੰਤਰੁ ਪਾਹਿ ॥

ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ; ਕਾਨੑ ਕ੍ਰਿਸਨੁ ਜਾਦਮੁ ਭਇਆ ॥

ਪਾਰਜਾਤੁ. ਗੋਪੀ ਲੈ ਆਇਆ; ਬਿੰਦ੍ਰਾਬਨ ਮਹਿ ਰੰਗੁ ਕੀਆ ॥

ਕਲਿ ਮਹਿ. ਬੇਦੁ ਅਥਰਬਣੁ ਹੂਆ; ਨਾਉ ਖੁਦਾਈ ਅਲਹੁ ਭਇਆ ॥

ਨੀਲ ਬਸਤ੍ਰ ਲੇ ਕਪੜੇ ਪਹਿਰੇ; ਤੁਰਕ ਪਠਾਣੀ ਅਮਲੁ ਕੀਆ ॥

ਚਾਰੇ ਵੇਦ ਹੋਏ ਸਚਿਆਰ ॥

ਪੜਹਿ ਗੁਣਹਿ ਤਿਨੑ ਚਾਰ ਵੀਚਾਰ ॥

ਭਾਉ ਭਗਤਿ ਕਰਿ; ਨੀਚੁ ਸਦਾਏ ॥

ਤਉ ਨਾਨਕ; ਮੋਖੰਤਰੁ ਪਾਏ ॥੨॥

ਪਉੜੀ ॥

ਸਤਿਗੁਰ ਵਿਟਹੁ ਵਾਰਿਆ; ਜਿਤੁ ਮਿਲਿਐ ਖਸਮੁ ਸਮਾਲਿਆ ॥

ਜਿਨਿ ਕਰਿ ਉਪਦੇਸੁ. ਗਿਆਨ ਅੰਜਨੁ ਦੀਆ; ਇਨੑੀ ਨੇਤ੍ਰੀ ਜਗਤੁ ਨਿਹਾਲਿਆ ॥

ਖਸਮੁ ਛੋਡਿ ਦੂਜੈ ਲਗੇ; ਡੁਬੇ ਸੇ ਵਣਜਾਰਿਆ ॥

ਸਤਿਗੁਰੂ ਹੈ ਬੋਹਿਥਾ; ਵਿਰਲੈ ਕਿਨੈ ਵੀਚਾਰਿਆ ॥

ਕਰਿ ਕਿਰਪਾ ਪਾਰਿ ਉਤਾਰਿਆ ॥੧੩॥

Section 27

ਜਿਨੀ. ਐਸਾ ਹਰਿ ਨਾਮੁ. ਨ ਚੇਤਿਓ; ਸੇ ਕਾਹੇ. ਜਗਿ ਆਏ. ਰਾਮ ਰਾਜੇ ॥

ਇਹੁ ਮਾਣਸ ਜਨਮੁ ਦੁਲੰਭੁ ਹੈ; ਨਾਮ ਬਿਨਾ ਬਿਰਥਾ ਸਭੁ ਜਾਏ ॥

ਹੁਣਿ ਵਤੈ. ਹਰਿ ਨਾਮੁ. ਨ ਬੀਜਿਓ; ਅਗੈ ਭੁਖਾ. ਕਿਆ ਖਾਏ ॥

ਮਨਮੁਖਾ ਨੋ ਫਿਰਿ ਜਨਮੁ ਹੈ; ਨਾਨਕ ਹਰਿ ਭਾਏ ॥੨॥

Section 28

ਸਲੋਕੁ ਮਃ ੧ ॥

ਸਿੰਮਲ ਰੁਖੁ ਸਰਾਇਰਾ; ਅਤਿ ਦੀਰਘ ਅਤਿ ਮੁਚੁ ॥

ਓਇ ਜਿ ਆਵਹਿ ਆਸ ਕਰਿ; ਜਾਹਿ ਨਿਰਾਸੇ ਕਿਤੁ ॥

ਫਲ ਫਿਕੇ ਫੁਲ ਬਕਬਕੇ; ਕੰਮਿ ਨ ਆਵਹਿ ਪਤ ॥

ਮਿਠਤੁ ਨੀਵੀ ਨਾਨਕਾ; ਗੁਣ ਚੰਗਿਆਈਆ ਤਤੁ ॥

ਸਭੁ ਕੋ ਨਿਵੈ ਆਪ ਕਉ; ਪਰ ਕਉ. ਨਿਵੈ ਨ ਕੋਇ ॥

ਧਰਿ ਤਾਰਾਜੂ ਤੋਲੀਐ; ਨਿਵੈ ਸੁ ਗਉਰਾ ਹੋਇ ॥

ਅਪਰਾਧੀ ਦੂਣਾ ਨਿਵੈ; ਜੋ ਹੰਤਾ ਮਿਰਗਾਹਿ ॥

ਸੀਸਿ ਨਿਵਾਇਐ, ਕਿਆ ਥੀਐ; ਜਾ ਰਿਦੈ ਕੁਸੁਧੇ ਜਾਹਿ ॥੧॥

ਮਃ ੧ ॥

ਪੜਿ ਪੁਸਤਕ; ਸੰਧਿਆ ਬਾਦੰ ॥

ਸਿਲ ਪੂਜਸਿ; ਬਗੁਲ ਸਮਾਧੰ ॥

ਮੁਖਿ ਝੂਠ; ਬਿਭੂਖਣ ਸਾਰੰ ॥

ਤ੍ਰੈਪਾਲ; ਤਿਹਾਲ ਬਿਚਾਰੰ ॥

ਗਲਿ ਮਾਲਾ; ਤਿਲਕੁ ਲਿਲਾਟੰ ॥

ਦੁਇ ਧੋਤੀ; ਬਸਤ੍ਰ ਕਪਾਟੰ ॥

ਜੇ ਜਾਣਸਿ; ਬ੍ਰਹਮੰ ਕਰਮੰ ॥

ਸਭਿ ਫੋਕਟ ਨਿਸਚਉ ਕਰਮੰ ॥

ਕਹੁ ਨਾਨਕ. ਨਿਹਚਉ ਧਿਆਵੈ ॥

ਵਿਣੁ ਸਤਿਗੁਰ; ਵਾਟ ਨ ਪਾਵੈ ॥੨॥

ਪਉੜੀ ॥

ਕਪੜੁ ਰੂਪੁ ਸੁਹਾਵਣਾ; ਛਡਿ ਦੁਨੀਆ ਅੰਦਰਿ ਜਾਵਣਾ ॥

ਮੰਦਾ ਚੰਗਾ ਆਪਣਾ; ਆਪੇ ਹੀ ਕੀਤਾ ਪਾਵਣਾ ॥

ਹੁਕਮ ਕੀਏ ਮਨਿ ਭਾਵਦੇ; ਰਾਹਿ ਭੀੜੈ ਅਗੈ ਜਾਵਣਾ ॥

ਨੰਗਾ. ਦੋਜਕਿ ਚਾਲਿਆ; ਤਾ. ਦਿਸੈ ਖਰਾ ਡਰਾਵਣਾ ॥

ਕਰਿ ਅਉਗਣ; ਪਛੋਤਾਵਣਾ ॥੧੪॥

Section 29

ਤੂੰ ਹਰਿ. ਤੇਰਾ ਸਭੁ ਕੋ; ਸਭਿ ਤੁਧੁ ਉਪਾਏ. ਰਾਮ ਰਾਜੇ ॥

ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ; ਸਭਿ ਚਲਹਿ ਚਲਾਏ ॥

ਜਿਨੑ ਤੂੰ ਮੇਲਹਿ ਪਿਆਰੇ. ਸੇ ਤੁਧੁ ਮਿਲਹਿ; ਜੋ ਹਰਿ ਮਨਿ ਭਾਏ ॥

ਜਨ ਨਾਨਕ. ਸਤਿਗੁਰੁ ਭੇਟਿਆ; ਹਰਿ ਨਾਮਿ ਤਰਾਏ ॥੩॥

Section 30

ਸਲੋਕੁ ਮਃ ੧ ॥

ਦਇਆ ਕਪਾਹ. ਸੰਤੋਖੁ ਸੂਤੁ; ਜਤੁ ਗੰਢੀ. ਸਤੁ ਵਟੁ ॥

ਏਹੁ ਜਨੇਊ. ਜੀਅ ਕਾ; ਹਈ ਤ. ਪਾਡੇ ਘਤੁ ॥

ਨਾ ਏਹੁ ਤੁਟੈ. ਨ ਮਲੁ ਲਗੈ; ਨਾ ਏਹੁ ਜਲੈ. ਨ ਜਾਇ ॥

ਧੰਨੁ ਸੁ ਮਾਣਸ ਨਾਨਕਾ; ਜੋ. ਗਲਿ ਚਲੇ ਪਾਇ ॥

ਚਉਕੜਿ ਮੁਲਿ ਅਣਾਇਆ; ਬਹਿ ਚਉਕੈ ਪਾਇਆ ॥

ਸਿਖਾ ਕੰਨਿ ਚੜਾਈਆ; ਗੁਰੁ ਬ੍ਰਾਹਮਣੁ ਥਿਆ ॥

ਓਹੁ ਮੁਆ. ਓਹੁ ਝੜਿ ਪਇਆ; ਵੇਤਗਾ ਗਇਆ ॥੧॥

ਮਃ ੧ ॥

ਲਖ ਚੋਰੀਆ ਲਖ ਜਾਰੀਆ; ਲਖ ਕੂੜੀਆ ਲਖ ਗਾਲਿ ॥

ਲਖ ਠਗੀਆ ਪਹਿਨਾਮੀਆ; ਰਾਤਿ ਦਿਨਸੁ ਜੀਅ ਨਾਲਿ ॥

ਤਗੁ ਕਪਾਹਹੁ ਕਤੀਐ; ਬਾਮੑਣੁ ਵਟੇ ਆਇ ॥

ਕੁਹਿ ਬਕਰਾ ਰਿੰਨੑਿ ਖਾਇਆ; ਸਭੁ ਕੋ ਆਖੈ ਪਾਇ ॥

ਹੋਇ ਪੁਰਾਣਾ ਸੁਟੀਐ; ਭੀ ਫਿਰਿ ਪਾਈਐ ਹੋਰੁ ॥

ਨਾਨਕ. ਤਗੁ ਨ ਤੁਟਈ; ਜੇ ਤਗਿ ਹੋਵੈ ਜੋਰੁ ॥੨॥

ਮਃ ੧ ॥

ਨਾਇ ਮੰਨਿਐ. ਪਤਿ ਊਪਜੈ; ਸਾਲਾਹੀ ਸਚੁ ਸੂਤੁ ॥

ਦਰਗਹ ਅੰਦਰਿ ਪਾਈਐ; ਤਗੁ. ਨ ਤੂਟਸਿ ਪੂਤ ॥੩॥

ਮਃ ੧ ॥

ਤਗੁ ਨ ਇੰਦ੍ਰੀ; ਤਗੁ. ਨ ਨਾਰੀ ॥

ਭਲਕੇ ਥੁਕ ਪਵੈ; ਨਿਤ ਦਾੜੀ ॥

ਤਗੁ ਨ ਪੈਰੀ; ਤਗੁ ਨ ਹਥੀ ॥

ਤਗੁ ਨ ਜਿਹਵਾ; ਤਗੁ ਨ ਅਖੀ ॥

ਵੇਤਗਾ; ਆਪੇ ਵਤੈ ॥

ਵਟਿ ਧਾਗੇ; ਅਵਰਾ ਘਤੈ ॥

ਲੈ ਭਾੜਿ; ਕਰੇ ਵੀਆਹੁ ॥

ਕਢਿ ਕਾਗਲੁ; ਦਸੇ ਰਾਹੁ ॥

ਸੁਣਿ ਵੇਖਹੁ ਲੋਕਾ; ਏਹੁ ਵਿਡਾਣੁ ॥

ਮਨਿ ਅੰਧਾ; ਨਾਉ ਸੁਜਾਣੁ ॥੪॥

ਪਉੜੀ ॥

ਸਾਹਿਬੁ ਹੋਇ ਦਇਆਲੁ, ਕਿਰਪਾ ਕਰੇ; ਤਾ ਸਾਈ ਕਾਰ ਕਰਾਇਸੀ ॥

ਸੋ ਸੇਵਕੁ ਸੇਵਾ ਕਰੇ; ਜਿਸ ਨੋ ਹੁਕਮੁ ਮਨਾਇਸੀ ॥

ਹੁਕਮਿ ਮੰਨਿਐ ਹੋਵੈ ਪਰਵਾਣੁ; ਤਾ ਖਸਮੈ ਕਾ ਮਹਲੁ ਪਾਇਸੀ ॥

ਖਸਮੈ ਭਾਵੈ ਸੋ ਕਰੇ; ਮਨਹੁ ਚਿੰਦਿਆ. ਸੋ ਫਲੁ ਪਾਇਸੀ ॥

ਤਾ. ਦਰਗਹ ਪੈਧਾ ਜਾਇਸੀ ॥੧੫॥

Section 31

ਕੋਈ ਗਾਵੈ. ਰਾਗੀ ਨਾਦੀ ਬੇਦੀ. ਬਹੁ ਭਾਤਿ ਕਰਿ; ਨਹੀ ਹਰਿ ਹਰਿ ਭੀਜੈ. ਰਾਮ ਰਾਜੇ ॥

ਜਿਨਾ ਅੰਤਰਿ. ਕਪਟੁ ਵਿਕਾਰੁ ਹੈ; ਤਿਨਾ ਰੋਇ. ਕਿਆ ਕੀਜੈ ॥

ਹਰਿ ਕਰਤਾ. ਸਭੁ ਕਿਛੁ ਜਾਣਦਾ; ਸਿਰਿ ਰੋਗ ਹਥੁ ਦੀਜੈ ॥

ਜਿਨਾ ਨਾਨਕ. ਗੁਰਮੁਖਿ ਹਿਰਦਾ ਸੁਧੁ ਹੈ; ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥

Section 32

ਸਲੋਕ ਮਃ ੧ ॥

ਗਊ ਬਿਰਾਹਮਣ ਕਉ ਕਰੁ ਲਾਵਹੁ; ਗੋਬਰਿ. ਤਰਣੁ ਨ ਜਾਈ ॥

ਧੋਤੀ ਟਿਕਾ ਤੈ ਜਪਮਾਲੀ; ਧਾਨੁ ਮਲੇਛਾਂ ਖਾਈ ॥

ਅੰਤਰਿ ਪੂਜਾ. ਪੜਹਿ ਕਤੇਬਾ; ਸੰਜਮੁ ਤੁਰਕਾ ਭਾਈ ॥

ਛੋਡੀਲੇ ਪਾਖੰਡਾ ॥

ਨਾਮਿ ਲਇਐ; ਜਾਹਿ ਤਰੰਦਾ ॥੧॥

ਮਃ ੧ ॥

ਮਾਣਸ ਖਾਣੇ; ਕਰਹਿ ਨਿਵਾਜ ॥

ਛੁਰੀ ਵਗਾਇਨਿ; ਤਿਨ ਗਲਿ ਤਾਗ ॥

ਤਿਨ ਘਰਿ; ਬ੍ਰਹਮਣ ਪੂਰਹਿ ਨਾਦ ॥

ਉਨੑਾ ਭਿ ਆਵਹਿ ਓਈ ਸਾਦ ॥

ਕੂੜੀ ਰਾਸਿ, ਕੂੜਾ ਵਾਪਾਰੁ ॥

ਕੂੜੁ ਬੋਲਿ, ਕਰਹਿ ਆਹਾਰੁ ॥

ਸਰਮ ਧਰਮ ਕਾ ਡੇਰਾ ਦੂਰਿ ॥

ਨਾਨਕ. ਕੂੜੁ ਰਹਿਆ ਭਰਪੂਰਿ ॥

ਮਥੈ ਟਿਕਾ ਤੇੜਿ ਧੋਤੀ ਕਖਾਈ ॥

ਹਥਿ ਛੁਰੀ; ਜਗਤ ਕਾਸਾਈ ॥

ਨੀਲ ਵਸਤ੍ਰ ਪਹਿਰਿ; ਹੋਵਹਿ ਪਰਵਾਣੁ ॥

ਮਲੇਛ ਧਾਨੁ ਲੇ; ਪੂਜਹਿ ਪੁਰਾਣੁ ॥

ਅਭਾਖਿਆ ਕਾ ਕੁਠਾ; ਬਕਰਾ ਖਾਣਾ ॥

ਚਉਕੇ ਉਪਰਿ. ਕਿਸੈ ਨ ਜਾਣਾ ॥

ਦੇ ਕੈ ਚਉਕਾ, ਕਢੀ ਕਾਰ ॥

ਉਪਰਿ ਆਇ ਬੈਠੇ. ਕੂੜਿਆਰ ॥

ਮਤੁ ਭਿਟੈ ਵੇ ਮਤੁ ਭਿਟੈ ॥

ਇਹੁ ਅੰਨੁ ਅਸਾਡਾ ਫਿਟੈ ॥

ਤਨਿ ਫਿਟੈ ਫੇੜ ਕਰੇਨਿ ॥

ਮਨਿ ਜੂਠੈ ਚੁਲੀ ਭਰੇਨਿ ॥

ਕਹੁ ਨਾਨਕ. ਸਚੁ ਧਿਆਈਐ ॥

ਸੁਚਿ ਹੋਵੈ. ਤਾ ਸਚੁ ਪਾਈਐ ॥੨॥

ਪਉੜੀ ॥

ਚਿਤੈ ਅੰਦਰਿ ਸਭੁ ਕੋ; ਵੇਖਿ ਨਦਰੀ ਹੇਠਿ ਚਲਾਇਦਾ ॥

ਆਪੇ ਦੇ ਵਡਿਆਈਆ; ਆਪੇ ਹੀ ਕਰਮ ਕਰਾਇਦਾ ॥

ਵਡਹੁ ਵਡਾ ਵਡ ਮੇਦਨੀ; ਸਿਰੇ ਸਿਰਿ ਧੰਧੈ ਲਾਇਦਾ ॥

ਨਦਰਿ ਉਪਠੀ ਜੇ ਕਰੇ; ਸੁਲਤਾਨਾ ਘਾਹੁ ਕਰਾਇਦਾ ॥

ਦਰਿ ਮੰਗਨਿ; ਭਿਖ ਨ ਪਾਇਦਾ ॥੧੬॥

Section 33

ਆਸਾ ਮਹਲਾ ੪ ॥

ਜਿਨ ਅੰਤਰਿ. ਹਰਿ ਹਰਿ ਪ੍ਰੀਤਿ ਹੈ; ਤੇ ਜਨ. ਸੁਘੜ ਸਿਆਣੇ. ਰਾਮ ਰਾਜੇ ॥

ਜੇ ਬਾਹਰਹੁ. ਭੁਲਿ ਚੁਕਿ ਬੋਲਦੇ; ਭੀ ਖਰੇ ਹਰਿ ਭਾਣੇ ॥

ਹਰਿ ਸੰਤਾ ਨੋ ਹੋਰੁ ਥਾਉ ਨਾਹੀ; ਹਰਿ ਮਾਣੁ ਨਿਮਾਣੇ ॥

ਜਨ ਨਾਨਕ. ਨਾਮੁ ਦੀਬਾਣੁ ਹੈ; ਹਰਿ ਤਾਣੁ ਸਤਾਣੇ ॥੧॥

Section 34

ਸਲੋਕੁ ਮਃ ੧ ॥

ਜੇ ਮੋਹਾਕਾ ਘਰੁ ਮੁਹੈ; ਘਰੁ ਮੁਹਿ, ਪਿਤਰੀ ਦੇਇ ॥

ਅਗੈ. ਵਸਤੁ ਸਿਞਾਣੀਐ ਪਿਤਰੀ; ਚੋਰ ਕਰੇਇ ॥

ਵਢੀਅਹਿ ਹਥ ਦਲਾਲ ਕੇ; ਮੁਸਫੀ ਏਹ ਕਰੇਇ ॥

ਨਾਨਕ. ਅਗੈ ਸੋ ਮਿਲੈ; ਜਿ ਖਟੇ ਘਾਲੇ ਦੇਇ ॥੧॥

ਮਃ ੧ ॥

ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥

ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ ॥

ਸੂਚੇ ਏਹਿ. ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ ॥

ਸੂਚੇ ਸੇਈ ਨਾਨਕਾ; ਜਿਨ ਮਨਿ ਵਸਿਆ ਸੋਇ ॥੨॥

ਪਉੜੀ ॥

ਤੁਰੇ ਪਲਾਣੇ ਪਉਣ ਵੇਗ; ਹਰ ਰੰਗੀ ਹਰਮ ਸਵਾਰਿਆ ॥

ਕੋਠੇ ਮੰਡਪ ਮਾੜੀਆ; ਲਾਇ ਬੈਠੇ ਕਰਿ ਪਾਸਾਰਿਆ ॥

ਚੀਜ ਕਰਨਿ ਮਨਿ ਭਾਵਦੇ; ਹਰਿ ਬੁਝਨਿ ਨਾਹੀ. ਹਾਰਿਆ ॥

ਕਰਿ ਫੁਰਮਾਇਸਿ ਖਾਇਆ; ਵੇਖਿ ਮਹਲਤਿ. ਮਰਣੁ ਵਿਸਾਰਿਆ ॥

ਜਰੁ ਆਈ; ਜੋਬਨਿ ਹਾਰਿਆ ॥੧੭॥

Section 35

ਜਿਥੈ ਜਾਇ ਬਹੈ. ਮੇਰਾ ਸਤਿਗੁਰੂ; ਸੋ ਥਾਨੁ ਸੁਹਾਵਾ. ਰਾਮ ਰਾਜੇ ॥

ਗੁਰਸਿਖਂ‍ੀ. ਸੋ ਥਾਨੁ ਭਾਲਿਆ; ਲੈ ਧੂਰਿ ਮੁਖਿ ਲਾਵਾ ॥

ਗੁਰਸਿਖਾ ਕੀ ਘਾਲ. ਥਾਇ ਪਈ; ਜਿਨ ਹਰਿ ਨਾਮੁ ਧਿਆਵਾ ॥

ਜਿਨੑ ਨਾਨਕੁ. ਸਤਿਗੁਰੁ ਪੂਜਿਆ; ਤਿਨ ਹਰਿ ਪੂਜ ਕਰਾਵਾ ॥੨॥

Section 36

ਸਲੋਕੁ ਮਃ ੧ ॥

ਜੇ ਕਰਿ ਸੂਤਕੁ ਮੰਨੀਐ; ਸਭ ਤੈ ਸੂਤਕੁ ਹੋਇ ॥

ਗੋਹੇ ਅਤੈ ਲਕੜੀ; ਅੰਦਰਿ ਕੀੜਾ ਹੋਇ ॥

ਜੇਤੇ ਦਾਣੇ ਅੰਨ ਕੇ; ਜੀਆ ਬਾਝੁ. ਨ ਕੋਇ ॥

ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ ॥

ਸੂਤਕੁ ਕਿਉ ਕਰਿ ਰਖੀਐ; ਸੂਤਕੁ ਪਵੈ ਰਸੋਇ ॥

ਨਾਨਕ. ਸੂਤਕੁ ਏਵ. ਨ ਉਤਰੈ; ਗਿਆਨੁ ਉਤਾਰੇ ਧੋਇ ॥੧॥

ਮਃ ੧ ॥

ਮਨ ਕਾ ਸੂਤਕੁ ਲੋਭੁ ਹੈ; ਜਿਹਵਾ ਸੂਤਕੁ ਕੂੜੁ ॥

ਅਖੀ ਸੂਤਕੁ ਵੇਖਣਾ; ਪਰ ਤ੍ਰਿਅ ਪਰ ਧਨ ਰੂਪੁ ॥

ਕੰਨੀ ਸੂਤਕੁ ਕੰਨਿ ਪੈ; ਲਾਇਤਬਾਰੀ ਖਾਹਿ ॥

ਨਾਨਕ. ਹੰਸਾ ਆਦਮੀ; ਬਧੇ ਜਮ ਪੁਰਿ ਜਾਹਿ ॥੨॥

ਮਃ ੧ ॥

ਸਭੋ ਸੂਤਕੁ ਭਰਮੁ ਹੈ; ਦੂਜੈ ਲਗੈ ਜਾਇ ॥

ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥

ਖਾਣਾ ਪੀਣਾ ਪਵਿਤ੍ਰੁ ਹੈ; ਦਿਤੋਨੁ ਰਿਜਕੁ ਸੰਬਾਹਿ ॥

ਨਾਨਕ. ਜਿਨੑੀ ਗੁਰਮੁਖਿ ਬੁਝਿਆ; ਤਿਨੑਾ ਸੂਤਕੁ ਨਾਹਿ ॥੩॥

ਪਉੜੀ ॥

ਸਤਿਗੁਰੁ ਵਡਾ ਕਰਿ ਸਾਲਾਹੀਐ; ਜਿਸੁ ਵਿਚਿ ਵਡੀਆ ਵਡਿਆਈਆ ॥

ਸਹਿ ਮੇਲੇ; ਤਾ ਨਦਰੀ ਆਈਆ ॥

ਜਾ ਤਿਸੁ ਭਾਣਾ; ਤਾ ਮਨਿ ਵਸਾਈਆ ॥

ਕਰਿ ਹੁਕਮੁ ਮਸਤਕਿ ਹਥੁ ਧਰਿ; ਵਿਚਹੁ ਮਾਰਿ ਕਢੀਆ ਬੁਰਿਆਈਆ ॥

ਸਹਿ ਤੁਠੈ; ਨਉ ਨਿਧਿ ਪਾਈਆ ॥੧੮॥

Section 37

ਗੁਰਸਿਖਾ ਮਨਿ ਹਰਿ ਪ੍ਰੀਤਿ ਹੈ; ਹਰਿ ਨਾਮ ਹਰਿ ਤੇਰੀ. ਰਾਮ ਰਾਜੇ ॥

ਕਰਿ ਸੇਵਹਿ. ਪੂਰਾ ਸਤਿਗੁਰੂ; ਭੁਖ ਜਾਇ ਲਹਿ ਮੇਰੀ ॥

ਗੁਰਸਿਖਾ ਕੀ ਭੁਖ. ਸਭ ਗਈ; ਤਿਨ ਪਿਛੈ. ਹੋਰ ਖਾਇ ਘਨੇਰੀ ॥

ਜਨ ਨਾਨਕ. ਹਰਿ ਪੁੰਨੁ ਬੀਜਿਆ; ਫਿਰਿ ਤੋਟਿ ਨ ਆਵੈ, ਹਰਿ ਪੁੰਨ ਕੇਰੀ ॥੩॥

Section 38

ਸਲੋਕੁ ਮਃ ੧ ॥

ਪਹਿਲਾ ਸੁਚਾ ਆਪਿ ਹੋਇ; ਸੁਚੈ ਬੈਠਾ ਆਇ ॥

ਸੁਚੇ ਅਗੈ ਰਖਿਓਨੁ; ਕੋਇ. ਨ ਭਿਟਿਓ ਜਾਇ ॥

ਸੁਚਾ ਹੋਇ ਕੈ ਜੇਵਿਆ; ਲਗਾ ਪੜਣਿ ਸਲੋਕੁ ॥

ਕੁਹਥੀ ਜਾਈ ਸਟਿਆ; ਕਿਸੁ ਏਹੁ ਲਗਾ ਦੋਖੁ ॥

ਅੰਨੁ ਦੇਵਤਾ ਪਾਣੀ ਦੇਵਤਾ, ਬੈਸੰਤਰੁ ਦੇਵਤਾ ਲੂਣੁ ॥

ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥

ਪਾਪੀ ਸਿਉ ਤਨੁ ਗਡਿਆ; ਥੁਕਾ ਪਈਆ ਤਿਤੁ ॥

ਜਿਤੁ ਮੁਖਿ ਨਾਮੁ. ਨ ਊਚਰਹਿ; ਬਿਨੁ ਨਾਵੈ. ਰਸ ਖਾਹਿ ॥

ਨਾਨਕ. ਏਵੈ ਜਾਣੀਐ; ਤਿਤੁ ਮੁਖਿ ਥੁਕਾ ਪਾਹਿ ॥੧॥

ਮਃ ੧ ॥

ਭੰਡਿ ਜੰਮੀਐ. ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ॥

ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ॥

ਭੰਡੁ ਮੁਆ. ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ॥

ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥

ਭੰਡਹੁ ਹੀ ਭੰਡੁ ਊਪਜੈ; ਭੰਡੈ ਬਾਝੁ. ਨ ਕੋਇ ॥

ਨਾਨਕ. ਭੰਡੈ ਬਾਹਰਾ; ਏਕੋ ਸਚਾ ਸੋਇ ॥

ਜਿਤੁ ਮੁਖਿ ਸਦਾ ਸਾਲਾਹੀਐ; ਭਾਗਾ ਰਤੀ ਚਾਰਿ ॥

ਨਾਨਕ. ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ ॥੨॥

ਪਉੜੀ ॥

ਸਭੁ ਕੋ ਆਖੈ ਆਪਣਾ; ਜਿਸੁ ਨਾਹੀ. ਸੋ ਚੁਣਿ ਕਢੀਐ ॥

ਕੀਤਾ ਆਪੋ ਆਪਣਾ; ਆਪੇ ਹੀ ਲੇਖਾ ਸੰਢੀਐ ॥

ਜਾ ਰਹਣਾ ਨਾਹੀ. ਐਤੁ ਜਗਿ; ਤਾ ਕਾਇਤੁ ਗਾਰਬਿ ਹੰਢੀਐ ॥

ਮੰਦਾ. ਕਿਸੈ ਨ ਆਖੀਐ; ਪੜਿ ਅਖਰੁ. ਏਹੋ ਬੁਝੀਐ ॥

ਮੂਰਖੈ ਨਾਲਿ; ਨ ਲੁਝੀਐ ॥੧੯॥

Section 39

ਗੁਰਸਿਖਾ ਮਨਿ ਵਾਧਾਈਆ; ਜਿਨ ਮੇਰਾ ਸਤਿਗੁਰੂ ਡਿਠਾ, ਰਾਮ ਰਾਜੇ ॥

ਕੋਈ ਕਰਿ ਗਲ ਸੁਣਾਵੈ. ਹਰਿ ਨਾਮ ਕੀ; ਸੋ ਲਗੈ ਗੁਰਸਿਖਾ ਮਨਿ ਮਿਠਾ ॥

ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨੑਾ; ਮੇਰਾ ਸਤਿਗੁਰੁ ਤੁਠਾ ॥

ਜਨ ਨਾਨਕੁ. ਹਰਿ ਹਰਿ ਹੋਇਆ; ਹਰਿ ਹਰਿ ਮਨਿ ਵੁਠਾ ॥੪॥੧੨॥੧੯॥

Section 40

ਸਲੋਕੁ ਮਃ ੧ ॥

ਨਾਨਕ. ਫਿਕੈ ਬੋਲਿਐ; ਤਨੁ ਮਨੁ ਫਿਕਾ ਹੋਇ ॥

ਫਿਕੋ ਫਿਕਾ ਸਦੀਐ; ਫਿਕੇ ਫਿਕੀ ਸੋਇ ॥

ਫਿਕਾ ਦਰਗਹ ਸਟੀਐ; ਮੁਹਿ ਥੁਕਾ ਫਿਕੇ ਪਾਇ ॥

ਫਿਕਾ ਮੂਰਖੁ ਆਖੀਐ; ਪਾਣਾ ਲਹੈ ਸਜਾਇ ॥੧॥

ਮਃ ੧ ॥

ਅੰਦਰਹੁ ਝੂਠੇ ਪੈਜ ਬਾਹਰਿ; ਦੁਨੀਆ ਅੰਦਰਿ ਫੈਲੁ ॥

ਅਠਸਠਿ ਤੀਰਥ ਜੇ ਨਾਵਹਿ; ਉਤਰੈ ਨਾਹੀ. ਮੈਲੁ ॥

ਜਿਨੑ ਪਟੁ ਅੰਦਰਿ, ਬਾਹਰਿ ਗੁਦੜੁ; ਤੇ ਭਲੇ ਸੰਸਾਰਿ ॥

ਤਿਨੑ ਨੇਹੁ ਲਗਾ ਰਬ ਸੇਤੀ; ਦੇਖਨੑੇ ਵੀਚਾਰਿ ॥

ਰੰਗਿ ਹਸਹਿ, ਰੰਗਿ ਰੋਵਹਿ; ਚੁਪ ਭੀ ਕਰਿ ਜਾਹਿ ॥

ਪਰਵਾਹ ਨਾਹੀ. ਕਿਸੈ ਕੇਰੀ; ਬਾਝੁ ਸਚੇ ਨਾਹ ॥

ਦਰਿ ਵਾਟ ਉਪਰਿ ਖਰਚੁ ਮੰਗਾ; ਜਬੈ ਦੇਇ. ਤ ਖਾਹਿ ॥

ਦੀਬਾਨੁ ਏਕੋ. ਕਲਮ ਏਕਾ; ਹਮਾ ਤੁਮੑਾ ਮੇਲੁ ॥

ਦਰਿ ਲਏ ਲੇਖਾ. ਪੀੜਿ ਛੁਟੈ; ਨਾਨਕਾ. ਜਿਉ ਤੇਲੁ ॥੨॥

ਪਉੜੀ ॥

ਆਪੇ ਹੀ ਕਰਣਾ ਕੀਓ; ਕਲ ਆਪੇ ਹੀ ਤੈ ਧਾਰੀਐ ॥

ਦੇਖਹਿ ਕੀਤਾ ਆਪਣਾ; ਧਰਿ ਕਚੀ ਪਕੀ ਸਾਰੀਐ ॥

ਜੋ ਆਇਆ ਸੋ ਚਲਸੀ; ਸਭੁ ਕੋਈ ਆਈ ਵਾਰੀਐ ॥

ਜਿਸ ਕੇ ਜੀਅ ਪਰਾਣ ਹਹਿ; ਕਿਉ ਸਾਹਿਬੁ ਮਨਹੁ ਵਿਸਾਰੀਐ ॥

ਆਪਣ ਹਥੀ ਆਪਣਾ; ਆਪੇ ਹੀ ਕਾਜੁ ਸਵਾਰੀਐ ॥੨੦॥

Section 41

ਆਸਾ ਮਹਲਾ ੪ ॥

ਜਿਨੑਾ ਭੇਟਿਆ ਮੇਰਾ ਪੂਰਾ ਸਤਿਗੁਰੂ; ਤਿਨ ਹਰਿ ਨਾਮੁ ਦ੍ਰਿੜਾਵੈ. ਰਾਮ ਰਾਜੇ ॥

ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ; ਜੋ ਹਰਿ ਨਾਮੁ ਧਿਆਵੈ ॥

ਜੋ ਹਰਿ ਹਰਿ ਨਾਮੁ ਧਿਆਇਦੇ; ਤਿਨੑ ਜਮੁ. ਨੇੜਿ ਨ ਆਵੈ ॥

ਜਨ ਨਾਨਕ ਕਉ. ਹਰਿ ਕ੍ਰਿਪਾ ਕਰਿ; ਨਿਤ ਜਪੈ ਹਰਿ ਨਾਮੁ. ਹਰਿ ਨਾਮਿ ਤਰਾਵੈ ॥੧॥

Section 42

ਸਲੋਕੁ ਮਹਲਾ ੨ ॥

ਏਹ ਕਿਨੇਹੀ ਆਸਕੀ; ਦੂਜੈ ਲਗੈ ਜਾਇ ॥

ਨਾਨਕ. ਆਸਕੁ ਕਾਂਢੀਐ; ਸਦ ਹੀ ਰਹੈ ਸਮਾਇ ॥

ਚੰਗੈ ਚੰਗਾ ਕਰਿ ਮੰਨੇ; ਮੰਦੈ ਮੰਦਾ ਹੋਇ ॥

ਆਸਕੁ ਏਹੁ. ਨ ਆਖੀਐ; ਜਿ ਲੇਖੈ ਵਰਤੈ ਸੋਇ ॥੧॥

ਮਹਲਾ ੨ ॥

ਸਲਾਮੁ ਜਬਾਬੁ ਦੋਵੈ ਕਰੇ; ਮੁੰਢਹੁ ਘੁਥਾ ਜਾਇ ॥

ਨਾਨਕ. ਦੋਵੈ ਕੂੜੀਆ; ਥਾਇ ਨ ਕਾਈ ਪਾਇ ॥੨॥

ਪਉੜੀ ॥

ਜਿਤੁ ਸੇਵਿਐ ਸੁਖੁ ਪਾਈਐ; ਸੋ ਸਾਹਿਬੁ ਸਦਾ ਸਮੑਾਲੀਐ ॥

ਜਿਤੁ ਕੀਤਾ ਪਾਈਐ ਆਪਣਾ; ਸਾ ਘਾਲ ਬੁਰੀ. ਕਿਉ ਘਾਲੀਐ ॥

ਮੰਦਾ. ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥

ਜਿਉ ਸਾਹਿਬ ਨਾਲਿ. ਨ ਹਾਰੀਐ; ਤੇਵੇਹਾ ਪਾਸਾ ਢਾਲੀਐ ॥

ਕਿਛੁ ਲਾਹੇ ਉਪਰਿ; ਘਾਲੀਐ ॥੨੧॥

Section 43

ਜਿਨੀ ਗੁਰਮੁਖਿ ਨਾਮੁ ਧਿਆਇਆ; ਤਿਨਾ ਫਿਰਿ ਬਿਘਨੁ. ਨ ਹੋਈ, ਰਾਮ ਰਾਜੇ ॥

ਜਿਨੀ ਸਤਿਗੁਰੁ ਪੁਰਖੁ ਮਨਾਇਆ; ਤਿਨ ਪੂਜੇ ਸਭੁ ਕੋਈ ॥

ਜਿਨੑੀ ਸਤਿਗੁਰੁ ਪਿਆਰਾ ਸੇਵਿਆ; ਤਿਨੑਾ ਸੁਖੁ ਸਦ ਹੋਈ ॥

ਜਿਨੑਾ ਨਾਨਕੁ. ਸਤਿਗੁਰੁ ਭੇਟਿਆ; ਤਿਨੑਾ ਮਿਲਿਆ ਹਰਿ ਸੋਈ ॥੨॥

Section 44

ਸਲੋਕੁ ਮਹਲਾ ੨ ॥

ਚਾਕਰੁ ਲਗੈ ਚਾਕਰੀ; ਨਾਲੇ ਗਾਰਬੁ ਵਾਦੁ ॥

ਗਲਾ ਕਰੇ ਘਣੇਰੀਆ; ਖਸਮ. ਨ ਪਾਏ ਸਾਦੁ ॥

ਆਪੁ ਗਵਾਇ ਸੇਵਾ ਕਰੇ; ਤਾ ਕਿਛੁ ਪਾਏ ਮਾਨੁ ॥

ਨਾਨਕ. ਜਿਸ ਨੋ ਲਗਾ ਤਿਸੁ ਮਿਲੈ; ਲਗਾ ਸੋ ਪਰਵਾਨੁ ॥੧॥

ਮਹਲਾ ੨ ॥

ਜੋ ਜੀਇ ਹੋਇ ਸੁ ਉਗਵੈ; ਮੁਹ ਕਾ ਕਹਿਆ ਵਾਉ ॥

ਬੀਜੇ ਬਿਖੁ ਮੰਗੈ ਅੰਮ੍ਰਿਤੁ; ਵੇਖਹੁ ਏਹੁ ਨਿਆਉ ॥੨॥

ਮਹਲਾ ੨ ॥

ਨਾਲਿ ਇਆਣੇ ਦੋਸਤੀ; ਕਦੇ. ਨ ਆਵੈ ਰਾਸਿ ॥

ਜੇਹਾ ਜਾਣੈ. ਤੇਹੋ ਵਰਤੈ; ਵੇਖਹੁ ਕੋ ਨਿਰਜਾਸਿ ॥

ਵਸਤੂ ਅੰਦਰਿ. ਵਸਤੁ ਸਮਾਵੈ; ਦੂਜੀ ਹੋਵੈ ਪਾਸਿ ॥

ਸਾਹਿਬ ਸੇਤੀ. ਹੁਕਮੁ ਨ ਚਲੈ; ਕਹੀ ਬਣੈ ਅਰਦਾਸਿ ॥

ਕੂੜਿ ਕਮਾਣੈ. ਕੂੜੋ ਹੋਵੈ; ਨਾਨਕ. ਸਿਫਤਿ ਵਿਗਾਸਿ ॥੩॥

ਮਹਲਾ ੨ ॥

ਨਾਲਿ ਇਆਣੇ ਦੋਸਤੀ; ਵਡਾਰੂ ਸਿਉ ਨੇਹੁ ॥

ਪਾਣੀ ਅੰਦਰਿ ਲੀਕ ਜਿਉ; ਤਿਸ ਦਾ ਥਾਉ ਨ ਥੇਹੁ ॥੪॥

ਮਹਲਾ ੨ ॥

ਹੋਇ ਇਆਣਾ ਕਰੇ ਕੰਮੁ; ਆਣਿ ਨ ਸਕੈ ਰਾਸਿ ॥

ਜੇ ਇਕ ਅਧ ਚੰਗੀ ਕਰੇ; ਦੂਜੀ ਭੀ ਵੇਰਾਸਿ ॥੫॥

ਪਉੜੀ ॥

ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ॥

ਹੁਰਮਤਿ ਤਿਸ ਨੋ ਅਗਲੀ; ਓਹੁ ਵਜਹੁ ਭਿ ਦੂਣਾ ਖਾਇ ॥

ਖਸਮੈ ਕਰੇ ਬਰਾਬਰੀ; ਫਿਰਿ ਗੈਰਤਿ ਅੰਦਰਿ ਪਾਇ ॥

ਵਜਹੁ ਗਵਾਏ ਅਗਲਾ; ਮੁਹੇ ਮੁਹਿ ਪਾਣਾ ਖਾਇ ॥

ਜਿਸ ਦਾ ਦਿਤਾ ਖਾਵਣਾ; ਤਿਸੁ ਕਹੀਐ ਸਾਬਾਸਿ ॥

ਨਾਨਕ. ਹੁਕਮੁ ਨ ਚਲਈ; ਨਾਲਿ ਖਸਮ ਚਲੈ ਅਰਦਾਸਿ ॥੨੨॥

Section 45

ਜਿਨੑਾ ਅੰਤਰਿ. ਗੁਰਮੁਖਿ ਪ੍ਰੀਤਿ ਹੈ; ਤਿਨੑ ਹਰਿ ਰਖਣਹਾਰਾ. ਰਾਮ ਰਾਜੇ ॥

ਤਿਨੑ ਕੀ ਨਿੰਦਾ. ਕੋਈ ਕਿਆ ਕਰੇ; ਜਿਨੑ ਹਰਿ ਨਾਮੁ ਪਿਆਰਾ ॥

ਜਿਨ ਹਰਿ ਸੇਤੀ. ਮਨੁ ਮਾਨਿਆ; ਸਭ ਦੁਸਟ ਝਖ ਮਾਰਾ ॥

ਜਨ ਨਾਨਕ. ਨਾਮੁ ਧਿਆਇਆ; ਹਰਿ ਰਖਣਹਾਰਾ ॥੩॥

Section 46

ਸਲੋਕੁ ਮਹਲਾ ੨ ॥

ਏਹ ਕਿਨੇਹੀ ਦਾਤਿ; ਆਪਸ ਤੇ ਜੋ ਪਾਈਐ ॥

ਨਾਨਕ. ਸਾ ਕਰਮਾਤਿ; ਸਾਹਿਬ ਤੁਠੈ ਜੋ ਮਿਲੈ ॥੧॥

ਮਹਲਾ ੨ ॥

ਏਹ ਕਿਨੇਹੀ ਚਾਕਰੀ; ਜਿਤੁ ਭਉ ਖਸਮ ਨ ਜਾਇ ॥

ਨਾਨਕ. ਸੇਵਕੁ ਕਾਢੀਐ; ਜਿ ਸੇਤੀ ਖਸਮ ਸਮਾਇ ॥੨॥

ਪਉੜੀ ॥

ਨਾਨਕ. ਅੰਤ ਨ ਜਾਪਨੑੀ; ਹਰਿ ਤਾ ਕੇ ਪਾਰਾਵਾਰ ॥

ਆਪਿ ਕਰਾਏ ਸਾਖਤੀ; ਫਿਰਿ ਆਪਿ ਕਰਾਏ ਮਾਰ ॥

ਇਕਨੑਾ ਗਲੀ ਜੰਜੀਰੀਆ; ਇਕਿ ਤੁਰੀ ਚੜਹਿ ਬਿਸੀਆਰ ॥

ਆਪਿ ਕਰਾਏ. ਕਰੇ ਆਪਿ; ਹਉ. ਕੈ ਸਿਉ ਕਰੀ ਪੁਕਾਰ ॥

ਨਾਨਕ. ਕਰਣਾ ਜਿਨਿ ਕੀਆ; ਫਿਰਿ ਤਿਸ ਹੀ ਕਰਣੀ ਸਾਰ ॥੨੩॥

Section 47

ਹਰਿ ਜੁਗੁ ਜੁਗੁ. ਭਗਤ ਉਪਾਇਆ; ਪੈਜ ਰਖਦਾ ਆਇਆ. ਰਾਮ ਰਾਜੇ ॥

ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ ॥

ਅਹੰਕਾਰੀਆ ਨਿੰਦਕਾ. ਪਿਠਿ ਦੇਇ; ਨਾਮਦੇਉ. ਮੁਖਿ ਲਾਇਆ ॥

ਜਨ ਨਾਨਕ. ਐਸਾ ਹਰਿ ਸੇਵਿਆ; ਅੰਤਿ ਲਏ ਛਡਾਇਆ ॥੪॥੧੩॥੨੦॥

Section 48

ਸਲੋਕੁ ਮਃ ੧ ॥

ਆਪੇ ਭਾਂਡੇ ਸਾਜਿਅਨੁ; ਆਪੇ ਪੂਰਣੁ ਦੇਇ ॥

ਇਕਨੑੀ ਦੁਧੁ ਸਮਾਈਐ; ਇਕਿ ਚੁਲੑੈ ਰਹਨੑਿ ਚੜੇ ॥

ਇਕਿ ਨਿਹਾਲੀ ਪੈ ਸਵਨੑਿ; ਇਕਿ. ਉਪਰਿ ਰਹਨਿ ਖੜੇ ॥

ਤਿਨੑਾ ਸਵਾਰੇ ਨਾਨਕਾ; ਜਿਨੑ ਕਉ ਨਦਰਿ ਕਰੇ ॥੧॥

ਮਹਲਾ ੨ ॥

ਆਪੇ ਸਾਜੇ. ਕਰੇ ਆਪਿ; ਜਾਈ ਭਿ ਰਖੈ ਆਪਿ ॥

ਕਿਸ ਨੋ ਕਹੀਐ ਨਾਨਕਾ; ਸਭੁ ਕਿਛੁ ਆਪੇ ਆਪਿ ॥੨॥

ਪਉੜੀ ॥

ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਨ ਜਾਇ ॥

ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥

ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ ॥

ਨਾਨਕ. ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ ॥

ਸੋ ਕਰੇ; ਜਿ ਤਿਸੈ ਰਜਾਇ ॥੨੪॥੧॥ ਸੁਧੁ

Gurbani texts are public domain per Shabad OS (MIT code). Cite Shabad OS. Gurmukhi only.