Annuaire des Églises churchdirectory.eu
FR EN

Barah Maha

ਬਾਰਹ ਮਾਹਾ

Section 1

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ॥

ੴ ਸਤਿਗੁਰ ਪ੍ਰਸਾਦਿ ॥

ਕਿਰਤਿ ਕਰਮ ਕੇ ਵੀਛੁੜੇ; ਕਰਿ ਕਿਰਪਾ ਮੇਲਹੁ ਰਾਮ ॥

ਚਾਰਿ ਕੁੰਟ ਦਹ ਦਿਸ ਭ੍ਰਮੇ; ਥਕਿ ਆਏ. ਪ੍ਰਭ ਕੀ ਸਾਮ ॥

ਧੇਨੁ. ਦੁਧੈ ਤੇ ਬਾਹਰੀ; ਕਿਤੈ. ਨ ਆਵੈ ਕਾਮ ॥

ਜਲ ਬਿਨੁ ਸਾਖ ਕੁਮਲਾਵਤੀ; ਉਪਜਹਿ ਨਾਹੀ ਦਾਮ ॥

ਹਰਿ ਨਾਹ. ਨ ਮਿਲੀਐ ਸਾਜਨੈ; ਕਤ ਪਾਈਐ ਬਿਸਰਾਮ ॥

ਜਿਤੁ ਘਰਿ. ਹਰਿ ਕੰਤੁ, ਨ ਪ੍ਰਗਟਈ; ਭਠਿ ਨਗਰ ਸੇ ਗ੍ਰਾਮ ॥

ਸ੍ਰਬ ਸੀਗਾਰ ਤੰਬੋਲ ਰਸ; ਸਣੁ ਦੇਹੀ ਸਭ ਖਾਮ ॥

ਪ੍ਰਭ ਸੁਆਮੀ ਕੰਤ ਵਿਹੂਣੀਆ; ਮੀਤ ਸਜਣ ਸਭਿ ਜਾਮ ॥

ਨਾਨਕ ਕੀ ਬੇਨੰਤੀਆ; ਕਰਿ ਕਿਰਪਾ ਦੀਜੈ ਨਾਮੁ ॥

ਹਰਿ ਮੇਲਹੁ ਸੁਆਮੀ ਸੰਗਿ ਪ੍ਰਭ; ਜਿਸ ਕਾ ਨਿਹਚਲ ਧਾਮ ॥੧॥

ਚੇਤਿ ਗੋਵਿੰਦੁ ਅਰਾਧੀਐ; ਹੋਵੈ ਅਨੰਦੁ ਘਣਾ ॥

ਸੰਤ ਜਨਾ ਮਿਲਿ ਪਾਈਐ; ਰਸਨਾ ਨਾਮੁ ਭਣਾ ॥

ਜਿਨਿ ਪਾਇਆ ਪ੍ਰਭੁ ਆਪਣਾ; ਆਏ ਤਿਸਹਿ ਗਣਾ ॥

ਇਕੁ ਖਿਨੁ ਤਿਸੁ ਬਿਨੁ ਜੀਵਣਾ; ਬਿਰਥਾ ਜਨਮੁ ਜਣਾ ॥

ਜਲਿ ਥਲਿ ਮਹੀਅਲਿ ਪੂਰਿਆ; ਰਵਿਆ ਵਿਚਿ ਵਣਾ ॥

ਸੋ ਪ੍ਰਭੁ. ਚਿਤਿ ਨ ਆਵਈ; ਕਿਤੜਾ ਦੁਖੁ ਗਣਾ ॥

ਜਿਨੀ ਰਾਵਿਆ ਸੋ ਪ੍ਰਭੂ; ਤਿੰਨਾ ਭਾਗੁ ਮਣਾ ॥

ਹਰਿ ਦਰਸਨ ਕੰਉ ਮਨੁ ਲੋਚਦਾ; ਨਾਨਕ ਪਿਆਸ ਮਨਾ ॥

ਚੇਤਿ ਮਿਲਾਏ ਸੋ ਪ੍ਰਭੂ; ਤਿਸ ਕੈ ਪਾਇ ਲਗਾ ॥੨॥

ਵੈਸਾਖਿ ਧੀਰਨਿ ਕਿਉ ਵਾਢੀਆ; ਜਿਨਾ ਪ੍ਰੇਮ ਬਿਛੋਹੁ ॥

ਹਰਿ ਸਾਜਨੁ ਪੁਰਖੁ ਵਿਸਾਰਿ ਕੈ; ਲਗੀ ਮਾਇਆ ਧੋਹੁ ॥

ਪੁਤ੍ਰ ਕਲਤ੍ਰ ਨ ਸੰਗਿ ਧਨਾ; ਹਰਿ ਅਵਿਨਾਸੀ ਓਹੁ ॥

ਪਲਚਿ ਪਲਚਿ ਸਗਲੀ ਮੁਈ; ਝੂਠੈ ਧੰਧੈ ਮੋਹੁ ॥

ਇਕਸੁ. ਹਰਿ ਕੇ ਨਾਮ ਬਿਨੁ; ਅਗੈ. ਲਈਅਹਿ ਖੋਹਿ ॥

ਦਯੁ ਵਿਸਾਰਿ. ਵਿਗੁਚਣਾ; ਪ੍ਰਭ ਬਿਨੁ. ਅਵਰੁ ਨ ਕੋਇ ॥

ਪ੍ਰੀਤਮ ਚਰਣੀ. ਜੋ ਲਗੇ; ਤਿਨ ਕੀ ਨਿਰਮਲ ਸੋਇ ॥

ਨਾਨਕ ਕੀ ਪ੍ਰਭ ਬੇਨਤੀ; ਪ੍ਰਭ ਮਿਲਹੁ ਪਰਾਪਤਿ ਹੋਇ ॥

ਵੈਸਾਖੁ ਸੁਹਾਵਾ ਤਾਂ ਲਗੈ; ਜਾ ਸੰਤੁ ਭੇਟੈ ਹਰਿ ਸੋਇ ॥੩॥

ਹਰਿ ਜੇਠਿ ਜੁੜੰਦਾ ਲੋੜੀਐ; ਜਿਸੁ ਅਗੈ ਸਭਿ ਨਿਵੰਨਿ ॥

ਹਰਿ ਸਜਣ ਦਾਵਣਿ ਲਗਿਆ; ਕਿਸੈ. ਨ ਦੇਈ ਬੰਨਿ ॥

ਮਾਣਕ ਮੋਤੀ ਨਾਮੁ ਪ੍ਰਭ; ਉਨ ਲਗੈ ਨਾਹੀ ਸੰਨਿ ॥

ਰੰਗ ਸਭੇ ਨਾਰਾਇਣੈ; ਜੇਤੇ ਮਨਿ ਭਾਵੰਨਿ ॥

ਜੋ ਹਰਿ ਲੋੜੇ ਸੋ ਕਰੇ; ਸੋਈ ਜੀਅ ਕਰੰਨਿ ॥

ਜੋ ਪ੍ਰਭਿ ਕੀਤੇ ਆਪਣੇ; ਸੇਈ ਕਹੀਅਹਿ ਧੰਨਿ ॥

ਆਪਣ ਲੀਆ ਜੇ ਮਿਲੈ; ਵਿਛੁੜਿ ਕਿਉ ਰੋਵੰਨਿ ॥

ਸਾਧੂ ਸੰਗੁ ਪਰਾਪਤੇ; ਨਾਨਕ. ਰੰਗ ਮਾਣੰਨਿ ॥

ਹਰਿ ਜੇਠੁ ਰੰਗੀਲਾ ਤਿਸੁ ਧਣੀ; ਜਿਸ ਕੈ ਭਾਗੁ ਮਥੰਨਿ ॥੪॥

ਆਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ. ਨ ਜਿੰਨਾ ਪਾਸਿ ॥

ਜਗਜੀਵਨ ਪੁਰਖੁ ਤਿਆਗਿ ਕੈ; ਮਾਣਸ ਸੰਦੀ ਆਸ ॥

ਦੁਯੈ ਭਾਇ ਵਿਗੁਚੀਐ; ਗਲਿ ਪਈਸੁ. ਜਮ ਕੀ ਫਾਸ ॥

ਜੇਹਾ ਬੀਜੈ ਸੋ ਲੁਣੈ; ਮਥੈ ਜੋ ਲਿਖਿਆਸੁ ॥

ਰੈਣਿ ਵਿਹਾਣੀ ਪਛੁਤਾਣੀ; ਉਠਿ ਚਲੀ ਗਈ ਨਿਰਾਸ ॥

ਜਿਨ ਕੌ ਸਾਧੂ ਭੇਟੀਐ; ਸੋ ਦਰਗਹ ਹੋਇ ਖਲਾਸੁ ॥

ਕਰਿ ਕਿਰਪਾ ਪ੍ਰਭ ਆਪਣੀ; ਤੇਰੇ ਦਰਸਨ ਹੋਇ ਪਿਆਸ ॥

ਪ੍ਰਭ. ਤੁਧੁ ਬਿਨੁ ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ॥

ਆਸਾੜੁ ਸੁਹੰਦਾ ਤਿਸੁ ਲਗੈ; ਜਿਸੁ ਮਨਿ ਹਰਿ ਚਰਣ ਨਿਵਾਸ ॥੫॥

ਸਾਵਣਿ ਸਰਸੀ ਕਾਮਣੀ; ਚਰਨ ਕਮਲ ਸਿਉ ਪਿਆਰੁ ॥

ਮਨੁ ਤਨੁ ਰਤਾ ਸਚ ਰੰਗਿ; ਇਕੋ ਨਾਮੁ ਅਧਾਰੁ ॥

ਬਿਖਿਆ ਰੰਗ ਕੂੜਾਵਿਆ; ਦਿਸਨਿ ਸਭੇ ਛਾਰੁ ॥

ਹਰਿ ਅੰਮ੍ਰਿਤ ਬੂੰਦ ਸੁਹਾਵਣੀ; ਮਿਲਿ ਸਾਧੂ ਪੀਵਣਹਾਰੁ ॥

ਵਣੁ ਤਿਣੁ ਪ੍ਰਭ ਸੰਗਿ ਮਉਲਿਆ; ਸੰਮ੍ਰਥ ਪੁਰਖ ਅਪਾਰੁ ॥

ਹਰਿ ਮਿਲਣੈ ਨੋ ਮਨੁ ਲੋਚਦਾ; ਕਰਮਿ ਮਿਲਾਵਣਹਾਰੁ ॥

ਜਿਨੀ ਸਖੀਏ ਪ੍ਰਭੁ ਪਾਇਆ; ਹੰਉ ਤਿਨ ਕੈ ਸਦ ਬਲਿਹਾਰ ॥

ਨਾਨਕ. ਹਰਿ ਜੀ ਮਇਆ ਕਰਿ; ਸਬਦਿ ਸਵਾਰਣਹਾਰੁ ॥

ਸਾਵਣੁ ਤਿਨਾ ਸੁਹਾਗਣੀ; ਜਿਨ ਰਾਮ ਨਾਮੁ ਉਰਿ ਹਾਰੁ ॥੬॥

ਭਾਦੁਇ. ਭਰਮਿ ਭੁਲਾਣੀਆ; ਦੂਜੈ ਲਗਾ ਹੇਤੁ ॥

ਲਖ ਸੀਗਾਰ ਬਣਾਇਆ; ਕਾਰਜਿ ਨਾਹੀ ਕੇਤੁ ॥

ਜਿਤੁ ਦਿਨਿ. ਦੇਹ ਬਿਨਸਸੀ; ਤਿਤੁ ਵੇਲੈ ਕਹਸਨਿ ਪ੍ਰੇਤੁ ॥

ਪਕੜਿ ਚਲਾਇਨਿ ਦੂਤ ਜਮ; ਕਿਸੈ. ਨ ਦੇਨੀ ਭੇਤੁ ॥

ਛਡਿ ਖੜੋਤੇ ਖਿਨੈ ਮਾਹਿ; ਜਿਨ ਸਿਉ ਲਗਾ ਹੇਤੁ ॥

ਹਥ ਮਰੋੜੈ ਤਨੁ ਕਪੇ; ਸਿਆਹਹੁ ਹੋਆ ਸੇਤੁ ॥

ਜੇਹਾ ਬੀਜੈ ਸੋ ਲੁਣੈ; ਕਰਮਾ ਸੰਦੜਾ ਖੇਤੁ ॥

ਨਾਨਕ ਪ੍ਰਭ ਸਰਣਾਗਤੀ; ਚਰਣ ਬੋਹਿਥ. ਪ੍ਰਭ ਦੇਤੁ ॥

ਸੇ ਭਾਦੁਇ. ਨਰਕਿ ਨ ਪਾਈਅਹਿ; ਗੁਰੁ ਰਖਣ ਵਾਲਾ ਹੇਤੁ ॥੭॥

ਅਸੁਨਿ. ਪ੍ਰੇਮ ਉਮਾਹੜਾ; ਕਿਉ ਮਿਲੀਐ ਹਰਿ ਜਾਇ ॥

ਮਨਿ ਤਨਿ ਪਿਆਸ ਦਰਸਨ ਘਣੀ; ਕੋਈ ਆਣਿ ਮਿਲਾਵੈ ਮਾਇ ॥

ਸੰਤ ਸਹਾਈ ਪ੍ਰੇਮ ਕੇ; ਹਉ. ਤਿਨ ਕੈ ਲਾਗਾ ਪਾਇ ॥

ਵਿਣੁ ਪ੍ਰਭ. ਕਿਉ ਸੁਖੁ ਪਾਈਐ; ਦੂਜੀ ਨਾਹੀ ਜਾਇ ॥

ਜਿੰਨੑੀ ਚਾਖਿਆ ਪ੍ਰੇਮ ਰਸੁ; ਸੇ ਤ੍ਰਿਪਤਿ ਰਹੇ ਆਘਾਇ ॥

ਆਪੁ ਤਿਆਗਿ ਬਿਨਤੀ ਕਰਹਿ; ਲੇਹੁ ਪ੍ਰਭੂ ਲੜਿ ਲਾਇ ॥

ਜੋ ਹਰਿ ਕੰਤਿ ਮਿਲਾਈਆ; ਸਿ ਵਿਛੁੜਿ. ਕਤਹਿ ਨ ਜਾਇ ॥

ਪ੍ਰਭ ਵਿਣੁ ਦੂਜਾ ਕੋ ਨਹੀ; ਨਾਨਕ ਹਰਿ ਸਰਣਾਇ ॥

ਅਸੂ ਸੁਖੀ ਵਸੰਦੀਆ; ਜਿਨਾ. ਮਇਆ ਹਰਿ ਰਾਇ ॥੮॥

ਕਤਿਕਿ ਕਰਮ ਕਮਾਵਣੇ; ਦੋਸੁ. ਨ ਕਾਹੂ ਜੋਗੁ ॥

ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥

ਵੇਮੁਖ ਹੋਏ ਰਾਮ ਤੇ; ਲਗਨਿ ਜਨਮ ਵਿਜੋਗ ॥

ਖਿਨ ਮਹਿ ਕਉੜੇ ਹੋਇ ਗਏ; ਜਿਤੜੇ ਮਾਇਆ ਭੋਗ ॥

ਵਿਚੁ. ਨ ਕੋਈ ਕਰਿ ਸਕੈ; ਕਿਸ ਥੈ ਰੋਵਹਿ ਰੋਜ ॥

ਕੀਤਾ. ਕਿਛੂ ਨ ਹੋਵਈ; ਲਿਖਿਆ ਧੁਰਿ ਸੰਜੋਗ ॥

ਵਡਭਾਗੀ ਮੇਰਾ ਪ੍ਰਭੁ ਮਿਲੈ; ਤਾਂ ਉਤਰਹਿ ਸਭਿ ਬਿਓਗ ॥

ਨਾਨਕ ਕਉ. ਪ੍ਰਭ ਰਾਖਿ ਲੇਹਿ; ਮੇਰੇ ਸਾਹਿਬ ਬੰਦੀ ਮੋਚ ॥

ਕਤਿਕ ਹੋਵੈ ਸਾਧਸੰਗੁ; ਬਿਨਸਹਿ ਸਭੇ ਸੋਚ ॥੯॥

ਮੰਘਿਰਿ ਮਾਹਿ ਸੋਹੰਦੀਆ; ਹਰਿ ਪਿਰ ਸੰਗਿ ਬੈਠੜੀਆਹ ॥

ਤਿਨ ਕੀ ਸੋਭਾ ਕਿਆ ਗਣੀ; ਜਿ ਸਾਹਿਬਿ ਮੇਲੜੀਆਹ ॥

ਤਨੁ ਮਨੁ ਮਉਲਿਆ ਰਾਮ ਸਿਉ; ਸੰਗਿ ਸਾਧ ਸਹੇਲੜੀਆਹ ॥

ਸਾਧ ਜਨਾ ਤੇ ਬਾਹਰੀ; ਸੇ ਰਹਨਿ ਇਕੇਲੜੀਆਹ ॥

ਤਿਨ ਦੁਖੁ. ਨ ਕਬਹੂ ਉਤਰੈ; ਸੇ ਜਮ ਕੈ ਵਸਿ ਪੜੀਆਹ ॥

ਜਿਨੀ ਰਾਵਿਆ ਪ੍ਰਭੁ ਆਪਣਾ; ਸੇ ਦਿਸਨਿ ਨਿਤ ਖੜੀਆਹ ॥

ਰਤਨ ਜਵੇਹਰ ਲਾਲ ਹਰਿ; ਕੰਠਿ ਤਿਨਾ ਜੜੀਆਹ ॥

ਨਾਨਕ ਬਾਂਛੈ ਧੂੜਿ ਤਿਨ; ਪ੍ਰਭ ਸਰਣੀ ਦਰਿ ਪੜੀਆਹ ॥

ਮੰਘਿਰਿ ਪ੍ਰਭੁ ਆਰਾਧਣਾ; ਬਹੁੜਿ. ਨ ਜਨਮੜੀਆਹ ॥੧੦॥

ਪੋਖਿ. ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ ॥

ਮਨੁ ਬੇਧਿਆ ਚਰਨਾਰਬਿੰਦ; ਦਰਸਨਿ ਲਗੜਾ ਸਾਹੁ ॥

ਓਟ ਗੋਵਿੰਦ ਗੋਪਾਲ ਰਾਇ; ਸੇਵਾ ਸੁਆਮੀ ਲਾਹੁ ॥

ਬਿਖਿਆ. ਪੋਹਿ ਨ ਸਕਈ; ਮਿਲਿ ਸਾਧੂ. ਗੁਣ ਗਾਹੁ ॥

ਜਹ ਤੇ ਉਪਜੀ. ਤਹ ਮਿਲੀ; ਸਚੀ ਪ੍ਰੀਤਿ ਸਮਾਹੁ ॥

ਕਰੁ ਗਹਿ ਲੀਨੀ ਪਾਰਬ੍ਰਹਮਿ; ਬਹੁੜਿ. ਨ ਵਿਛੁੜੀਆਹੁ ॥

ਬਾਰਿ ਜਾਉ. ਲਖ ਬੇਰੀਆ; ਹਰਿ ਸਜਣੁ. ਅਗਮ ਅਗਾਹੁ ॥

ਪੋਖੁ ਸੋੁਹੰਦਾ ਸਰਬ ਸੁਖ; ਜਿਸੁ ਬਖਸੇ ਵੇਪਰਵਾਹੁ ॥੧੧॥

ਮਾਘਿ. ਮਜਨੁ ਸੰਗਿ ਸਾਧੂਆ; ਧੂੜੀ ਕਰਿ ਇਸਨਾਨੁ ॥

ਹਰਿ ਕਾ ਨਾਮੁ ਧਿਆਇ ਸੁਣਿ; ਸਭਨਾ ਨੋ ਕਰਿ ਦਾਨੁ ॥

ਜਨਮ ਕਰਮ ਮਲੁ ਉਤਰੈ; ਮਨ ਤੇ ਜਾਇ ਗੁਮਾਨੁ ॥

ਕਾਮਿ ਕਰੋਧਿ. ਨ ਮੋਹੀਐ; ਬਿਨਸੈ ਲੋਭੁ ਸੁਆਨੁ ॥

ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ ॥

ਅਠਸਠਿ ਤੀਰਥ ਸਗਲ ਪੁੰਨ; ਜੀਅ ਦਇਆ ਪਰਵਾਨੁ ॥

ਜਿਸ ਨੋ ਦੇਵੈ ਦਇਆ ਕਰਿ; ਸੋਈ ਪੁਰਖੁ ਸੁਜਾਨੁ ॥

ਜਿਨਾ ਮਿਲਿਆ ਪ੍ਰਭੁ ਆਪਣਾ; ਨਾਨਕ ਤਿਨ ਕੁਰਬਾਨੁ ॥

ਮਾਘਿ ਸੁਚੇ. ਸੇ ਕਾਂਢੀਅਹਿ; ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

ਫਲਗੁਣਿ. ਅਨੰਦ ਉਪਾਰਜਨਾ; ਹਰਿ ਸਜਣ. ਪ੍ਰਗਟੇ ਆਇ ॥

ਸੰਤ ਸਹਾਈ ਰਾਮ ਕੇ; ਕਰਿ ਕਿਰਪਾ ਦੀਆ ਮਿਲਾਇ ॥

ਸੇਜ ਸੁਹਾਵੀ ਸਰਬ ਸੁਖ; ਹੁਣਿ ਦੁਖਾ ਨਾਹੀ ਜਾਇ ॥

ਇਛ ਪੁਨੀ ਵਡਭਾਗਣੀ; ਵਰੁ ਪਾਇਆ ਹਰਿ ਰਾਇ ॥

ਮਿਲਿ ਸਹੀਆ ਮੰਗਲੁ ਗਾਵਹੀ; ਗੀਤ ਗੋਵਿੰਦ ਅਲਾਇ ॥

ਹਰਿ ਜੇਹਾ. ਅਵਰੁ ਨ ਦਿਸਈ; ਕੋਈ ਦੂਜਾ. ਲਵੈ ਨ ਲਾਇ ॥

ਹਲਤੁ ਪਲਤੁ ਸਵਾਰਿਓਨੁ; ਨਿਹਚਲ ਦਿਤੀਅਨੁ ਜਾਇ ॥

ਸੰਸਾਰ ਸਾਗਰ ਤੇ ਰਖਿਅਨੁ; ਬਹੁੜਿ. ਨ ਜਨਮੈ ਧਾਇ ॥

ਜਿਹਵਾ ਏਕ. ਅਨੇਕ ਗੁਣ; ਤਰੇ ਨਾਨਕ ਚਰਣੀ ਪਾਇ ॥

ਫਲਗੁਣਿ ਨਿਤ ਸਲਾਹੀਐ; ਜਿਸ ਨੋ. ਤਿਲੁ ਨ ਤਮਾਇ ॥੧੩॥

ਜਿਨਿ ਜਿਨਿ ਨਾਮੁ ਧਿਆਇਆ; ਤਿਨ ਕੇ ਕਾਜ ਸਰੇ ॥

ਹਰਿ ਗੁਰੁ ਪੂਰਾ ਆਰਾਧਿਆ; ਦਰਗਹ ਸਚਿ ਖਰੇ ॥

ਸਰਬ ਸੁਖਾ ਨਿਧਿ ਚਰਣ ਹਰਿ; ਭਉਜਲੁ ਬਿਖਮੁ ਤਰੇ ॥

ਪ੍ਰੇਮ ਭਗਤਿ ਤਿਨ ਪਾਈਆ; ਬਿਖਿਆ ਨਾਹਿ ਜਰੇ ॥

ਕੂੜ ਗਏ ਦੁਬਿਧਾ ਨਸੀ; ਪੂਰਨ ਸਚਿ ਭਰੇ ॥

ਪਾਰਬ੍ਰਹਮੁ ਪ੍ਰਭੁ ਸੇਵਦੇ; ਮਨ ਅੰਦਰਿ ਏਕੁ ਧਰੇ ॥

ਮਾਹ ਦਿਵਸ. ਮੂਰਤ ਭਲੇ; ਜਿਸ ਕਉ. ਨਦਰਿ ਕਰੇ ॥

ਨਾਨਕੁ ਮੰਗੈ ਦਰਸ ਦਾਨੁ; ਕਿਰਪਾ ਕਰਹੁ ਹਰੇ ॥੧੪॥੧॥

Textes gurbani du domaine public selon Shabad OS (code MIT). Citer Shabad OS. Gurmukhi uniquement.