Alahnia (Songs of Grief)
ਅਲਾਹਣੀਆ (ਸੋਗ ਦਾ ਗੀਤ)
Sección 1
ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ ॥
ੴ ਸਤਿਗੁਰ ਪ੍ਰਸਾਦਿ ॥
ਧੰਨੁ ਸਿਰੰਦਾ ਸਚਾ ਪਾਤਿਸਾਹੁ; ਜਿਨਿ ਜਗੁ ਧੰਧੈ ਲਾਇਆ ॥
ਮੁਹਲਤਿ ਪੁਨੀ. ਪਾਈ ਭਰੀ; ਜਾਨੀਅੜਾ ਘਤਿ ਚਲਾਇਆ ॥
ਜਾਨੀ ਘਤਿ ਚਲਾਇਆ ਲਿਖਿਆ ਆਇਆ; ਰੁੰਨੇ ਵੀਰ ਸਬਾਏ ॥
ਕਾਂਇਆ ਹੰਸ ਥੀਆ ਵੇਛੋੜਾ; ਜਾਂ ਦਿਨ ਪੁੰਨੇ. ਮੇਰੀ ਮਾਏ ॥
ਜੇਹਾ ਲਿਖਿਆ ਤੇਹਾ ਪਾਇਆ; ਜੇਹਾ ਪੁਰਬਿ ਕਮਾਇਆ ॥
ਧੰਨੁ ਸਿਰੰਦਾ ਸਚਾ ਪਾਤਿਸਾਹੁ; ਜਿਨਿ. ਜਗੁ ਧੰਧੈ ਲਾਇਆ ॥੧॥
ਸਾਹਿਬੁ ਸਿਮਰਹੁ ਮੇਰੇ ਭਾਈਹੋ; ਸਭਨਾ ਏਹੁ ਪਇਆਣਾ ॥
ਏਥੈ ਧੰਧਾ ਕੂੜਾ ਚਾਰਿ ਦਿਹਾ; ਆਗੈ ਸਰਪਰ ਜਾਣਾ ॥
ਆਗੈ ਸਰਪਰ ਜਾਣਾ. ਜਿਉ ਮਿਹਮਾਣਾ; ਕਾਹੇ ਗਾਰਬੁ ਕੀਜੈ ॥
ਜਿਤੁ ਸੇਵਿਐ ਦਰਗਹ ਸੁਖੁ ਪਾਈਐ; ਨਾਮੁ ਤਿਸੈ ਕਾ ਲੀਜੈ ॥
ਆਗੈ ਹੁਕਮੁ. ਨ ਚਲੈ ਮੂਲੇ; ਸਿਰਿ ਸਿਰਿ ਕਿਆ ਵਿਹਾਣਾ ॥
ਸਾਹਿਬੁ ਸਿਮਰਿਹੁ ਮੇਰੇ ਭਾਈਹੋ; ਸਭਨਾ ਏਹੁ ਪਇਆਣਾ ॥੨॥
ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ; ਹੀਲੜਾ ਏਹੁ ਸੰਸਾਰੋ ॥
ਜਲਿ ਥਲਿ ਮਹੀਅਲਿ ਰਵਿ ਰਹਿਆ; ਸਾਚੜਾ ਸਿਰਜਣਹਾਰੋ ॥
ਸਾਚਾ ਸਿਰਜਣਹਾਰੋ ਅਲਖ ਅਪਾਰੋ; ਤਾ ਕਾ ਅੰਤੁ ਨ ਪਾਇਆ ॥
ਆਇਆ ਤਿਨ ਕਾ ਸਫਲੁ ਭਇਆ ਹੈ; ਇਕ ਮਨਿ ਜਿਨੀ ਧਿਆਇਆ ॥
ਢਾਹੇ ਢਾਹਿ ਉਸਾਰੇ ਆਪੇ; ਹੁਕਮਿ ਸਵਾਰਣਹਾਰੋ ॥
ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ; ਹੀਲੜਾ ਏਹੁ ਸੰਸਾਰੋ ॥੩॥
ਨਾਨਕ. ਰੁੰਨਾ ਬਾਬਾ ਜਾਣੀਐ; ਜੇ ਰੋਵੈ ਲਾਇ ਪਿਆਰੋ ॥
ਵਾਲੇਵੇ ਕਾਰਣਿ. ਬਾਬਾ ਰੋਈਐ; ਰੋਵਣੁ ਸਗਲ ਬਿਕਾਰੋ ॥
ਰੋਵਣੁ ਸਗਲ ਬਿਕਾਰੋ. ਗਾਫਲੁ ਸੰਸਾਰੋ; ਮਾਇਆ ਕਾਰਣਿ ਰੋਵੈ ॥
ਚੰਗਾ ਮੰਦਾ. ਕਿਛੁ ਸੂਝੈ ਨਾਹੀ; ਇਹੁ ਤਨੁ ਏਵੈ ਖੋਵੈ ॥
ਐਥੈ ਆਇਆ ਸਭੁ ਕੋ ਜਾਸੀ; ਕੂੜਿ ਕਰਹੁ ਅਹੰਕਾਰੋ ॥
ਨਾਨਕ. ਰੁੰਨਾ ਬਾਬਾ ਜਾਣੀਐ; ਜੇ ਰੋਵੈ ਲਾਇ ਪਿਆਰੋ ॥੪॥੧॥
ਵਡਹੰਸੁ ਮਹਲਾ ੧ ॥
ਆਵਹੁ ਮਿਲਹੁ ਸਹੇਲੀਹੋ; ਸਚੜਾ ਨਾਮੁ ਲਏਹਾਂ ॥
ਰੋਵਹ ਬਿਰਹਾ ਤਨ ਕਾ; ਆਪਣਾ ਸਾਹਿਬੁ ਸੰਮੑਾਲੇਹਾਂ ॥
ਸਾਹਿਬੁ ਸਮੑਾਲਿਹ. ਪੰਥੁ ਨਿਹਾਲਿਹ; ਅਸਾ ਭਿ ਓਥੈ ਜਾਣਾ ॥
ਜਿਸ ਕਾ ਕੀਆ ਤਿਨ ਹੀ ਲੀਆ; ਹੋਆ ਤਿਸੈ ਕਾ ਭਾਣਾ ॥
ਜੋ ਤਿਨਿ ਕਰਿ ਪਾਇਆ. ਸੁ ਆਗੈ ਆਇਆ; ਅਸੀ ਕਿ ਹੁਕਮੁ ਕਰੇਹਾ ॥
ਆਵਹੁ ਮਿਲਹੁ ਸਹੇਲੀਹੋ; ਸਚੜਾ ਨਾਮੁ ਲਏਹਾ ॥੧॥
ਮਰਣੁ. ਨ ਮੰਦਾ ਲੋਕਾ ਆਖੀਐ; ਜੇ ਮਰਿ ਜਾਣੈ ਐਸਾ ਕੋਇ ॥
ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ; ਪੰਥੁ ਸੁਹੇਲਾ ਆਗੈ ਹੋਇ ॥
ਪੰਥਿ ਸੁਹੇਲੈ ਜਾਵਹੁ. ਤਾਂ ਫਲੁ ਪਾਵਹੁ; ਆਗੈ ਮਿਲੈ ਵਡਾਈ ॥
ਭੇਟੈ ਸਿਉ ਜਾਵਹੁ. ਸਚਿ ਸਮਾਵਹੁ; ਤਾਂ ਪਤਿ ਲੇਖੈ ਪਾਈ ॥
ਮਹਲੀ ਜਾਇ ਪਾਵਹੁ. ਖਸਮੈ ਭਾਵਹੁ; ਰੰਗ ਸਿਉ ਰਲੀਆ ਮਾਣੈ ॥
ਮਰਣੁ. ਨ ਮੰਦਾ ਲੋਕਾ ਆਖੀਐ; ਜੇ ਕੋਈ ਮਰਿ ਜਾਣੈ ॥੨॥
ਮਰਣੁ ਮੁਣਸਾ ਸੂਰਿਆ ਹਕੁ ਹੈ; ਜੋ ਹੋਇ ਮਰਨਿ ਪਰਵਾਣੋ ॥
ਸੂਰੇ ਸੇਈ ਆਗੈ ਆਖੀਅਹਿ; ਦਰਗਹ ਪਾਵਹਿ ਸਾਚੀ ਮਾਣੋ ॥
ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ; ਆਗੈ ਦੂਖੁ. ਨ ਲਾਗੈ ॥
ਕਰਿ ਏਕੁ ਧਿਆਵਹਿ. ਤਾਂ ਫਲੁ ਪਾਵਹਿ; ਜਿਤੁ ਸੇਵਿਐ ਭਉ ਭਾਗੈ ॥
ਊਚਾ ਨਹੀ ਕਹਣਾ. ਮਨ ਮਹਿ ਰਹਣਾ; ਆਪੇ ਜਾਣੈ ਜਾਣੋ ॥
ਮਰਣੁ ਮੁਣਸਾਂ ਸੂਰਿਆ ਹਕੁ ਹੈ; ਜੋ ਹੋਇ ਮਰਹਿ ਪਰਵਾਣੋ ॥੩॥
ਨਾਨਕ. ਕਿਸ ਨੋ ਬਾਬਾ ਰੋਈਐ; ਬਾਜੀ ਹੈ ਇਹੁ ਸੰਸਾਰੋ ॥
ਕੀਤਾ ਵੇਖੈ ਸਾਹਿਬੁ ਆਪਣਾ; ਕੁਦਰਤਿ ਕਰੇ ਬੀਚਾਰੋ ॥
ਕੁਦਰਤਿ ਬੀਚਾਰੇ ਧਾਰਣ ਧਾਰੇ; ਜਿਨਿ ਕੀਆ ਸੋ ਜਾਣੈ ॥
ਆਪੇ ਵੇਖੈ ਆਪੇ ਬੂਝੈ; ਆਪੇ ਹੁਕਮੁ ਪਛਾਣੈ ॥
ਜਿਨਿ ਕਿਛੁ. ਕੀਆ ਸੋਈ ਜਾਣੈ; ਤਾ ਕਾ ਰੂਪੁ ਅਪਾਰੋ ॥
ਨਾਨਕ. ਕਿਸ ਨੋ ਬਾਬਾ ਰੋਈਐ; ਬਾਜੀ ਹੈ ਇਹੁ ਸੰਸਾਰੋ ॥੪॥੨॥
ਵਡਹੰਸੁ ਮਹਲਾ ੧ ਦਖਣੀ ॥
ਸਚੁ ਸਿਰੰਦਾ ਸਚਾ ਜਾਣੀਐ; ਸਚੜਾ ਪਰਵਦਗਾਰੋ ॥
ਜਿਨਿ ਆਪੀਨੈ ਆਪੁ ਸਾਜਿਆ; ਸਚੜਾ ਅਲਖ ਅਪਾਰੋ ॥
ਦੁਇ ਪੁੜ ਜੋੜਿ ਵਿਛੋੜਿਅਨੁ; ਗੁਰ ਬਿਨੁ. ਘੋਰੁ ਅੰਧਾਰੋ ॥
ਸੂਰਜੁ ਚੰਦੁ ਸਿਰਜਿਅਨੁ; ਅਹਿਨਿਸਿ ਚਲਤੁ ਵੀਚਾਰੋ ॥੧॥
ਸਚੜਾ ਸਾਹਿਬੁ ਸਚੁ ਤੂ; ਸਚੜਾ ਦੇਹਿ ਪਿਆਰੋ ॥ ਰਹਾਉ ॥
ਤੁਧੁ ਸਿਰਜੀ ਮੇਦਨੀ; ਦੁਖੁ ਸੁਖੁ ਦੇਵਣਹਾਰੋ ॥
ਨਾਰੀ ਪੁਰਖ ਸਿਰਜਿਐ; ਬਿਖੁ ਮਾਇਆ ਮੋਹੁ ਪਿਆਰੋ ॥
ਖਾਣੀ ਬਾਣੀ ਤੇਰੀਆ; ਦੇਹਿ ਜੀਆ ਆਧਾਰੋ ॥
ਕੁਦਰਤਿ ਤਖਤੁ ਰਚਾਇਆ; ਸਚਿ ਨਿਬੇੜਣਹਾਰੋ ॥੨॥
ਆਵਾ ਗਵਣੁ ਸਿਰਜਿਆ; ਤੂ ਥਿਰੁ ਕਰਣੈਹਾਰੋ ॥
ਜੰਮਣੁ ਮਰਣਾ ਆਇ ਗਇਆ; ਬਧਿਕੁ ਜੀਉ ਬਿਕਾਰੋ ॥
ਭੂਡੜੈ. ਨਾਮੁ ਵਿਸਾਰਿਆ; ਬੂਡੜੈ. ਕਿਆ ਤਿਸੁ ਚਾਰੋ ॥
ਗੁਣ ਛੋਡਿ ਬਿਖੁ ਲਦਿਆ; ਅਵਗੁਣ ਕਾ ਵਣਜਾਰੋ ॥੩॥
ਸਦੜੇ ਆਏ ਤਿਨਾ ਜਾਨੀਆ; ਹੁਕਮਿ ਸਚੇ ਕਰਤਾਰੋ ॥
ਨਾਰੀ ਪੁਰਖ ਵਿਛੁੰਨਿਆ; ਵਿਛੁੜਿਆ ਮੇਲਣਹਾਰੋ ॥
ਰੂਪੁ. ਨ ਜਾਣੈ ਸੋਹਣੀਐ; ਹੁਕਮਿ ਬਧੀ ਸਿਰਿ ਕਾਰੋ ॥
ਬਾਲਕ ਬਿਰਧਿ. ਨ ਜਾਣਨੀ; ਤੋੜਨਿ ਹੇਤੁ ਪਿਆਰੋ ॥੪॥
ਨਉ ਦਰ ਠਾਕੇ ਹੁਕਮਿ ਸਚੈ; ਹੰਸੁ ਗਇਆ ਗੈਣਾਰੇ ॥
ਸਾ ਧਨ ਛੁਟੀ ਮੁਠੀ. ਝੂਠਿ ਵਿਧਣੀਆ; ਮਿਰਤਕੜਾ ਅੰਙਨੜੇ ਬਾਰੇ ॥
ਸੁਰਤਿ ਮੁਈ. ਮਰੁ ਮਾਈਏ; ਮਹਲ ਰੁੰਨੀ. ਦਰ ਬਾਰੇ ॥
ਰੋਵਹੁ. ਕੰਤ ਮਹੇਲੀਹੋ; ਸਚੇ ਕੇ ਗੁਣ ਸਾਰੇ ॥੫॥
ਜਲਿ ਮਲਿ ਜਾਨੀ ਨਾਵਾਲਿਆ; ਕਪੜਿ ਪਟਿ ਅੰਬਾਰੇ ॥
ਵਾਜੇ ਵਜੇ ਸਚੀ ਬਾਣੀਆ; ਪੰਚ ਮੁਏ ਮਨੁ ਮਾਰੇ ॥
ਜਾਨੀ ਵਿਛੁੰਨੜੇ. ਮੇਰਾ ਮਰਣੁ ਭਇਆ; ਧ੍ਰਿਗੁ ਜੀਵਣੁ ਸੰਸਾਰੇ ॥
ਜੀਵਤੁ ਮਰੈ. ਸੁ ਜਾਣੀਐ; ਪਿਰ ਸਚੜੈ. ਹੇਤਿ ਪਿਆਰੇ ॥੬॥
ਤੁਸੀ ਰੋਵਹੁ ਰੋਵਣ ਆਈਹੋ; ਝੂਠਿ ਮੁਠੀ ਸੰਸਾਰੇ ॥
ਹਉ ਮੁਠੜੀ. ਧੰਧੈ ਧਾਵਣੀਆ; ਪਿਰਿ ਛੋਡਿਅੜੀ. ਵਿਧਣਕਾਰੇ ॥
ਘਰਿ ਘਰਿ ਕੰਤੁ ਮਹੇਲੀਆ; ਰੂੜੈ ਹੇਤਿ ਪਿਆਰੇ ॥
ਮੈ. ਪਿਰੁ ਸਚੁ ਸਾਲਾਹਣਾ; ਹਉ ਰਹਸਿਅੜੀ ਨਾਮਿ ਭਤਾਰੇ ॥੭॥
ਗੁਰਿ ਮਿਲਿਐ ਵੇਸੁ ਪਲਟਿਆ; ਸਾ ਧਨ ਸਚੁ ਸੀਗਾਰੋ ॥
ਆਵਹੁ ਮਿਲਹੁ ਸਹੇਲੀਹੋ; ਸਿਮਰਹੁ ਸਿਰਜਣਹਾਰੋ ॥
ਬਈਅਰਿ ਨਾਮਿ ਸੋੁਹਾਗਣੀ; ਸਚੁ ਸਵਾਰਣਹਾਰੋ ॥
ਗਾਵਹੁ ਗੀਤੁ. ਨ ਬਿਰਹੜਾ; ਨਾਨਕ. ਬ੍ਰਹਮ ਬੀਚਾਰੋ ॥੮॥੩॥
ਵਡਹੰਸੁ ਮਹਲਾ ੧ ॥
ਜਿਨਿ. ਜਗੁ ਸਿਰਜਿ ਸਮਾਇਆ; ਸੋ ਸਾਹਿਬੁ. ਕੁਦਰਤਿ ਜਾਣੋਵਾ ॥
ਸਚੜਾ ਦੂਰਿ. ਨ ਭਾਲੀਐ; ਘਟਿ ਘਟਿ ਸਬਦੁ ਪਛਾਣੋਵਾ ॥
ਸਚੁ ਸਬਦੁ ਪਛਾਣਹੁ. ਦੂਰਿ ਨ ਜਾਣਹੁ; ਜਿਨਿ ਏਹ ਰਚਨਾ ਰਾਚੀ ॥
ਨਾਮੁ ਧਿਆਏ. ਤਾ ਸੁਖੁ ਪਾਏ; ਬਿਨੁ ਨਾਵੈ. ਪਿੜ ਕਾਚੀ ॥
ਜਿਨਿ ਥਾਪੀ ਬਿਧਿ ਜਾਣੈ ਸੋਈ, ਕਿਆ ਕੋ ਕਹੈ ਵਖਾਣੋ ॥
ਜਿਨਿ. ਜਗੁ ਥਾਪਿ ਵਤਾਇਆ ਜਾਲੋੁ; ਸੋ ਸਾਹਿਬੁ ਪਰਵਾਣੋ ॥੧॥
ਬਾਬਾ ਆਇਆ ਹੈ. ਉਠਿ ਚਲਣਾ; ਅਧ ਪੰਧੈ ਹੈ. ਸੰਸਾਰੋਵਾ ॥
ਸਿਰਿ ਸਿਰਿ ਸਚੜੈ ਲਿਖਿਆ; ਦੁਖੁ ਸੁਖੁ ਪੁਰਬਿ ਵੀਚਾਰੋਵਾ ॥
ਦੁਖੁ ਸੁਖੁ ਦੀਆ ਜੇਹਾ ਕੀਆ; ਸੋ ਨਿਬਹੈ ਜੀਅ ਨਾਲੇ ॥
ਜੇਹੇ ਕਰਮ ਕਰਾਏ ਕਰਤਾ; ਦੂਜੀ ਕਾਰ. ਨ ਭਾਲੇ ॥
ਆਪਿ ਨਿਰਾਲਮੁ ਧੰਧੈ ਬਾਧੀ; ਕਰਿ ਹੁਕਮੁ ਛਡਾਵਣਹਾਰੋ ॥
ਅਜੁ ਕਲਿ ਕਰਦਿਆ ਕਾਲੁ ਬਿਆਪੈ; ਦੂਜੈ ਭਾਇ ਵਿਕਾਰੋ ॥੨॥
ਜਮ ਮਾਰਗ ਪੰਥੁ. ਨ ਸੁਝਈ; ਉਝੜੁ ਅੰਧ ਗੁਬਾਰੋਵਾ ॥
ਨਾ ਜਲੁ ਲੇਫ ਤੁਲਾਈਆ; ਨਾ ਭੋਜਨ ਪਰਕਾਰੋਵਾ ॥
ਭੋਜਨ ਭਾਉ ਨ ਠੰਢਾ ਪਾਣੀ; ਨਾ ਕਾਪੜੁ ਸੀਗਾਰੋ ॥
ਗਲਿ ਸੰਗਲੁ ਸਿਰਿ ਮਾਰੇ ਊਭੌ; ਨਾ ਦੀਸੈ ਘਰ ਬਾਰੋ ॥
ਇਬ ਕੇ ਰਾਹੇ. ਜੰਮਨਿ ਨਾਹੀ; ਪਛੁਤਾਣੇ ਸਿਰਿ ਭਾਰੋ ॥
ਬਿਨੁ ਸਾਚੇ. ਕੋ ਬੇਲੀ ਨਾਹੀ; ਸਾਚਾ ਏਹੁ ਬੀਚਾਰੋ ॥੩॥
ਬਾਬਾ. ਰੋਵਹਿ ਰਵਹਿ ਸੁ ਜਾਣੀਅਹਿ; ਮਿਲਿ ਰੋਵੈ ਗੁਣ ਸਾਰੇਵਾ ॥
ਰੋਵੈ ਮਾਇਆ ਮੁਠੜੀ; ਧੰਧੜਾ ਰੋਵਣਹਾਰੇਵਾ ॥
ਧੰਧਾ ਰੋਵੈ. ਮੈਲੁ ਨ ਧੋਵੈ; ਸੁਪਨੰਤਰੁ ਸੰਸਾਰੋ ॥
ਜਿਉ ਬਾਜੀਗਰੁ ਭਰਮੈ ਭੂਲੈ; ਝੂਠਿ ਮੁਠੀ ਅਹੰਕਾਰੋ ॥
ਆਪੇ ਮਾਰਗਿ ਪਾਵਣਹਾਰਾ; ਆਪੇ ਕਰਮ ਕਮਾਏ ॥
ਨਾਮਿ ਰਤੇ. ਗੁਰਿ ਪੂਰੈ ਰਾਖੇ; ਨਾਨਕ ਸਹਜਿ ਸੁਭਾਏ ॥੪॥੪॥
ਵਡਹੰਸੁ ਮਹਲਾ ੧ ॥
ਬਾਬਾ. ਆਇਆ ਹੈ ਉਠਿ ਚਲਣਾ; ਇਹੁ ਜਗੁ ਝੂਠੁ ਪਸਾਰੋਵਾ ॥
ਸਚਾ ਘਰੁ ਸਚੜੈ ਸੇਵੀਐ; ਸਚੁ ਖਰਾ ਸਚਿਆਰੋਵਾ ॥
ਕੂੜਿ ਲਬਿ ਜਾਂ ਥਾਇ. ਨ ਪਾਸੀ; ਅਗੈ ਲਹੈ. ਨ ਠਾਓ ॥
ਅੰਤਰਿ ਆਉ ਨ ਬੈਸਹੁ ਕਹੀਐ; ਜਿਉ ਸੁੰਞੈ ਘਰਿ ਕਾਓ ॥
ਜੰਮਣੁ ਮਰਣੁ ਵਡਾ ਵੇਛੋੜਾ; ਬਿਨਸੈ ਜਗੁ ਸਬਾਏ ॥
ਲਬਿ ਧੰਧੈ ਮਾਇਆ. ਜਗਤੁ ਭੁਲਾਇਆ; ਕਾਲੁ ਖੜਾ ਰੂਆਏ ॥੧॥
ਬਾਬਾ. ਆਵਹੁ ਭਾਈਹੋ ਗਲਿ ਮਿਲਹ; ਮਿਲਿ ਮਿਲਿ ਦੇਹ ਆਸੀਸਾ ਹੇ ॥
ਬਾਬਾ. ਸਚੜਾ ਮੇਲੁ, ਨ ਚੁਕਈ; ਪ੍ਰੀਤਮ ਕੀਆ ਦੇਹ ਅਸੀਸਾ ਹੇ ॥
ਆਸੀਸਾ ਦੇਵਹੋ. ਭਗਤਿ ਕਰੇਵਹੋ; ਮਿਲਿਆ ਕਾ ਕਿਆ ਮੇਲੋ ॥
ਇਕਿ ਭੂਲੇ. ਨਾਵਹੁ ਥੇਹਹੁ ਥਾਵਹੁ; ਗੁਰਸਬਦੀ ਸਚੁ ਖੇਲੋ ॥
ਜਮ ਮਾਰਗਿ. ਨਹੀ ਜਾਣਾ, ਸਬਦਿ ਸਮਾਣਾ; ਜੁਗਿ ਜੁਗਿ ਸਾਚੈ ਵੇਸੇ ॥
ਸਾਜਨ ਸੈਣ ਮਿਲਹੁ ਸੰਜੋਗੀ; ਗੁਰ ਮਿਲਿ ਖੋਲੇ ਫਾਸੇ ॥੨॥
ਬਾਬਾ ਨਾਂਗੜਾ ਆਇਆ ਜਗ ਮਹਿ; ਦੁਖੁ ਸੁਖੁ ਲੇਖੁ ਲਿਖਾਇਆ ॥
ਲਿਖਿਅੜਾ ਸਾਹਾ. ਨਾ ਟਲੈ; ਜੇਹੜਾ ਪੁਰਬਿ ਕਮਾਇਆ ॥
ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ; ਜਿਤੁ ਲਾਇਆ. ਤਿਤੁ ਲਾਗਾ ॥
ਕਾਮਣਿਆਰੀ ਕਾਮਣ ਪਾਏ; ਬਹੁ ਰੰਗੀ ਗਲਿ ਤਾਗਾ ॥
ਹੋਛੀ ਮਤਿ. ਭਇਆ ਮਨੁ ਹੋਛਾ; ਗੁੜੁ ਸਾ. ਮਖੀ ਖਾਇਆ ॥
ਨਾ ਮਰਜਾਦੁ. ਆਇਆ ਕਲਿ ਭੀਤਰਿ; ਨਾਂਗੋ ਬੰਧਿ ਚਲਾਇਆ ॥੩॥
ਬਾਬਾ. ਰੋਵਹੁ ਜੇ ਕਿਸੈ ਰੋਵਣਾ; ਜਾਨੀਅੜਾ ਬੰਧਿ ਪਠਾਇਆ ਹੈ ॥
ਲਿਖਿਅੜਾ ਲੇਖੁ. ਨ ਮੇਟੀਐ; ਦਰਿ. ਹਾਕਾਰੜਾ ਆਇਆ ਹੈ ॥
ਹਾਕਾਰਾ ਆਇਆ. ਜਾ ਤਿਸੁ ਭਾਇਆ; ਰੁੰਨੇ ਰੋਵਣਹਾਰੇ ॥
ਪੁਤ ਭਾਈ ਭਾਤੀਜੇ ਰੋਵਹਿ; ਪ੍ਰੀਤਮ ਅਤਿ ਪਿਆਰੇ ॥
ਭੈ ਰੋਵੈ. ਗੁਣ ਸਾਰਿ ਸਮਾਲੇ; ਕੋ ਮਰੈ ਨ ਮੁਇਆ ਨਾਲੇ ॥
ਨਾਨਕ. ਜੁਗਿ ਜੁਗਿ ਜਾਣ ਸਿਜਾਣਾ; ਰੋਵਹਿ. ਸਚੁ ਸਮਾਲੇ ॥੪॥੫॥
Textos gurbani de dominio público según Shabad OS (código MIT). Citar Shabad OS. Solo gurmukhi.