Bavan Akhri
ਬਾਵਨ ਅਖਰੀ
Seção 1
ੴ ਸਤਿਗੁਰ ਪ੍ਰਸਾਦਿ ॥
ਗਉੜੀ ਬਾਵਨ ਅਖਰੀ ਮਹਲਾ ੫ ॥
ਸਲੋਕੁ ॥
ਗੁਰਦੇਵ ਮਾਤਾ. ਗੁਰਦੇਵ ਪਿਤਾ; ਗੁਰਦੇਵ ਸੁਆਮੀ ਪਰਮੇਸੁਰਾ ॥
ਗੁਰਦੇਵ ਸਖਾ. ਅਗਿਆਨ ਭੰਜਨੁ; ਗੁਰਦੇਵ ਬੰਧਿਪ ਸਹੋਦਰਾ ॥
ਗੁਰਦੇਵ ਦਾਤਾ. ਹਰਿ ਨਾਮੁ ਉਪਦੇਸੈ; ਗੁਰਦੇਵ ਮੰਤੁ. ਨਿਰੋਧਰਾ ॥
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ; ਗੁਰਦੇਵ. ਪਾਰਸ ਪਰਸ ਪਰਾ ॥
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ; ਗੁਰ ਗਿਆਨ ਮਜਨੁ ਅਪਰੰਪਰਾ ॥
ਗੁਰਦੇਵ ਕਰਤਾ. ਸਭਿ ਪਾਪ ਹਰਤਾ; ਗੁਰਦੇਵ. ਪਤਿਤ ਪਵਿਤ ਕਰਾ ॥
ਗੁਰਦੇਵ. ਆਦਿ ਜੁਗਾਦਿ ਜੁਗੁ ਜੁਗੁ; ਗੁਰਦੇਵ ਮੰਤੁ ਹਰਿ ਜਪਿ ਉਧਰਾ ॥
ਗੁਰਦੇਵ ਸੰਗਤਿ. ਪ੍ਰਭ ਮੇਲਿ ਕਰਿ ਕਿਰਪਾ; ਹਮ ਮੂੜ ਪਾਪੀ. ਜਿਤੁ ਲਗਿ ਤਰਾ ॥
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ; ਗੁਰਦੇਵ ਨਾਨਕ ਹਰਿ ਨਮਸਕਰਾ ॥੧॥
ਸਲੋਕੁ ॥
ਆਪਹਿ ਕੀਆ ਕਰਾਇਆ; ਆਪਹਿ ਕਰਨੈ ਜੋਗੁ ॥
ਨਾਨਕ. ਏਕੋ ਰਵਿ ਰਹਿਆ; ਦੂਸਰ. ਹੋਆ ਨ ਹੋਗੁ ॥੧॥
ਪਉੜੀ ॥
ਓਅੰ ਸਾਧ ਸਤਿਗੁਰ; ਨਮਸਕਾਰੰ ॥
ਆਦਿ ਮਧਿ ਅੰਤਿ; ਨਿਰੰਕਾਰੰ ॥
ਆਪਹਿ ਸੁੰਨ; ਆਪਹਿ ਸੁਖ ਆਸਨ ॥
ਆਪਹਿ ਸੁਨਤ; ਆਪ ਹੀ ਜਾਸਨ ॥
ਆਪਨ ਆਪੁ; ਆਪਹਿ ਉਪਾਇਓ ॥
ਆਪਹਿ ਬਾਪ; ਆਪ ਹੀ ਮਾਇਓ ॥
ਆਪਹਿ ਸੂਖਮ; ਆਪਹਿ ਅਸਥੂਲਾ ॥
ਲਖੀ ਨ ਜਾਈ; ਨਾਨਕ ਲੀਲਾ ॥੧॥
ਕਰਿ ਕਿਰਪਾ; ਪ੍ਰਭ ਦੀਨ ਦਇਆਲਾ ॥
ਤੇਰੇ ਸੰਤਨ ਕੀ; ਮਨੁ ਹੋਇ ਰਵਾਲਾ ॥ ਰਹਾਉ ॥
ਸਲੋਕੁ ॥
ਨਿਰੰਕਾਰ ਆਕਾਰ ਆਪਿ; ਨਿਰਗੁਨ ਸਰਗੁਨ ਏਕ ॥
ਏਕਹਿ ਏਕ ਬਖਾਨਨੋ; ਨਾਨਕ. ਏਕ ਅਨੇਕ ॥੧॥
ਪਉੜੀ ॥
ਓਅੰ ਗੁਰਮੁਖਿ; ਕੀਓ ਅਕਾਰਾ ॥
ਏਕਹਿ ਸੂਤਿ ਪਰੋਵਨਹਾਰਾ ॥
ਭਿੰਨ ਭਿੰਨ; ਤ੍ਰੈ ਗੁਣ ਬਿਸਥਾਰੰ ॥
ਨਿਰਗੁਨ ਤੇ; ਸਰਗੁਨ ਦ੍ਰਿਸਟਾਰੰ ॥
ਸਗਲ ਭਾਤਿ ਕਰਿ; ਕਰਹਿ ਉਪਾਇਓ ॥
ਜਨਮ ਮਰਨ; ਮਨ ਮੋਹੁ ਬਢਾਇਓ ॥
ਦੁਹੂ ਭਾਤਿ ਤੇ; ਆਪਿ ਨਿਰਾਰਾ ॥
ਨਾਨਕ; ਅੰਤੁ ਨ ਪਾਰਾਵਾਰਾ ॥੨॥
ਸਲੋਕੁ ॥
ਸੇਈ ਸਾਹ. ਭਗਵੰਤ ਸੇ; ਸਚੁ ਸੰਪੈ ਹਰਿ ਰਾਸਿ ॥
ਨਾਨਕ. ਸਚੁ ਸੁਚਿ ਪਾਈਐ; ਤਿਹ ਸੰਤਨ ਕੈ ਪਾਸਿ ॥੧॥
ਪਵੜੀ ॥
ਸਸਾ; ਸਤਿ ਸਤਿ. ਸਤਿ ਸੋਊ ॥
ਸਤਿ ਪੁਰਖ ਤੇ; ਭਿੰਨ ਨ ਕੋਊ ॥
ਸੋਊ ਸਰਨਿ ਪਰੈ; ਜਿਹ ਪਾਯੰ ॥
ਸਿਮਰਿ ਸਿਮਰਿ; ਗੁਨ ਗਾਇ ਸੁਨਾਯੰ ॥
ਸੰਸੈ ਭਰਮੁ; ਨਹੀ ਕਛੁ ਬਿਆਪਤ ॥
ਪ੍ਰਗਟ ਪ੍ਰਤਾਪੁ; ਤਾਹੂ ਕੋ ਜਾਪਤ ॥
ਸੋ ਸਾਧੂ; ਇਹ ਪਹੁਚਨਹਾਰਾ ॥
ਨਾਨਕ; ਤਾ ਕੈ ਸਦ ਬਲਿਹਾਰਾ ॥੩॥
ਸਲੋਕੁ ॥
ਧਨੁ ਧਨੁ ਕਹਾ ਪੁਕਾਰਤੇ; ਮਾਇਆ ਮੋਹ ਸਭ ਕੂਰ ॥
ਨਾਮ ਬਿਹੂਨੇ ਨਾਨਕਾ; ਹੋਤ ਜਾਤ ਸਭੁ ਧੂਰ ॥੧॥
ਪਵੜੀ ॥
ਧਧਾ. ਧੂਰਿ ਪੁਨੀਤ; ਤੇਰੇ ਜਨੂਆ ॥
ਧਨਿ ਤੇਊ; ਜਿਹ ਰੁਚ ਇਆ ਮਨੂਆ ॥
ਧਨੁ ਨਹੀ ਬਾਛਹਿ; ਸੁਰਗ ਨ ਆਛਹਿ ॥
ਅਤਿ ਪ੍ਰਿਅ ਪ੍ਰੀਤਿ; ਸਾਧ ਰਜ ਰਾਚਹਿ ॥
ਧੰਧੇ ਕਹਾ ਬਿਆਪਹਿ; ਤਾਹੂ ॥
ਜੋ ਏਕ ਛਾਡਿ; ਅਨ ਕਤਹਿ. ਨ ਜਾਹੂ ॥
ਜਾ ਕੈ ਹੀਐ; ਦੀਓ ਪ੍ਰਭ ਨਾਮ ॥
ਨਾਨਕ ਸਾਧ ਪੂਰਨ ਭਗਵਾਨ ॥੪॥
ਸਲੋਕ ॥
ਅਨਿਕ ਭੇਖ ਅਰੁ ਙਿਆਨ ਧਿਆਨ; ਮਨਹਠਿ. ਮਿਲਿਅਉ ਨ ਕੋਇ ॥
ਕਹੁ ਨਾਨਕ. ਕਿਰਪਾ ਭਈ; ਭਗਤੁ ਙਿਆਨੀ ਸੋਇ ॥੧॥
ਪਉੜੀ ॥
ਙੰਙਾ; ਙਿਆਨੁ ਨਹੀ. ਮੁਖ ਬਾਤਉ ॥
ਅਨਿਕ ਜੁਗਤਿ; ਸਾਸਤ੍ਰ ਕਰਿ ਭਾਤਉ ॥
ਙਿਆਨੀ ਸੋਇ; ਜਾ ਕੈ ਦ੍ਰਿੜ ਸੋਊ ॥
ਕਹਤ ਸੁਨਤ; ਕਛੁ ਜੋਗੁ ਨ ਹੋਊ ॥
ਙਿਆਨੀ ਰਹਤ; ਆਗਿਆ ਦ੍ਰਿੜੁ ਜਾ ਕੈ ॥
ਉਸਨ ਸੀਤ ਸਮਸਰਿ ਸਭ; ਤਾ ਕੈ ॥
ਙਿਆਨੀ ਤਤੁ; ਗੁਰਮੁਖਿ ਬੀਚਾਰੀ ॥
ਨਾਨਕ; ਜਾ ਕਉ ਕਿਰਪਾ ਧਾਰੀ ॥੫॥
ਸਲੋਕੁ ॥
ਆਵਨ ਆਏ ਸ੍ਰਿਸਟਿ ਮਹਿ; ਬਿਨੁ ਬੂਝੇ. ਪਸੁ ਢੋਰ ॥
ਨਾਨਕ. ਗੁਰਮੁਖਿ ਸੋ ਬੁਝੈ; ਜਾ ਕੈ ਭਾਗ ਮਥੋਰ ॥੧॥
ਪਉੜੀ ॥
ਯਾ ਜੁਗ ਮਹਿ; ਏਕਹਿ ਕਉ ਆਇਆ ॥
ਜਨਮਤ ਮੋਹਿਓ; ਮੋਹਨੀ ਮਾਇਆ ॥
ਗਰਭ ਕੁੰਟ ਮਹਿ; ਉਰਧ ਤਪ ਕਰਤੇ ॥
ਸਾਸਿ ਸਾਸਿ; ਸਿਮਰਤ ਪ੍ਰਭੁ ਰਹਤੇ ॥
ਉਰਝਿ ਪਰੇ; ਜੋ ਛੋਡਿ ਛਡਾਨਾ ॥
ਦੇਵਨਹਾਰੁ; ਮਨਹਿ ਬਿਸਰਾਨਾ ॥
ਧਾਰਹੁ ਕਿਰਪਾ; ਜਿਸਹਿ ਗੁਸਾਈ ॥
ਇਤ ਉਤ ਨਾਨਕ; ਤਿਸੁ ਬਿਸਰਹੁ ਨਾਹੀ ॥੬॥
ਸਲੋਕੁ ॥
ਆਵਤ ਹੁਕਮਿ. ਬਿਨਾਸ ਹੁਕਮਿ; ਆਗਿਆ. ਭਿੰਨ ਨ ਕੋਇ ॥
ਆਵਨ ਜਾਨਾ ਤਿਹ ਮਿਟੈ; ਨਾਨਕ. ਜਿਹ ਮਨਿ ਸੋਇ ॥੧॥
ਪਉੜੀ ॥
ਏਊ ਜੀਅ; ਬਹੁਤੁ ਗ੍ਰਭ ਵਾਸੇ ॥
ਮੋਹ ਮਗਨ; ਮੀਠ ਜੋਨਿ ਫਾਸੇ ॥
ਇਨਿ ਮਾਇਆ; ਤ੍ਰੈ ਗੁਣ ਬਸਿ ਕੀਨੇ ॥
ਆਪਨ ਮੋਹ; ਘਟੇ ਘਟਿ ਦੀਨੇ ॥
ਏ ਸਾਜਨ; ਕਛੁ ਕਹਹੁ ਉਪਾਇਆ ॥
ਜਾ ਤੇ ਤਰਉ; ਬਿਖਮ ਇਹ ਮਾਇਆ ॥
ਕਰਿ ਕਿਰਪਾ; ਸਤਸੰਗਿ ਮਿਲਾਏ ॥
ਨਾਨਕ. ਤਾ ਕੈ; ਨਿਕਟਿ ਨ ਮਾਏ ॥੭॥
ਸਲੋਕੁ ॥
ਕਿਰਤ ਕਮਾਵਨ ਸੁਭ ਅਸੁਭ; ਕੀਨੇ ਤਿਨਿ ਪ੍ਰਭਿ ਆਪਿ ॥
ਪਸੁ. ਆਪਨ ਹਉ ਹਉ ਕਰੈ; ਨਾਨਕ. ਬਿਨੁ ਹਰਿ, ਕਹਾ ਕਮਾਤਿ ॥੧॥
ਪਉੜੀ ॥
ਏਕਹਿ ਆਪਿ ਕਰਾਵਨਹਾਰਾ ॥
ਆਪਹਿ; ਪਾਪ ਪੁੰਨ ਬਿਸਥਾਰਾ ॥
ਇਆ ਜੁਗ; ਜਿਤੁ ਜਿਤੁ ਆਪਹਿ ਲਾਇਓ ॥
ਸੋ ਸੋ ਪਾਇਓ; ਜੁ ਆਪਿ ਦਿਵਾਇਓ ॥
ਉਆ ਕਾ ਅੰਤੁ; ਨ ਜਾਨੈ ਕੋਊ ॥
ਜੋ ਜੋ ਕਰੈ; ਸੋਊ ਫੁਨਿ ਹੋਊ ॥
ਏਕਹਿ ਤੇ; ਸਗਲਾ ਬਿਸਥਾਰਾ ॥
ਨਾਨਕ; ਆਪਿ ਸਵਾਰਨਹਾਰਾ ॥੮॥
ਸਲੋਕੁ ॥
ਰਾਚਿ ਰਹੇ. ਬਨਿਤਾ ਬਿਨੋਦ; ਕੁਸਮ ਰੰਗ ਬਿਖ ਸੋਰ ॥
ਨਾਨਕ ਤਿਹ ਸਰਨੀ ਪਰਉ; ਬਿਨਸਿ ਜਾਇ ਮੈ ਮੋਰ ॥੧॥
ਪਉੜੀ ॥
ਰੇ ਮਨ. ਬਿਨੁ ਹਰਿ, ਜਹ ਰਚਹੁ; ਤਹ ਤਹ ਬੰਧਨ ਪਾਹਿ ॥
ਜਿਹ ਬਿਧਿ. ਕਤਹੂ ਨ ਛੂਟੀਐ; ਸਾਕਤ ਤੇਊ ਕਮਾਹਿ ॥
ਹਉ ਹਉ ਕਰਤੇ. ਕਰਮ ਰਤ; ਤਾ ਕੋ ਭਾਰੁ ਅਫਾਰ ॥
ਪ੍ਰੀਤਿ ਨਹੀ. ਜਉ ਨਾਮ ਸਿਉ; ਤਉ ਏਊ ਕਰਮ ਬਿਕਾਰ ॥
ਬਾਧੇ ਜਮ ਕੀ ਜੇਵਰੀ; ਮੀਠੀ ਮਾਇਆ ਰੰਗ ॥
ਭ੍ਰਮ ਕੇ ਮੋਹੇ. ਨਹ ਬੁਝਹਿ; ਸੋ ਪ੍ਰਭੁ ਸਦਹੂ ਸੰਗ ॥
ਲੇਖੈ ਗਣਤ. ਨ ਛੂਟੀਐ; ਕਾਚੀ ਭੀਤਿ. ਨ ਸੁਧਿ ॥
ਜਿਸਹਿ ਬੁਝਾਏ ਨਾਨਕਾ; ਤਿਹ ਗੁਰਮੁਖਿ ਨਿਰਮਲ ਬੁਧਿ ॥੯॥
ਸਲੋਕੁ ॥
ਟੂਟੇ ਬੰਧਨ ਜਾਸੁ ਕੇ; ਹੋਆ ਸਾਧੂ ਸੰਗੁ ॥
ਜੋ ਰਾਤੇ ਰੰਗ ਏਕ ਕੈ; ਨਾਨਕ ਗੂੜਾ ਰੰਗੁ ॥੧॥
ਪਉੜੀ ॥
ਰਾਰਾ ਰੰਗਹੁ; ਇਆ ਮਨੁ ਅਪਨਾ ॥
ਹਰਿ ਹਰਿ ਨਾਮੁ; ਜਪਹੁ ਜਪੁ ਰਸਨਾ ॥
ਰੇ ਰੇ ਦਰਗਹ; ਕਹੈ ਨ ਕੋਊ ॥
ਆਉ ਬੈਠੁ; ਆਦਰੁ ਸੁਭ ਦੇਊ ॥
ਉਆ ਮਹਲੀ; ਪਾਵਹਿ ਤੂ ਬਾਸਾ ॥
ਜਨਮ ਮਰਨ; ਨਹ ਹੋਇ ਬਿਨਾਸਾ ॥
ਮਸਤਕਿ ਕਰਮੁ ਲਿਖਿਓ; ਧੁਰਿ ਜਾ ਕੈ ॥
ਹਰਿ ਸੰਪੈ; ਨਾਨਕ. ਘਰਿ ਤਾ ਕੈ ॥੧੦॥
ਸਲੋਕੁ ॥
ਲਾਲਚ ਝੂਠ ਬਿਕਾਰ ਮੋਹ; ਬਿਆਪਤ ਮੂੜੇ ਅੰਧ ॥
ਲਾਗਿ ਪਰੇ. ਦੁਰਗੰਧ ਸਿਉ; ਨਾਨਕ. ਮਾਇਆ ਬੰਧ ॥੧॥
ਪਉੜੀ ॥
ਲਲਾ; ਲਪਟਿ ਬਿਖੈ ਰਸ ਰਾਤੇ ॥
ਅਹੰਬੁਧਿ; ਮਾਇਆ ਮਦ ਮਾਤੇ ॥
ਇਆ ਮਾਇਆ ਮਹਿ; ਜਨਮਹਿ ਮਰਨਾ ॥
ਜਿਉ ਜਿਉ ਹੁਕਮੁ; ਤਿਵੈ ਤਿਉ ਕਰਨਾ ॥
ਕੋਊ ਊਨ; ਨ ਕੋਊ ਪੂਰਾ ॥
ਕੋਊ ਸੁਘਰੁ ਨ ਕੋਊ ਮੂਰਾ ॥
ਜਿਤੁ ਜਿਤੁ ਲਾਵਹੁ; ਤਿਤੁ ਤਿਤੁ ਲਗਨਾ ॥
ਨਾਨਕ. ਠਾਕੁਰ; ਸਦਾ ਅਲਿਪਨਾ ॥੧੧॥
ਸਲੋਕੁ ॥
ਲਾਲ ਗੁਪਾਲ ਗੋਬਿੰਦ ਪ੍ਰਭ; ਗਹਿਰ ਗੰਭੀਰ ਅਥਾਹ ॥
ਦੂਸਰ ਨਾਹੀ ਅਵਰ ਕੋ; ਨਾਨਕ ਬੇਪਰਵਾਹ ॥੧॥
ਪਉੜੀ ॥
ਲਲਾ; ਤਾ ਕੈ ਲਵੈ. ਨ ਕੋਊ ॥
ਏਕਹਿ ਆਪਿ; ਅਵਰ ਨਹ ਹੋਊ ॥
ਹੋਵਨਹਾਰੁ; ਹੋਤ ਸਦ ਆਇਆ ॥
ਉਆ ਕਾ ਅੰਤੁ; ਨ ਕਾਹੂ ਪਾਇਆ ॥
ਕੀਟ ਹਸਤਿ ਮਹਿ; ਪੂਰ ਸਮਾਨੇ ॥
ਪ੍ਰਗਟ ਪੁਰਖ; ਸਭ ਠਾਊ ਜਾਨੇ ॥
ਜਾ ਕਉ ਦੀਨੋ; ਹਰਿ ਰਸੁ ਅਪਨਾ ॥
ਨਾਨਕ. ਗੁਰਮੁਖਿ; ਹਰਿ ਹਰਿ ਤਿਹ ਜਪਨਾ ॥੧੨॥
ਸਲੋਕੁ ॥
ਆਤਮ ਰਸੁ ਜਿਹ ਜਾਨਿਆ; ਹਰਿ ਰੰਗ ਸਹਜੇ ਮਾਣੁ ॥
ਨਾਨਕ. ਧਨਿ ਧਨਿ ਧੰਨਿ ਜਨ; ਆਏ ਤੇ ਪਰਵਾਣੁ ॥੧॥
ਪਉੜੀ ॥
ਆਇਆ ਸਫਲ; ਤਾਹੂ ਕੋ ਗਨੀਐ ॥
ਜਾਸੁ ਰਸਨ; ਹਰਿ ਹਰਿ ਜਸੁ ਭਨੀਐ ॥
ਆਇ ਬਸਹਿ; ਸਾਧੂ ਕੈ ਸੰਗੇ ॥
ਅਨਦਿਨੁ; ਨਾਮੁ ਧਿਆਵਹਿ ਰੰਗੇ ॥
ਆਵਤ ਸੋ ਜਨੁ; ਨਾਮਹਿ ਰਾਤਾ ॥
ਜਾ ਕਉ; ਦਇਆ ਮਇਆ ਬਿਧਾਤਾ ॥
ਏਕਹਿ ਆਵਨ; ਫਿਰਿ ਜੋਨਿ. ਨ ਆਇਆ ॥
ਨਾਨਕ; ਹਰਿ ਕੈ ਦਰਸਿ ਸਮਾਇਆ ॥੧੩॥
ਸਲੋਕੁ ॥
ਯਾਸੁ ਜਪਤ ਮਨਿ ਹੋਇ ਅਨੰਦੁ; ਬਿਨਸੈ ਦੂਜਾ ਭਾਉ ॥
ਦੂਖ ਦਰਦ ਤ੍ਰਿਸਨਾ ਬੁਝੈ; ਨਾਨਕ ਨਾਮਿ ਸਮਾਉ ॥੧॥
ਪਉੜੀ ॥
ਯਯਾ; ਜਾਰਉ ਦੁਰਮਤਿ ਦੋਊ ॥
ਤਿਸਹਿ ਤਿਆਗਿ; ਸੁਖ ਸਹਜੇ ਸੋਊ ॥
ਯਯਾ; ਜਾਇ ਪਰਹੁ ਸੰਤ ਸਰਨਾ ॥
ਜਿਹ ਆਸਰ; ਇਆ ਭਵਜਲੁ ਤਰਨਾ ॥
ਯਯਾ; ਜਨਮਿ ਨ ਆਵੈ ਸੋਊ ॥
ਏਕ ਨਾਮ ਲੇ; ਮਨਹਿ ਪਰੋਊ ॥
ਯਯਾ. ਜਨਮੁ ਨ ਹਾਰੀਐ; ਗੁਰ ਪੂਰੇ ਕੀ ਟੇਕ ॥
ਨਾਨਕ. ਤਿਹ ਸੁਖੁ ਪਾਇਆ; ਜਾ ਕੈ ਹੀਅਰੈ ਏਕ ॥੧੪॥
ਸਲੋਕੁ ॥
ਅੰਤਰਿ ਮਨ ਤਨ ਬਸਿ ਰਹੇ; ਈਤ ਊਤ ਕੇ ਮੀਤ ॥
ਗੁਰਿ ਪੂਰੈ ਉਪਦੇਸਿਆ; ਨਾਨਕ ਜਪੀਐ ਨੀਤ ॥੧॥
ਪਉੜੀ ॥
ਅਨਦਿਨੁ ਸਿਮਰਹੁ. ਤਾਸੁ ਕਉ; ਜੋ ਅੰਤਿ ਸਹਾਈ ਹੋਇ ॥
ਇਹ ਬਿਖਿਆ ਦਿਨ ਚਾਰਿ ਛਿਅ; ਛਾਡਿ ਚਲਿਓ ਸਭੁ ਕੋਇ ॥
ਕਾ ਕੋ; ਮਾਤ ਪਿਤਾ ਸੁਤ ਧੀਆ ॥
ਗ੍ਰਿਹ ਬਨਿਤਾ; ਕਛੁ ਸੰਗਿ ਨ ਲੀਆ ॥
ਐਸੀ ਸੰਚਿ; ਜੁ ਬਿਨਸਤ ਨਾਹੀ ॥
ਪਤਿ ਸੇਤੀ; ਅਪੁਨੈ ਘਰਿ ਜਾਹੀ ॥
ਸਾਧਸੰਗਿ; ਕਲਿ ਕੀਰਤਨੁ ਗਾਇਆ ॥
ਨਾਨਕ. ਤੇ ਤੇ; ਬਹੁਰਿ. ਨ ਆਇਆ ॥੧੫॥
ਸਲੋਕੁ ॥
ਅਤਿ ਸੁੰਦਰ. ਕੁਲੀਨ ਚਤੁਰ; ਮੁਖਿ ਙਿਆਨੀ, ਧਨਵੰਤ ॥
ਮਿਰਤਕ ਕਹੀਅਹਿ ਨਾਨਕਾ; ਜਿਹ ਪ੍ਰੀਤਿ ਨਹੀ. ਭਗਵੰਤ ॥੧॥
ਪਉੜੀ ॥
ਙੰਙਾ; ਖਟੁ ਸਾਸਤ੍ਰ ਹੋਇ ਙਿਆਤਾ ॥
ਪੂਰਕੁ ਕੁੰਭਕ ਰੇਚਕ; ਕਰਮਾਤਾ ॥
ਙਿਆਨ ਧਿਆਨ; ਤੀਰਥ ਇਸਨਾਨੀ ॥
ਸੋਮਪਾਕ; ਅਪਰਸ ਉਦਿਆਨੀ ॥
ਰਾਮ ਨਾਮ ਸੰਗਿ; ਮਨਿ ਨਹੀ ਹੇਤਾ ॥
ਜੋ ਕਛੁ ਕੀਨੋ; ਸੋਊ ਅਨੇਤਾ ॥
ਉਆ ਤੇ ਊਤਮੁ ਗਨਉ; ਚੰਡਾਲਾ ॥
ਨਾਨਕ. ਜਿਹ ਮਨਿ; ਬਸਹਿ ਗੁਪਾਲਾ ॥੧੬॥
ਸਲੋਕੁ ॥
ਕੁੰਟ ਚਾਰਿ ਦਹ ਦਿਸਿ ਭ੍ਰਮੇ; ਕਰਮ ਕਿਰਤਿ ਕੀ ਰੇਖ ॥
ਸੂਖ ਦੂਖ ਮੁਕਤਿ ਜੋਨਿ; ਨਾਨਕ ਲਿਖਿਓ ਲੇਖ ॥੧॥
ਪਵੜੀ ॥
ਕਕਾ; ਕਾਰਨ ਕਰਤਾ ਸੋਊ ॥
ਲਿਖਿਓ ਲੇਖੁ; ਨ ਮੇਟਤ ਕੋਊ ॥
ਨਹੀ ਹੋਤ; ਕਛੁ ਦੋਊ ਬਾਰਾ ॥
ਕਰਨੈਹਾਰੁ; ਨ ਭੂਲਨਹਾਰਾ ॥
ਕਾਹੂ; ਪੰਥੁ ਦਿਖਾਰੈ. ਆਪੈ ॥
ਕਾਹੂ; ਉਦਿਆਨ ਭ੍ਰਮਤ ਪਛੁਤਾਪੈ ॥
ਆਪਨ ਖੇਲੁ; ਆਪ ਹੀ ਕੀਨੋ ॥
ਜੋ ਜੋ ਦੀਨੋ; ਸੁ ਨਾਨਕ ਲੀਨੋ ॥੧੭॥
ਸਲੋਕੁ ॥
ਖਾਤ ਖਰਚਤ ਬਿਲਛਤ ਰਹੇ; ਟੂਟਿ ਨ ਜਾਹਿ. ਭੰਡਾਰ ॥
ਹਰਿ ਹਰਿ ਜਪਤ ਅਨੇਕ ਜਨ; ਨਾਨਕ. ਨਾਹਿ ਸੁਮਾਰ ॥੧॥
ਪਉੜੀ ॥
ਖਖਾ. ਖੂਨਾ ਕਛੁ ਨਹੀ; ਤਿਸੁ ਸੰਮ੍ਰਥ ਕੈ ਪਾਹਿ ॥
ਜੋ ਦੇਨਾ ਸੋ ਦੇ ਰਹਿਓ; ਭਾਵੈ ਤਹ ਤਹ ਜਾਹਿ ॥
ਖਰਚੁ ਖਜਾਨਾ ਨਾਮ ਧਨੁ; ਇਆ ਭਗਤਨ ਕੀ ਰਾਸਿ ॥
ਖਿਮਾ ਗਰੀਬੀ ਅਨਦ ਸਹਜ; ਜਪਤ ਰਹਹਿ ਗੁਣਤਾਸ ॥
ਖੇਲਹਿ ਬਿਗਸਹਿ. ਅਨਦ ਸਿਉ; ਜਾ ਕਉ ਹੋਤ ਕ੍ਰਿਪਾਲ ॥
ਸਦੀਵ ਗਨੀਵ ਸੁਹਾਵਨੇ; ਰਾਮ ਨਾਮ ਗ੍ਰਿਹਿ ਮਾਲ ॥
ਖੇਦੁ ਨ ਦੂਖੁ, ਨ ਡਾਨੁ ਤਿਹ; ਜਾ ਕਉ ਨਦਰਿ ਕਰੀ ॥
ਨਾਨਕ. ਜੋ ਪ੍ਰਭ ਭਾਣਿਆ; ਪੂਰੀ ਤਿਨਾ ਪਰੀ ॥੧੮॥
ਸਲੋਕੁ ॥
ਗਨਿ ਮਿਨਿ ਦੇਖਹੁ. ਮਨੈ ਮਾਹਿ; ਸਰਪਰ ਚਲਨੋ ਲੋਗ ॥
ਆਸ ਅਨਿਤ. ਗੁਰਮੁਖਿ ਮਿਟੈ; ਨਾਨਕ. ਨਾਮ ਅਰੋਗ ॥੧॥
ਪਉੜੀ ॥
ਗਗਾ. ਗੋਬਿਦ ਗੁਣ ਰਵਹੁ; ਸਾਸਿ ਸਾਸਿ ਜਪਿ ਨੀਤ ॥
ਕਹਾ ਬਿਸਾਸਾ ਦੇਹ ਕਾ; ਬਿਲਮ. ਨ ਕਰਿਹੋ ਮੀਤ ॥
ਨਹ ਬਾਰਿਕ. ਨਹ ਜੋਬਨੈ; ਨਹ ਬਿਰਧੀ ਕਛੁ ਬੰਧੁ ॥
ਓਹ ਬੇਰਾ. ਨਹ ਬੂਝੀਐ; ਜਉ ਆਇ ਪਰੈ ਜਮ ਫੰਧੁ ॥
ਗਿਆਨੀ ਧਿਆਨੀ ਚਤੁਰ ਪੇਖਿ; ਰਹਨੁ ਨਹੀ. ਇਹ ਠਾਇ ॥
ਛਾਡਿ ਛਾਡਿ ਸਗਲੀ ਗਈ; ਮੂੜ ਤਹਾ ਲਪਟਾਹਿ ॥
ਗੁਰ ਪ੍ਰਸਾਦਿ ਸਿਮਰਤ ਰਹੈ; ਜਾਹੂ ਮਸਤਕਿ ਭਾਗ ॥
ਨਾਨਕ. ਆਏ ਸਫਲ ਤੇ; ਜਾ ਕਉ ਪ੍ਰਿਅਹਿ ਸੁਹਾਗ ॥੧੯॥
ਸਲੋਕੁ ॥
ਘੋਖੇ ਸਾਸਤ੍ਰ. ਬੇਦ ਸਭ; ਆਨ. ਨ ਕਥਤਉ ਕੋਇ ॥
ਆਦਿ ਜੁਗਾਦੀ ਹੁਣਿ ਹੋਵਤ; ਨਾਨਕ. ਏਕੈ ਸੋਇ ॥੧॥
ਪਉੜੀ ॥
ਘਘਾ. ਘਾਲਹੁ ਮਨਹਿ ਏਹ; ਬਿਨੁ ਹਰਿ. ਦੂਸਰ ਨਾਹਿ ॥
ਨਹ ਹੋਆ. ਨਹ ਹੋਵਨਾ; ਜਤ ਕਤ ਓਹੀ ਸਮਾਹਿ ॥
ਘੂਲਹਿ ਤਉ ਮਨ; ਜਉ ਆਵਹਿ ਸਰਨਾ ॥
ਨਾਮ ਤਤੁ. ਕਲਿ ਮਹਿ; ਪੁਨਹਚਰਨਾ ॥
ਘਾਲਿ ਘਾਲਿ; ਅਨਿਕ ਪਛੁਤਾਵਹਿ ॥
ਬਿਨੁ ਹਰਿ ਭਗਤਿ; ਕਹਾ ਥਿਤਿ ਪਾਵਹਿ ॥
ਘੋਲਿ ਮਹਾ ਰਸੁ; ਅੰਮ੍ਰਿਤੁ ਤਿਹ ਪੀਆ ॥
ਨਾਨਕ. ਹਰਿ ਗੁਰਿ; ਜਾ ਕਉ ਦੀਆ ॥੨੦॥
ਸਲੋਕੁ ॥
ਙਣਿ ਘਾਲੇ. ਸਭ ਦਿਵਸ ਸਾਸ; ਨਹ ਬਢਨ ਘਟਨ. ਤਿਲੁ ਸਾਰ ॥
ਜੀਵਨ ਲੋਰਹਿ ਭਰਮ ਮੋਹ; ਨਾਨਕ ਤੇਊ ਗਵਾਰ ॥੧॥
ਪਉੜੀ ॥
ਙੰਙਾ. ਙ੍ਰਾਸੈ ਕਾਲੁ ਤਿਹ; ਜੋ ਸਾਕਤ ਪ੍ਰਭਿ ਕੀਨ ॥
ਅਨਿਕ ਜੋਨਿ ਜਨਮਹਿ ਮਰਹਿ; ਆਤਮ ਰਾਮੁ. ਨ ਚੀਨ ॥
ਙਿਆਨ ਧਿਆਨ; ਤਾਹੂ ਕਉ ਆਏ ॥
ਕਰਿ ਕਿਰਪਾ; ਜਿਹ ਆਪਿ ਦਿਵਾਏ ॥
ਙਣਤੀ ਙਣੀ; ਨਹੀ ਕੋਊ ਛੂਟੈ ॥
ਕਾਚੀ ਗਾਗਰਿ; ਸਰਪਰ ਫੂਟੈ ॥
ਸੋ ਜੀਵਤ; ਜਿਹ ਜੀਵਤ ਜਪਿਆ ॥
ਪ੍ਰਗਟ ਭਏ ਨਾਨਕ; ਨਹ ਛਪਿਆ ॥੨੧॥
ਸਲੋਕੁ ॥
ਚਿਤਿ ਚਿਤਵਉ. ਚਰਣਾਰਬਿੰਦ; ਊਧ ਕਵਲ. ਬਿਗਸਾਂਤ ॥
ਪ੍ਰਗਟ ਭਏ ਆਪਹਿ ਗੋੁਬਿੰਦ; ਨਾਨਕ ਸੰਤ ਮਤਾਂਤ ॥੧॥
ਪਉੜੀ ॥
ਚਚਾ; ਚਰਨ ਕਮਲ ਗੁਰ ਲਾਗਾ ॥
ਧਨਿ ਧਨਿ ਉਆ ਦਿਨ; ਸੰਜੋਗ ਸਭਾਗਾ ॥
ਚਾਰਿ ਕੁੰਟ; ਦਹ ਦਿਸਿ ਭ੍ਰਮਿ ਆਇਓ ॥
ਭਈ ਕ੍ਰਿਪਾ; ਤਬ ਦਰਸਨੁ ਪਾਇਓ ॥
ਚਾਰ ਬਿਚਾਰ; ਬਿਨਸਿਓ ਸਭ ਦੂਆ ॥
ਸਾਧਸੰਗਿ; ਮਨੁ ਨਿਰਮਲ ਹੂਆ ॥
ਚਿੰਤ ਬਿਸਾਰੀ; ਏਕ ਦ੍ਰਿਸਟੇਤਾ ॥
ਨਾਨਕ. ਗਿਆਨ ਅੰਜਨੁ; ਜਿਹ ਨੇਤ੍ਰਾ ॥੨੨॥
ਸਲੋਕੁ ॥
ਛਾਤੀ ਸੀਤਲ. ਮਨੁ ਸੁਖੀ; ਛੰਤ ਗੋਬਿਦ ਗੁਨ ਗਾਇ ॥
ਐਸੀ ਕਿਰਪਾ ਕਰਹੁ ਪ੍ਰਭ; ਨਾਨਕ ਦਾਸ ਦਸਾਇ ॥੧॥
ਪਉੜੀ ॥
ਛਛਾ; ਛੋਹਰੇ ਦਾਸ ਤੁਮਾਰੇ ॥
ਦਾਸ ਦਾਸਨ ਕੇ; ਪਾਨੀਹਾਰੇ ॥
ਛਛਾ. ਛਾਰੁ ਹੋਤ; ਤੇਰੇ ਸੰਤਾ ॥
ਅਪਨੀ ਕ੍ਰਿਪਾ ਕਰਹੁ; ਭਗਵੰਤਾ ॥
ਛਾਡਿ ਸਿਆਨਪ; ਬਹੁ ਚਤੁਰਾਈ ॥
ਸੰਤਨ ਕੀ; ਮਨ ਟੇਕ ਟਿਕਾਈ ॥
ਛਾਰੁ ਕੀ ਪੁਤਰੀ; ਪਰਮ ਗਤਿ ਪਾਈ ॥
ਨਾਨਕ; ਜਾ ਕਉ ਸੰਤ ਸਹਾਈ ॥੨੩॥
ਸਲੋਕੁ ॥
ਜੋਰ ਜੁਲਮ ਫੂਲਹਿ ਘਨੋ; ਕਾਚੀ ਦੇਹ ਬਿਕਾਰ ॥
ਅਹੰਬੁਧਿ ਬੰਧਨ ਪਰੇ; ਨਾਨਕ ਨਾਮ ਛੁਟਾਰ ॥੧॥
ਪਉੜੀ ॥
ਜਜਾ ਜਾਨੈ; ਹਉ ਕਛੁ ਹੂਆ ॥
ਬਾਧਿਓ; ਜਿਉ ਨਲਿਨੀ ਭ੍ਰਮਿ ਸੂਆ ॥
ਜਉ ਜਾਨੈ; ਹਉ ਭਗਤੁ ਗਿਆਨੀ ॥
ਆਗੈ ਠਾਕੁਰਿ; ਤਿਲੁ ਨਹੀ ਮਾਨੀ ॥
ਜਉ ਜਾਨੈ; ਮੈ ਕਥਨੀ ਕਰਤਾ ॥
ਬਿਆਪਾਰੀ; ਬਸੁਧਾ ਜਿਉ ਫਿਰਤਾ ॥
ਸਾਧਸੰਗਿ; ਜਿਹ ਹਉਮੈ ਮਾਰੀ ॥
ਨਾਨਕ. ਤਾ ਕਉ; ਮਿਲੇ ਮੁਰਾਰੀ ॥੨੪॥
ਸਲੋਕੁ ॥
ਝਾਲਾਘੇ. ਉਠਿ ਨਾਮੁ ਜਪਿ; ਨਿਸਿ ਬਾਸੁਰ ਆਰਾਧਿ ॥
ਕਾਰ੍ਹਾ ਤੁਝੈ. ਨ ਬਿਆਪਈ; ਨਾਨਕ. ਮਿਟੈ ਉਪਾਧਿ ॥੧॥
ਪਉੜੀ ॥
ਝਝਾ; ਝੂਰਨੁ ਮਿਟੈ ਤੁਮਾਰੋ ॥
ਰਾਮ ਨਾਮ ਸਿਉ; ਕਰਿ ਬਿਉਹਾਰੋ ॥
ਝੂਰਤ ਝੂਰਤ; ਸਾਕਤ ਮੂਆ ॥
ਜਾ ਕੈ ਰਿਦੈ; ਹੋਤ ਭਾਉ ਬੀਆ ॥
ਝਰਹਿ ਕਸੰਮਲ ਪਾਪ; ਤੇਰੇ ਮਨੂਆ ॥
ਅੰਮ੍ਰਿਤ ਕਥਾ; ਸੰਤਸੰਗਿ ਸੁਨੂਆ ॥
ਝਰਹਿ; ਕਾਮ ਕ੍ਰੋਧ ਦ੍ਰੁਸਟਾਈ ॥
ਨਾਨਕ; ਜਾ ਕਉ ਕ੍ਰਿਪਾ ਗੁਸਾਈ ॥੨੫॥
ਸਲੋਕੁ ॥
ਞਤਨ ਕਰਹੁ ਤੁਮ ਅਨਿਕ ਬਿਧਿ; ਰਹਨੁ. ਨ ਪਾਵਹੁ ਮੀਤ ॥
ਜੀਵਤ ਰਹਹੁ. ਹਰਿ ਹਰਿ ਭਜਹੁ; ਨਾਨਕ. ਨਾਮ ਪਰੀਤਿ ॥੧॥
ਪਵੜੀ ॥
ਞੰਞਾ ਞਾਣਹੁ. ਦ੍ਰਿੜੁ ਸਹੀ; ਬਿਨਸਿ; ਜਾਤ ਏਹ ਹੇਤ ॥
ਗਣਤੀ ਗਣਉ. ਨ ਗਣਿ ਸਕਉ; ਊਠਿ ਸਿਧਾਰੇ ਕੇਤ ॥
ਞੋ ਪੇਖਉ. ਸੋ ਬਿਨਸਤਉ; ਕਾ ਸਿਉ ਕਰੀਐ ਸੰਗੁ ॥
ਞਾਣਹੁ ਇਆ ਬਿਧਿ. ਸਹੀ ਚਿਤ; ਝੂਠਉ ਮਾਇਆ ਰੰਗੁ ॥
ਞਾਣਤ ਸੋਈ. ਸੰਤੁ ਸੁਇ; ਭ੍ਰਮ ਤੇ. ਕੀਚਿਤ ਭਿੰਨ ॥
ਅੰਧ ਕੂਪ ਤੇ. ਤਿਹ ਕਢਹੁ; ਜਿਹ ਹੋਵਹੁ ਸੁਪ੍ਰਸੰਨ ॥
ਞਾ ਕੈ ਹਾਥਿ ਸਮਰਥ; ਤੇ ਕਾਰਨ ਕਰਨੈ ਜੋਗ ॥
ਨਾਨਕ. ਤਿਹ ਉਸਤਤਿ ਕਰਉ; ਞਾਹੂ ਕੀਓ ਸੰਜੋਗ ॥੨੬॥
ਸਲੋਕੁ ॥
ਟੂਟੇ ਬੰਧਨ ਜਨਮ ਮਰਨ; ਸਾਧ ਸੇਵ ਸੁਖੁ ਪਾਇ ॥
ਨਾਨਕ. ਮਨਹੁ ਨ ਬੀਸਰੈ; ਗੁਣ ਨਿਧਿ ਗੋਬਿਦ ਰਾਇ ॥੧॥
ਪਉੜੀ ॥
ਟਹਲ ਕਰਹੁ. ਤਉ ਏਕ ਕੀ; ਜਾ ਤੇ. ਬ੍ਰਿਥਾ ਨ ਕੋਇ ॥
ਮਨਿ ਤਨਿ ਮੁਖਿ ਹੀਐ ਬਸੈ; ਜੋ ਚਾਹਹੁ ਸੋ ਹੋਇ ॥
ਟਹਲ ਮਹਲ ਤਾ ਕਉ ਮਿਲੈ; ਜਾ ਕਉ ਸਾਧ ਕ੍ਰਿਪਾਲ ॥
ਸਾਧੂ ਸੰਗਤਿ ਤਉ ਬਸੈ; ਜਉ ਆਪਨ ਹੋਹਿ ਦਇਆਲ ॥
ਟੋਹੇ ਟਾਹੇ ਬਹੁ ਭਵਨ; ਬਿਨੁ ਨਾਵੈ. ਸੁਖੁ ਨਾਹਿ ॥
ਟਲਹਿ ਜਾਮ ਕੇ ਦੂਤ ਤਿਹ; ਜੁ ਸਾਧੂ ਸੰਗਿ ਸਮਾਹਿ ॥
ਬਾਰਿ ਬਾਰਿ ਜਾਉ ਸੰਤ ਸਦਕੇ ॥
ਨਾਨਕ; ਪਾਪ ਬਿਨਾਸੇ ਕਦਿ ਕੇ ॥੨੭॥
ਸਲੋਕੁ ॥
ਠਾਕ. ਨ ਹੋਤੀ, ਤਿਨਹੁ ਦਰਿ; ਜਿਹ ਹੋਵਹੁ ਸੁਪ੍ਰਸੰਨ ॥
ਜੋ ਜਨ ਪ੍ਰਭਿ ਅਪੁਨੇ ਕਰੇ; ਨਾਨਕ. ਤੇ ਧਨਿ ਧੰਨਿ ॥੧॥
ਪਉੜੀ ॥
ਠਠਾ; ਮਨੂਆ ਠਾਹਹਿ ਨਾਹੀ ॥
ਜੋ ਸਗਲ ਤਿਆਗਿ; ਏਕਹਿ ਲਪਟਾਹੀ ॥
ਠਹਕਿ ਠਹਕਿ; ਮਾਇਆ ਸੰਗਿ ਮੂਏ ॥
ਉਆ ਕੈ ਕੁਸਲ; ਨ ਕਤਹੂ ਹੂਏ ॥
ਠਾਂਢਿ ਪਰੀ; ਸੰਤਹ ਸੰਗਿ ਬਸਿਆ ॥
ਅੰਮ੍ਰਿਤ ਨਾਮੁ; ਤਹਾ ਜੀਅ ਰਸਿਆ ॥
ਠਾਕੁਰ ਅਪੁਨੇ; ਜੋ ਜਨੁ ਭਾਇਆ ॥
ਨਾਨਕ; ਉਆ ਕਾ ਮਨੁ ਸੀਤਲਾਇਆ ॥੨੮॥
ਸਲੋਕੁ ॥
ਡੰਡਉਤਿ ਬੰਦਨ ਅਨਿਕ ਬਾਰ; ਸਰਬ ਕਲਾ ਸਮਰਥ ॥
ਡੋਲਨ ਤੇ. ਰਾਖਹੁ ਪ੍ਰਭੂ; ਨਾਨਕ. ਦੇ ਕਰਿ ਹਥ ॥੧॥
ਪਉੜੀ ॥
ਡਡਾ. ਡੇਰਾ ਇਹੁ ਨਹੀ; ਜਹ ਡੇਰਾ ਤਹ ਜਾਨੁ ॥
ਉਆ ਡੇਰਾ ਕਾ ਸੰਜਮੋ; ਗੁਰ ਕੈ ਸਬਦਿ ਪਛਾਨੁ ॥
ਇਆ ਡੇਰਾ ਕਉ; ਸ੍ਰਮੁ ਕਰਿ ਘਾਲੈ ॥
ਜਾ ਕਾ ਤਸੂ; ਨਹੀ ਸੰਗਿ ਚਾਲੈ ॥
ਉਆ ਡੇਰਾ ਕੀ; ਸੋ ਮਿਤਿ ਜਾਨੈ ॥
ਜਾ ਕਉ ਦ੍ਰਿਸਟਿ; ਪੂਰਨ ਭਗਵਾਨੈ ॥
ਡੇਰਾ ਨਿਹਚਲੁ ਸਚੁ; ਸਾਧਸੰਗ ਪਾਇਆ ॥
ਨਾਨਕ. ਤੇ ਜਨ; ਨਹ ਡੋਲਾਇਆ ॥੨੯॥
ਸਲੋਕੁ ॥
ਢਾਹਨ ਲਾਗੇ. ਧਰਮ ਰਾਇ; ਕਿਨਹਿ. ਨ ਘਾਲਿਓ ਬੰਧ ॥
ਨਾਨਕ. ਉਬਰੇ ਜਪਿ ਹਰੀ; ਸਾਧਸੰਗਿ ਸਨਬੰਧ ॥੧॥
ਪਉੜੀ ॥
ਢਢਾ. ਢੂਢਤ ਕਹ ਫਿਰਹੁ; ਢੂਢਨੁ ਇਆ ਮਨ ਮਾਹਿ ॥
ਸੰਗਿ ਤੁਹਾਰੈ ਪ੍ਰਭੁ ਬਸੈ; ਬਨੁ ਬਨੁ ਕਹਾ ਫਿਰਾਹਿ ॥
ਢੇਰੀ ਢਾਹਹੁ. ਸਾਧਸੰਗਿ; ਅਹੰਬੁਧਿ ਬਿਕਰਾਲ ॥
ਸੁਖੁ ਪਾਵਹੁ ਸਹਜੇ ਬਸਹੁ; ਦਰਸਨੁ ਦੇਖਿ ਨਿਹਾਲ ॥
ਢੇਰੀ ਜਾਮੈ, ਜਮਿ ਮਰੈ; ਗਰਭ ਜੋਨਿ. ਦੁਖ ਪਾਇ ॥
ਮੋਹ ਮਗਨ ਲਪਟਤ ਰਹੈ; ਹਉ ਹਉ ਆਵੈ ਜਾਇ ॥
ਢਹਤ ਢਹਤ ਅਬ ਢਹਿ ਪਰੇ; ਸਾਧ ਜਨਾ ਸਰਨਾਇ ॥
ਦੁਖ ਕੇ ਫਾਹੇ ਕਾਟਿਆ; ਨਾਨਕ ਲੀਏ ਸਮਾਇ ॥੩੦॥
ਸਲੋਕੁ ॥
ਜਹ ਸਾਧੂ ਗੋਬਿਦ ਭਜਨੁ; ਕੀਰਤਨੁ ਨਾਨਕ ਨੀਤ ॥
ਣਾ ਹਉ. ਣਾ ਤੂੰ. ਣਹ ਛੁਟਹਿ; ਨਿਕਟਿ. ਨ ਜਾਈਅਹੁ ਦੂਤ ॥੧॥
ਪਉੜੀ ॥
ਣਾਣਾ. ਰਣ ਤੇ ਸੀਝੀਐ; ਆਤਮ ਜੀਤੈ ਕੋਇ ॥
ਹਉਮੈ ਅਨ ਸਿਉ. ਲਰਿ ਮਰੈ; ਸੋ ਸੋਭਾ ਦੂ ਹੋਇ ॥
ਮਣੀ ਮਿਟਾਇ. ਜੀਵਤ ਮਰੈ; ਗੁਰ ਪੂਰੇ ਉਪਦੇਸ ॥
ਮਨੂਆ ਜੀਤੈ. ਹਰਿ ਮਿਲੈ; ਤਿਹ ਸੂਰਤਣ ਵੇਸ ॥
ਣਾ ਕੋ ਜਾਣੈ ਆਪਣੋ; ਏਕਹਿ ਟੇਕ ਅਧਾਰ ॥
ਰੈਣਿ ਦਿਣਸੁ ਸਿਮਰਤ ਰਹੈ; ਸੋ ਪ੍ਰਭੁ ਪੁਰਖੁ ਅਪਾਰ ॥
ਰੇਣ ਸਗਲ. ਇਆ ਮਨੁ ਕਰੈ; ਏਊ ਕਰਮ ਕਮਾਇ ॥
ਹੁਕਮੈ ਬੂਝੈ. ਸਦਾ ਸੁਖੁ; ਨਾਨਕ. ਲਿਖਿਆ ਪਾਇ ॥੩੧॥
ਸਲੋਕੁ ॥
ਤਨੁ ਮਨੁ ਧਨੁ ਅਰਪਉ ਤਿਸੈ; ਪ੍ਰਭੂ ਮਿਲਾਵੈ ਮੋਹਿ ॥
ਨਾਨਕ. ਭ੍ਰਮ ਭਉ ਕਾਟੀਐ; ਚੂਕੈ ਜਮ ਕੀ ਜੋਹ ॥੧॥
ਪਉੜੀ ॥
ਤਤਾ. ਤਾ ਸਿਉ ਪ੍ਰੀਤਿ ਕਰਿ; ਗੁਣ ਨਿਧਿ ਗੋਬਿਦ ਰਾਇ ॥
ਫਲ ਪਾਵਹਿ. ਮਨ ਬਾਛਤੇ; ਤਪਤਿ ਤੁਹਾਰੀ ਜਾਇ ॥
ਤ੍ਰਾਸ ਮਿਟੈ. ਜਮ ਪੰਥ ਕੀ; ਜਾਸੁ ਬਸੈ ਮਨਿ ਨਾਉ ॥
ਗਤਿ ਪਾਵਹਿ. ਮਤਿ ਹੋਇ ਪ੍ਰਗਾਸ ਮਹਲੀ; ਪਾਵਹਿ ਠਾਉ ॥
ਤਾਹੂ ਸੰਗਿ. ਨ ਧਨੁ ਚਲੈ; ਗ੍ਰਿਹ ਜੋਬਨ ਨਹ ਰਾਜ ॥
ਸੰਤਸੰਗਿ ਸਿਮਰਤ ਰਹਹੁ; ਇਹੈ ਤੁਹਾਰੈ ਕਾਜ ॥
ਤਾਤਾ. ਕਛੂ ਨ ਹੋਈ ਹੈ; ਜਉ ਤਾਪ ਨਿਵਾਰੈ ਆਪ ॥
ਪ੍ਰਤਿਪਾਲੈ ਨਾਨਕ ਹਮਹਿ; ਆਪਹਿ ਮਾਈ ਬਾਪ ॥੩੨॥
ਸਲੋਕੁ ॥
ਥਾਕੇ ਬਹੁ ਬਿਧਿ ਘਾਲਤੇ; ਤ੍ਰਿਪਤਿ ਨ ਤ੍ਰਿਸਨਾ ਲਾਥ ॥
ਸੰਚਿ ਸੰਚਿ ਸਾਕਤ ਮੂਏ; ਨਾਨਕ. ਮਾਇਆ ਨ ਸਾਥ ॥੧॥
ਪਉੜੀ ॥
ਥਥਾ. ਥਿਰੁ ਕੋਊ ਨਹੀ; ਕਾਇ ਪਸਾਰਹੁ ਪਾਵ ॥
ਅਨਿਕ ਬੰਚ. ਬਲ ਛਲ ਕਰਹੁ; ਮਾਇਆ ਏਕ ਉਪਾਵ ॥
ਥੈਲੀ ਸੰਚਹੁ. ਸ੍ਰਮੁ ਕਰਹੁ; ਥਾਕਿ ਪਰਹੁ ਗਾਵਾਰ ॥
ਮਨ ਕੈ ਕਾਮਿ. ਨ ਆਵਈ; ਅੰਤੇ ਅਉਸਰ ਬਾਰ ॥
ਥਿਤਿ ਪਾਵਹੁ ਗੋਬਿਦ ਭਜਹੁ; ਸੰਤਹ ਕੀ ਸਿਖ ਲੇਹੁ ॥
ਪ੍ਰੀਤਿ ਕਰਹੁ ਸਦ ਏਕ ਸਿਉ; ਇਆ ਸਾਚਾ ਅਸਨੇਹੁ ॥
ਕਾਰਨ ਕਰਨ ਕਰਾਵਨੋ; ਸਭ ਬਿਧਿ ਏਕੈ ਹਾਥ ॥
ਜਿਤੁ ਜਿਤੁ ਲਾਵਹੁ, ਤਿਤੁ ਤਿਤੁ ਲਗਹਿ; ਨਾਨਕ. ਜੰਤ ਅਨਾਥ ॥੩੩॥
ਸਲੋਕੁ ॥
ਦਾਸਹ ਏਕੁ ਨਿਹਾਰਿਆ; ਸਭੁ ਕਛੁ ਦੇਵਨਹਾਰ ॥
ਸਾਸਿ ਸਾਸਿ ਸਿਮਰਤ ਰਹਹਿ; ਨਾਨਕ. ਦਰਸ ਅਧਾਰ ॥੧॥
ਪਉੜੀ ॥
ਦਦਾ. ਦਾਤਾ ਏਕੁ ਹੈ; ਸਭ ਕਉ ਦੇਵਨਹਾਰ ॥
ਦੇਂਦੇ. ਤੋਟਿ ਨ ਆਵਈ; ਅਗਨਤ ਭਰੇ ਭੰਡਾਰ ॥
ਦੈਨਹਾਰੁ; ਸਦ ਜੀਵਨਹਾਰਾ ॥
ਮਨ ਮੂਰਖ; ਕਿਉ ਤਾਹਿ ਬਿਸਾਰਾ ॥
ਦੋਸੁ ਨਹੀ; ਕਾਹੂ ਕਉ ਮੀਤਾ ॥
ਮਾਇਆ ਮੋਹ; ਬੰਧੁ ਪ੍ਰਭਿ ਕੀਤਾ ॥
ਦਰਦ ਨਿਵਾਰਹਿ ਜਾ ਕੇ ਆਪੇ ॥
ਨਾਨਕ; ਤੇ ਤੇ ਗੁਰਮੁਖਿ ਧ੍ਰਾਪੇ ॥੩੪॥
ਸਲੋਕੁ ॥
ਧਰ ਜੀਅਰੇ ਇਕ ਟੇਕ ਤੂ; ਲਾਹਿ ਬਿਡਾਨੀ ਆਸ ॥
ਨਾਨਕ. ਨਾਮੁ ਧਿਆਈਐ; ਕਾਰਜੁ ਆਵੈ ਰਾਸਿ ॥੧॥
ਪਉੜੀ ॥
ਧਧਾ, ਧਾਵਤ ਤਉ ਮਿਟੈ; ਸੰਤਸੰਗਿ ਹੋਇ ਬਾਸੁ ॥
ਧੁਰ ਤੇ. ਕਿਰਪਾ ਕਰਹੁ ਆਪਿ; ਤਉ ਹੋਇ ਮਨਹਿ ਪਰਗਾਸੁ ॥
ਧਨੁ ਸਾਚਾ; ਤੇਊ ਸਚ ਸਾਹਾ ॥
ਹਰਿ ਹਰਿ ਪੂੰਜੀ; ਨਾਮ ਬਿਸਾਹਾ ॥
ਧੀਰਜੁ ਜਸੁ ਸੋਭਾ; ਤਿਹ ਬਨਿਆ ॥
ਹਰਿ ਹਰਿ ਨਾਮੁ; ਸ੍ਰਵਨ ਜਿਹ ਸੁਨਿਆ ॥
ਗੁਰਮੁਖਿ ਜਿਹ ਘਟਿ; ਰਹੇ ਸਮਾਈ ॥
ਨਾਨਕ ਤਿਹ ਜਨ; ਮਿਲੀ ਵਡਾਈ ॥੩੫॥
ਸਲੋਕੁ ॥
ਨਾਨਕ. ਨਾਮੁ ਨਾਮੁ ਜਪੁ ਜਪਿਆ; ਅੰਤਰਿ ਬਾਹਰਿ ਰੰਗਿ ॥
ਗੁਰਿ ਪੂਰੈ ਉਪਦੇਸਿਆ; ਨਰਕੁ ਨਾਹਿ. ਸਾਧਸੰਗਿ ॥੧॥
ਪਉੜੀ ॥
ਨੰਨਾ; ਨਰਕਿ ਪਰਹਿ ਤੇ ਨਾਹੀ ॥
ਜਾ ਕੈ ਮਨਿ ਤਨਿ; ਨਾਮੁ ਬਸਾਹੀ ॥
ਨਾਮੁ ਨਿਧਾਨੁ; ਗੁਰਮੁਖਿ ਜੋ ਜਪਤੇ ॥
ਬਿਖੁ ਮਾਇਆ ਮਹਿ; ਨਾ ਓਇ ਖਪਤੇ ॥
ਨੰਨਾਕਾਰੁ; ਨ ਹੋਤਾ ਤਾ ਕਹੁ ॥
ਨਾਮੁ ਮੰਤ੍ਰੁ; ਗੁਰਿ ਦੀਨੋ ਜਾ ਕਹੁ ॥
ਨਿਧਿ ਨਿਧਾਨ; ਹਰਿ ਅੰਮ੍ਰਿਤ ਪੂਰੇ ॥
ਤਹ ਬਾਜੇ ਨਾਨਕ; ਅਨਹਦ ਤੂਰੇ ॥੩੬॥
ਸਲੋਕੁ ॥
ਪਤਿ ਰਾਖੀ ਗੁਰਿ ਪਾਰਬ੍ਰਹਮ; ਤਜਿ ਪਰਪੰਚ ਮੋਹ ਬਿਕਾਰ ॥
ਨਾਨਕ. ਸੋਊ ਆਰਾਧੀਐ; ਅੰਤੁ ਨ ਪਾਰਾਵਾਰੁ ॥੧॥
ਪਉੜੀ ॥
ਪਪਾ. ਪਰਮਿਤਿ; ਪਾਰੁ. ਨ ਪਾਇਆ ॥
ਪਤਿਤ. ਪਾਵਨ; ਅਗਮ ਹਰਿ ਰਾਇਆ ॥
ਹੋਤ ਪੁਨੀਤ; ਕੋਟ ਅਪਰਾਧੂ ॥
ਅੰਮ੍ਰਿਤ ਨਾਮੁ ਜਪਹਿ; ਮਿਲਿ ਸਾਧੂ ॥
ਪਰਪਚ ਧ੍ਰੋਹ ਮੋਹ; ਮਿਟਨਾਈ ॥
ਜਾ ਕਉ ਰਾਖਹੁ; ਆਪਿ ਗੁਸਾਈ ॥
ਪਾਤਿਸਾਹੁ ਛਤ੍ਰ ਸਿਰ ਸੋਊ ॥
ਨਾਨਕ; ਦੂਸਰ ਅਵਰੁ. ਨ ਕੋਊ ॥੩੭॥
ਸਲੋਕੁ ॥
ਫਾਹੇ ਕਾਟੇ. ਮਿਟੇ ਗਵਨ; ਫਤਿਹ ਭਈ ਮਨਿ ਜੀਤ ॥
ਨਾਨਕ. ਗੁਰ ਤੇ ਥਿਤ ਪਾਈ; ਫਿਰਨ ਮਿਟੇ ਨਿਤ ਨੀਤ ॥੧॥
ਪਉੜੀ ॥
ਫਫਾ; ਫਿਰਤ ਫਿਰਤ ਤੂ ਆਇਆ ॥
ਦ੍ਰੁਲਭ ਦੇਹ; ਕਲਿਜੁਗ ਮਹਿ ਪਾਇਆ ॥
ਫਿਰਿ ਇਆ ਅਉਸਰੁ; ਚਰੈ ਨ ਹਾਥਾ ॥
ਨਾਮੁ ਜਪਹੁ; ਤਉ ਕਟੀਅਹਿ ਫਾਸਾ ॥
ਫਿਰਿ ਫਿਰਿ ਆਵਨ ਜਾਨੁ; ਨ ਹੋਈ ॥
ਏਕਹਿ ਏਕ; ਜਪਹੁ ਜਪੁ ਸੋਈ ॥
ਕਰਹੁ ਕ੍ਰਿਪਾ ਪ੍ਰਭ; ਕਰਨੈਹਾਰੇ ॥
ਮੇਲਿ ਲੇਹੁ; ਨਾਨਕ ਬੇਚਾਰੇ ॥੩੮॥
ਸਲੋਕੁ ॥
ਬਿਨਉ ਸੁਨਹੁ ਤੁਮ ਪਾਰਬ੍ਰਹਮ; ਦੀਨ ਦਇਆਲ ਗੁਪਾਲ ॥
ਸੁਖ ਸੰਪੈ ਬਹੁ ਭੋਗ ਰਸ; ਨਾਨਕ ਸਾਧ ਰਵਾਲ ॥੧॥
ਪਉੜੀ ॥
ਬਬਾ. ਬ੍ਰਹਮੁ ਜਾਨਤ; ਤੇ ਬ੍ਰਹਮਾ ॥
ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥
ਬੀਰਾ; ਆਪਨ ਬੁਰਾ ਮਿਟਾਵੈ ॥
ਤਾਹੂ ਬੁਰਾ; ਨਿਕਟਿ ਨਹੀ ਆਵੈ ॥
ਬਾਧਿਓ ਆਪਨ; ਹਉ ਹਉ ਬੰਧਾ ॥
ਦੋਸੁ ਦੇਤ; ਆਗਹ ਕਉ ਅੰਧਾ ॥
ਬਾਤ ਚੀਤ; ਸਭ ਰਹੀ ਸਿਆਨਪ ॥
ਜਿਸਹਿ ਜਨਾਵਹੁ; ਸੋ ਜਾਨੈ ਨਾਨਕ ॥੩੯॥
ਸਲੋਕੁ ॥
ਭੈ ਭੰਜਨ ਅਘ ਦੂਖ ਨਾਸ; ਮਨਹਿ ਅਰਾਧਿ ਹਰੇ ॥
ਸੰਤਸੰਗ ਜਿਹ ਰਿਦ ਬਸਿਓ; ਨਾਨਕ. ਤੇ ਨ ਭ੍ਰਮੇ ॥੧॥
ਪਉੜੀ ॥
ਭਭਾ; ਭਰਮੁ ਮਿਟਾਵਹੁ ਅਪਨਾ ॥
ਇਆ ਸੰਸਾਰੁ; ਸਗਲ ਹੈ ਸੁਪਨਾ ॥
ਭਰਮੇ; ਸੁਰਿ ਨਰ ਦੇਵੀ ਦੇਵਾ ॥
ਭਰਮੇ; ਸਿਧ ਸਾਧਿਕ ਬ੍ਰਹਮੇਵਾ ॥
ਭਰਮਿ ਭਰਮਿ; ਮਾਨੁਖ ਡਹਕਾਏ ॥
ਦੁਤਰ ਮਹਾ ਬਿਖਮ; ਇਹ ਮਾਏ ॥
ਗੁਰਮੁਖਿ; ਭ੍ਰਮ ਭੈ ਮੋਹ ਮਿਟਾਇਆ ॥
ਨਾਨਕ. ਤੇਹ; ਪਰਮ ਸੁਖ ਪਾਇਆ ॥੪੦॥
ਸਲੋਕੁ ॥
ਮਾਇਆ ਡੋਲੈ ਬਹੁ ਬਿਧੀ; ਮਨੁ ਲਪਟਿਓ ਤਿਹ ਸੰਗ ॥
ਮਾਗਨ. ਤੇ ਜਿਹ ਤੁਮ ਰਖਹੁ; ਸੁ ਨਾਨਕ. ਨਾਮਹਿ ਰੰਗ ॥੧॥
ਪਉੜੀ ॥
ਮਮਾ; ਮਾਗਨਹਾਰ ਇਆਨਾ ॥
ਦੇਨਹਾਰ; ਦੇ ਰਹਿਓ ਸੁਜਾਨਾ ॥
ਜੋ ਦੀਨੋ; ਸੋ ਏਕਹਿ ਬਾਰ ॥
ਮਨ ਮੂਰਖ; ਕਹ ਕਰਹਿ ਪੁਕਾਰ ॥
ਜਉ ਮਾਗਹਿ; ਤਉ ਮਾਗਹਿ ਬੀਆ ॥
ਜਾ ਤੇ ਕੁਸਲ; ਨ ਕਾਹੂ ਥੀਆ ॥
ਮਾਗਨਿ ਮਾਗ ਤ; ਏਕਹਿ ਮਾਗ ॥
ਨਾਨਕ ਜਾ ਤੇ; ਪਰਹਿ ਪਰਾਗ ॥੪੧॥
ਸਲੋਕ ॥
ਮਤਿ ਪੂਰੀ ਪਰਧਾਨ ਤੇ; ਗੁਰ ਪੂਰੇ ਮਨ ਮੰਤ ॥
ਜਿਹ ਜਾਨਿਓ ਪ੍ਰਭੁ ਆਪੁਨਾ; ਨਾਨਕ. ਤੇ ਭਗਵੰਤ ॥੧॥
ਪਉੜੀ ॥
ਮਮਾ; ਜਾਹੂ ਮਰਮੁ ਪਛਾਨਾ ॥
ਭੇਟਤ ਸਾਧਸੰਗ; ਪਤੀਆਨਾ ॥
ਦੁਖ ਸੁਖ ਉਆ ਕੈ; ਸਮਤ ਬੀਚਾਰਾ ॥
ਨਰਕ ਸੁਰਗ ਰਹਤ ਅਉਤਾਰਾ ॥
ਤਾਹੂ ਸੰਗ; ਤਾਹੂ ਨਿਰਲੇਪਾ ॥
ਪੂਰਨ ਘਟ ਘਟ; ਪੁਰਖ ਬਿਸੇਖਾ ॥
ਉਆ ਰਸ ਮਹਿ; ਉਆਹੂ ਸੁਖੁ ਪਾਇਆ ॥
ਨਾਨਕ; ਲਿਪਤ ਨਹੀ ਤਿਹ ਮਾਇਆ ॥੪੨॥
ਸਲੋਕੁ ॥
ਯਾਰ ਮੀਤ ਸੁਨਿ ਸਾਜਨਹੁ; ਬਿਨੁ ਹਰਿ. ਛੂਟਨੁ ਨਾਹਿ ॥
ਨਾਨਕ. ਤਿਹ ਬੰਧਨ ਕਟੇ; ਗੁਰ ਕੀ ਚਰਨੀ ਪਾਹਿ ॥੧॥
ਪਵੜੀ ॥
ਯਯਾ; ਜਤਨ ਕਰਤ. ਬਹੁ ਬਿਧੀਆ ॥
ਏਕ ਨਾਮ ਬਿਨੁ; ਕਹ ਲਉ ਸਿਧੀਆ ॥
ਯਾਹੂ ਜਤਨ ਕਰਿ; ਹੋਤ ਛੁਟਾਰਾ ॥
ਉਆਹੂ ਜਤਨ; ਸਾਧ ਸੰਗਾਰਾ ॥
ਯਾ ਉਬਰਨ ਧਾਰੈ; ਸਭੁ ਕੋਊ ॥
ਉਆਹਿ ਜਪੇ ਬਿਨੁ; ਉਬਰ ਨ ਹੋਊ ॥
ਯਾਹੂ ਤਰਨ ਤਾਰਨ; ਸਮਰਾਥਾ ॥
ਰਾਖਿ ਲੇਹੁ; ਨਿਰਗੁਨ ਨਰਨਾਥਾ ॥
ਮਨ ਬਚ ਕ੍ਰਮ; ਜਿਹ ਆਪਿ ਜਨਾਈ ॥
ਨਾਨਕ; ਤਿਹ ਮਤਿ ਪ੍ਰਗਟੀ ਆਈ ॥੪੩॥
ਸਲੋਕੁ ॥
ਰੋਸੁ. ਨ ਕਾਹੂ ਸੰਗ ਕਰਹੁ; ਆਪਨ ਆਪੁ ਬੀਚਾਰਿ ॥
ਹੋਇ ਨਿਮਾਨਾ. ਜਗਿ ਰਹਹੁ; ਨਾਨਕ. ਨਦਰੀ ਪਾਰਿ ॥੧॥
ਪਉੜੀ ॥
ਰਾਰਾ; ਰੇਨ ਹੋਤ ਸਭ ਜਾ ਕੀ ॥
ਤਜਿ ਅਭਿਮਾਨੁ; ਛੁਟੈ ਤੇਰੀ ਬਾਕੀ ॥
ਰਣਿ ਦਰਗਹਿ; ਤਉ ਸੀਝਹਿ ਭਾਈ ॥
ਜਉ ਗੁਰਮੁਖਿ; ਰਾਮ ਨਾਮ ਲਿਵ ਲਾਈ ॥
ਰਹਤ ਰਹਤ; ਰਹਿ ਜਾਹਿ ਬਿਕਾਰਾ ॥
ਗੁਰ ਪੂਰੇ ਕੈ; ਸਬਦਿ ਅਪਾਰਾ ॥
ਰਾਤੇ ਰੰਗ; ਨਾਮ ਰਸ ਮਾਤੇ ॥
ਨਾਨਕ ਹਰਿ ਗੁਰ ਕੀਨੀ; ਦਾਤੇ ॥੪੪॥
ਸਲੋਕੁ ॥
ਲਾਲਚ ਝੂਠ ਬਿਖੈ ਬਿਆਧਿ; ਇਆ ਦੇਹੀ ਮਹਿ ਬਾਸ ॥
ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ; ਨਾਨਕ ਸੂਖਿ ਨਿਵਾਸ ॥੧॥
ਪਉੜੀ ॥
ਲਲਾ; ਲਾਵਉ ਅਉਖਧ ਜਾਹੂ ॥
ਦੂਖ ਦਰਦ; ਤਿਹ ਮਿਟਹਿ ਖਿਨਾਹੂ ॥
ਨਾਮ ਅਉਖਧੁ; ਜਿਹ ਰਿਦੈ ਹਿਤਾਵੈ ॥
ਤਾਹਿ; ਰੋਗੁ ਸੁਪਨੈ ਨਹੀ ਆਵੈ ॥
ਹਰਿ ਅਉਖਧੁ; ਸਭ ਘਟ ਹੈ ਭਾਈ ॥
ਗੁਰ ਪੂਰੇ ਬਿਨੁ; ਬਿਧਿ ਨ ਬਨਾਈ ॥
ਗੁਰਿ ਪੂਰੈ; ਸੰਜਮੁ ਕਰਿ ਦੀਆ ॥
ਨਾਨਕ. ਤਉ ਫਿਰਿ; ਦੂਖ ਨ ਥੀਆ ॥੪੫॥
ਸਲੋਕੁ ॥
ਵਾਸੁਦੇਵ ਸਰਬਤ੍ਰ ਮੈ; ਊਨ ਨ ਕਤਹੂ ਠਾਇ ॥
ਅੰਤਰਿ ਬਾਹਰਿ ਸੰਗਿ ਹੈ; ਨਾਨਕ. ਕਾਇ ਦੁਰਾਇ ॥੧॥
ਪਉੜੀ ॥
ਵਵਾ ਵੈਰੁ; ਨ ਕਰੀਐ ਕਾਹੂ ॥
ਘਟ ਘਟ ਅੰਤਰਿ; ਬ੍ਰਹਮ ਸਮਾਹੂ ॥
ਵਾਸੁਦੇਵ; ਜਲ ਥਲ ਮਹਿ ਰਵਿਆ ॥
ਗੁਰ ਪ੍ਰਸਾਦਿ; ਵਿਰਲੈ ਹੀ ਗਵਿਆ ॥
ਵੈਰ ਵਿਰੋਧ ਮਿਟੇ; ਤਿਹ ਮਨ ਤੇ ॥
ਹਰਿ ਕੀਰਤਨੁ; ਗੁਰਮੁਖਿ ਜੋ ਸੁਨਤੇ ॥
ਵਰਨ ਚਿਹਨ; ਸਗਲਹ ਤੇ ਰਹਤਾ ॥
ਨਾਨਕ. ਹਰਿ ਹਰਿ; ਗੁਰਮੁਖਿ ਜੋ ਕਹਤਾ ॥੪੬॥
ਸਲੋਕੁ ॥
ਹਉ ਹਉ ਕਰਤ ਬਿਹਾਨੀਆ; ਸਾਕਤ ਮੁਗਧ ਅਜਾਨ ॥
ੜੜਕਿ ਮੁਏ. ਜਿਉ ਤ੍ਰਿਖਾਵੰਤ; ਨਾਨਕ. ਕਿਰਤਿ ਕਮਾਨ ॥੧॥
ਪਉੜੀ ॥
ੜਾੜਾ; ੜਾੜਿ ਮਿਟੈ ਸੰਗਿ ਸਾਧੂ ॥
ਕਰਮ ਧਰਮ ਤਤੁ; ਨਾਮ ਅਰਾਧੂ ॥
ਰੂੜੋ; ਜਿਹ ਬਸਿਓ ਰਿਦ ਮਾਹੀ ॥
ਉਆ ਕੀ; ੜਾੜਿ ਮਿਟਤ ਬਿਨਸਾਹੀ ॥
ੜਾੜਿ ਕਰਤ; ਸਾਕਤ ਗਾਵਾਰਾ ॥
ਜੇਹ ਹੀਐ; ਅਹੰਬੁਧਿ ਬਿਕਾਰਾ ॥
ੜਾੜਾ; ਗੁਰਮੁਖਿ ੜਾੜਿ ਮਿਟਾਈ ॥
ਨਿਮਖ ਮਾਹਿ; ਨਾਨਕ ਸਮਝਾਈ ॥੪੭॥
ਸਲੋਕੁ ॥
ਸਾਧੂ ਕੀ ਮਨ ਓਟ ਗਹੁ; ਉਕਤਿ ਸਿਆਨਪ ਤਿਆਗੁ ॥
ਗੁਰ ਦੀਖਿਆ ਜਿਹ ਮਨਿ ਬਸੈ; ਨਾਨਕ. ਮਸਤਕਿ ਭਾਗੁ ॥੧॥
ਪਉੜੀ ॥
ਸਸਾ; ਸਰਨਿ ਪਰੇ ਅਬ ਹਾਰੇ ॥
ਸਾਸਤ੍ਰ ਸਿਮ੍ਰਿਤਿ; ਬੇਦ ਪੂਕਾਰੇ ॥
ਸੋਧਤ ਸੋਧਤ; ਸੋਧਿ ਬੀਚਾਰਾ ॥
ਬਿਨੁ ਹਰਿ ਭਜਨ; ਨਹੀ ਛੁਟਕਾਰਾ ॥
ਸਾਸਿ ਸਾਸਿ; ਹਮ ਭੂਲਨਹਾਰੇ ॥
ਤੁਮ ਸਮਰਥ; ਅਗਨਤ ਅਪਾਰੇ ॥
ਸਰਨਿ ਪਰੇ ਕੀ; ਰਾਖੁ ਦਇਆਲਾ ॥
ਨਾਨਕ; ਤੁਮਰੇ ਬਾਲ ਗੁਪਾਲਾ ॥੪੮॥
ਸਲੋਕੁ ॥
ਖੁਦੀ ਮਿਟੀ. ਤਬ ਸੁਖ ਭਏ; ਮਨ ਤਨ ਭਏ ਅਰੋਗ ॥
ਨਾਨਕ. ਦ੍ਰਿਸਟੀ ਆਇਆ; ਉਸਤਤਿ ਕਰਨੈ ਜੋਗੁ ॥੧॥
ਪਉੜੀ ॥
ਖਖਾ; ਖਰਾ ਸਰਾਹਉ ਤਾਹੂ ॥
ਜੋ ਖਿਨ ਮਹਿ; ਊਨੇ. ਸੁਭਰ ਭਰਾਹੂ ॥
ਖਰਾ ਨਿਮਾਨਾ; ਹੋਤ ਪਰਾਨੀ ॥
ਅਨਦਿਨੁ ਜਾਪੈ; ਪ੍ਰਭ ਨਿਰਬਾਨੀ ॥
ਭਾਵੈ ਖਸਮ; ਤ ਉਆ ਸੁਖੁ ਦੇਤਾ ॥
ਪਾਰਬ੍ਰਹਮੁ; ਐਸੋ ਆਗਨਤਾ ॥
ਅਸੰਖ ਖਤੇ; ਖਿਨ ਬਖਸਨਹਾਰਾ ॥
ਨਾਨਕ; ਸਾਹਿਬ ਸਦਾ ਦਇਆਰਾ ॥੪੯॥
ਸਲੋਕੁ ॥
ਸਤਿ ਕਹਉ. ਸੁਨਿ ਮਨ ਮੇਰੇ; ਸਰਨਿ ਪਰਹੁ ਹਰਿ ਰਾਇ ॥
ਉਕਤਿ ਸਿਆਨਪ ਸਗਲ ਤਿਆਗਿ; ਨਾਨਕ. ਲਏ ਸਮਾਇ ॥੧॥
ਪਉੜੀ ॥
ਸਸਾ; ਸਿਆਨਪ ਛਾਡੁ ਇਆਨਾ ॥
ਹਿਕਮਤਿ ਹੁਕਮਿ; ਨ ਪ੍ਰਭੁ ਪਤੀਆਨਾ ॥
ਸਹਸ ਭਾਤਿ; ਕਰਹਿ ਚਤੁਰਾਈ ॥
ਸੰਗਿ ਤੁਹਾਰੈ; ਏਕ ਨ ਜਾਈ ॥
ਸੋਊ ਸੋਊ ਜਪਿ; ਦਿਨ ਰਾਤੀ ॥
ਰੇ ਜੀਅ; ਚਲੈ ਤੁਹਾਰੈ ਸਾਥੀ ॥
ਸਾਧ ਸੇਵਾ; ਲਾਵੈ ਜਿਹ ਆਪੈ ॥
ਨਾਨਕ. ਤਾ ਕਉ; ਦੂਖੁ ਨ ਬਿਆਪੈ ॥੫੦॥
ਸਲੋਕੁ ॥
ਹਰਿ ਹਰਿ ਮੁਖ ਤੇ ਬੋਲਨਾ; ਮਨਿ ਵੂਠੈ ਸੁਖੁ ਹੋਇ ॥
ਨਾਨਕ. ਸਭ ਮਹਿ ਰਵਿ ਰਹਿਆ; ਥਾਨ ਥਨੰਤਰਿ ਸੋਇ ॥੧॥
ਪਉੜੀ ॥
ਹੇਰਉ ਘਟਿ ਘਟਿ ਸਗਲ ਕੈ; ਪੂਰਿ ਰਹੇ ਭਗਵਾਨ ॥
ਹੋਵਤ ਆਏ ਸਦ ਸਦੀਵ; ਦੁਖ ਭੰਜਨ. ਗੁਰ ਗਿਆਨ ॥
ਹਉ ਛੁਟਕੈ. ਹੋਇ ਅਨੰਦੁ ਤਿਹ; ਹਉ ਨਾਹੀ. ਤਹ ਆਪਿ ॥
ਹਤੇ ਦੂਖ ਜਨਮਹ ਮਰਨ; ਸੰਤਸੰਗ ਪਰਤਾਪ ॥
ਹਿਤ ਕਰਿ, ਨਾਮ ਦ੍ਰਿੜੈ ਦਇਆਲਾ ॥
ਸੰਤਹ ਸੰਗਿ ਹੋਤ ਕਿਰਪਾਲਾ ॥
ਓਰੈ; ਕਛੂ. ਨ ਕਿਨਹੂ ਕੀਆ ॥
ਨਾਨਕ. ਸਭੁ ਕਛੁ; ਪ੍ਰਭ ਤੇ ਹੂਆ ॥੫੧॥
ਸਲੋਕੁ ॥
ਲੇਖੈ. ਕਤਹਿ ਨ ਛੂਟੀਐ; ਖਿਨੁ ਖਿਨੁ ਭੂਲਨਹਾਰ ॥
ਬਖਸਨਹਾਰ ਬਖਸਿ ਲੈ; ਨਾਨਕ ਪਾਰਿ ਉਤਾਰ ॥੧॥
ਪਉੜੀ ॥
ਲੂਣ ਹਰਾਮੀ ਗੁਨਹਗਾਰ; ਬੇਗਾਨਾ ਅਲਪ ਮਤਿ ॥
ਜੀਉ ਪਿੰਡੁ ਜਿਨਿ ਸੁਖ ਦੀਏ; ਤਾਹਿ. ਨ ਜਾਨਤ ਤਤ ॥
ਲਾਹਾ ਮਾਇਆ ਕਾਰਨੇ; ਦਹ ਦਿਸਿ ਢੂਢਨ ਜਾਇ ॥
ਦੇਵਨਹਾਰ ਦਾਤਾਰ ਪ੍ਰਭ; ਨਿਮਖ. ਨ ਮਨਹਿ ਬਸਾਇ ॥
ਲਾਲਚ ਝੂਠ ਬਿਕਾਰ ਮੋਹ; ਇਆ ਸੰਪੈ ਮਨ ਮਾਹਿ ॥
ਲੰਪਟ ਚੋਰ ਨਿੰਦਕ ਮਹਾ; ਤਿਨਹੂ ਸੰਗਿ ਬਿਹਾਇ ॥
ਤੁਧੁ ਭਾਵੈ. ਤਾ ਬਖਸਿ ਲੈਹਿ; ਖੋਟੇ. ਸੰਗਿ ਖਰੇ ॥
ਨਾਨਕ. ਭਾਵੈ ਪਾਰਬ੍ਰਹਮ; ਪਾਹਨ ਨੀਰਿ ਤਰੇ ॥੫੨॥
ਸਲੋਕੁ ॥
ਖਾਤ ਪੀਤ ਖੇਲਤ ਹਸਤ; ਭਰਮੇ ਜਨਮ ਅਨੇਕ ॥
ਭਵਜਲ ਤੇ. ਕਾਢਹੁ ਪ੍ਰਭੂ; ਨਾਨਕ. ਤੇਰੀ ਟੇਕ ॥੧॥
ਪਉੜੀ ॥
ਖੇਲਤ ਖੇਲਤ ਆਇਓ; ਅਨਿਕ ਜੋਨਿ ਦੁਖ ਪਾਇ ॥
ਖੇਦ ਮਿਟੇ ਸਾਧੂ ਮਿਲਤ; ਸਤਿਗੁਰ ਬਚਨ ਸਮਾਇ ॥
ਖਿਮਾ ਗਹੀ. ਸਚੁ ਸੰਚਿਓ; ਖਾਇਓ ਅੰਮ੍ਰਿਤੁ ਨਾਮ ॥
ਖਰੀ ਕ੍ਰਿਪਾ ਠਾਕੁਰ ਭਈ; ਅਨਦ ਸੂਖ ਬਿਸ੍ਰਾਮ ॥
ਖੇਪ ਨਿਬਾਹੀ. ਬਹੁਤੁ ਲਾਭ; ਘਰਿ ਆਏ ਪਤਿਵੰਤ ॥
ਖਰਾ ਦਿਲਾਸਾ. ਗੁਰਿ ਦੀਆ; ਆਇ ਮਿਲੇ ਭਗਵੰਤ ॥
ਆਪਨ ਕੀਆ. ਕਰਹਿ ਆਪਿ; ਆਗੈ ਪਾਛੈ ਆਪਿ ॥
ਨਾਨਕ. ਸੋਊ ਸਰਾਹੀਐ; ਜਿ ਘਟਿ ਘਟਿ ਰਹਿਆ ਬਿਆਪਿ ॥੫੩॥
ਸਲੋਕੁ ॥
ਆਏ ਪ੍ਰਭ ਸਰਨਾਗਤੀ; ਕਿਰਪਾ ਨਿਧਿ ਦਇਆਲ ॥
ਏਕ ਅਖਰੁ ਹਰਿ. ਮਨਿ ਬਸਤ; ਨਾਨਕ. ਹੋਤ ਨਿਹਾਲ ॥੧॥
ਪਉੜੀ ॥
ਅਖਰ ਮਹਿ; ਤ੍ਰਿਭਵਨ ਪ੍ਰਭਿ ਧਾਰੇ ॥
ਅਖਰ ਕਰਿ ਕਰਿ; ਬੇਦ ਬੀਚਾਰੇ ॥
ਅਖਰ; ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥
ਅਖਰ; ਨਾਦ ਕਥਨ ਵਖੵਾਨਾ ॥
ਅਖਰ. ਮੁਕਤਿ ਜੁਗਤਿ; ਭੈ ਭਰਮਾ ॥
ਅਖਰ. ਕਰਮ ਕਿਰਤਿ; ਸੁਚ ਧਰਮਾ ॥
ਦ੍ਰਿਸਟਿਮਾਨ; ਅਖਰ ਹੈ ਜੇਤਾ ॥
ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥
ਸਲੋਕੁ ॥
ਹਥਿ ਕਲੰਮ ਅਗੰਮ; ਮਸਤਕਿ ਲਿਖਾਵਤੀ ॥
ਉਰਝਿ ਰਹਿਓ ਸਭ ਸੰਗਿ; ਅਨੂਪ ਰੂਪਾਵਤੀ ॥
ਉਸਤਤਿ ਕਹਨੁ. ਨ ਜਾਇ; ਮੁਖਹੁ ਤੁਹਾਰੀਆ ॥
ਮੋਹੀ ਦੇਖਿ ਦਰਸੁ; ਨਾਨਕ ਬਲਿਹਾਰੀਆ ॥੧॥
ਪਉੜੀ ॥
ਹੇ ਅਚੁਤ. ਹੇ ਪਾਰਬ੍ਰਹਮ; ਅਬਿਨਾਸੀ ਅਘਨਾਸ ॥
ਹੇ ਪੂਰਨ. ਹੇ ਸਰਬ ਮੈ; ਦੁਖ ਭੰਜਨ ਗੁਣਤਾਸ ॥
ਹੇ ਸੰਗੀ. ਹੇ ਨਿਰੰਕਾਰ; ਹੇ ਨਿਰਗੁਣ ਸਭ ਟੇਕ ॥
ਹੇ ਗੋਬਿਦ. ਹੇ ਗੁਣ ਨਿਧਾਨ; ਜਾ ਕੈ ਸਦਾ ਬਿਬੇਕ ॥
ਹੇ ਅਪਰੰਪਰ. ਹਰਿ ਹਰੇ; ਹਹਿ ਭੀ ਹੋਵਨਹਾਰ ॥
ਹੇ ਸੰਤਹ ਕੈ ਸਦਾ ਸੰਗਿ; ਨਿਧਾਰਾ ਆਧਾਰ ॥
ਹੇ ਠਾਕੁਰ ਹਉ ਦਾਸਰੋ; ਮੈ ਨਿਰਗੁਨ. ਗੁਨੁ, ਨਹੀ ਕੋਇ ॥
ਨਾਨਕ ਦੀਜੈ ਨਾਮ ਦਾਨੁ; ਰਾਖਉ ਹੀਐ ਪਰੋਇ ॥੫੫॥
ਸਲੋਕੁ ॥
ਗੁਰਦੇਵ ਮਾਤਾ. ਗੁਰਦੇਵ ਪਿਤਾ; ਗੁਰਦੇਵ ਸੁਆਮੀ ਪਰਮੇਸੁਰਾ ॥
ਗੁਰਦੇਵ ਸਖਾ. ਅਗਿਆਨ ਭੰਜਨੁ; ਗੁਰਦੇਵ ਬੰਧਿਪ ਸਹੋਦਰਾ ॥
ਗੁਰਦੇਵ ਦਾਤਾ. ਹਰਿ ਨਾਮੁ ਉਪਦੇਸੈ; ਗੁਰਦੇਵ ਮੰਤੁ ਨਿਰੋਧਰਾ ॥
ਗੁਰਦੇਵ ਸਾਂਤਿ. ਸਤਿ ਬੁਧਿ ਮੂਰਤਿ; ਗੁਰਦੇਵ ਪਾਰਸ ਪਰਸ ਪਰਾ ॥
ਗੁਰਦੇਵ ਤੀਰਥੁ. ਅੰਮ੍ਰਿਤ ਸਰੋਵਰੁ; ਗੁਰ ਗਿਆਨ ਮਜਨੁ ਅਪਰੰਪਰਾ ॥
ਗੁਰਦੇਵ ਕਰਤਾ. ਸਭਿ ਪਾਪ ਹਰਤਾ; ਗੁਰਦੇਵ. ਪਤਿਤ, ਪਵਿਤ ਕਰਾ ॥
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ; ਗੁਰਦੇਵ ਮੰਤੁ. ਹਰਿ ਜਪਿ ਉਧਰਾ ॥
ਗੁਰਦੇਵ ਸੰਗਤਿ. ਪ੍ਰਭ ਮੇਲਿ ਕਰਿ ਕਿਰਪਾ; ਹਮ ਮੂੜ ਪਾਪੀ. ਜਿਤੁ ਲਗਿ ਤਰਾ ॥
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ; ਗੁਰਦੇਵ ਨਾਨਕ. ਹਰਿ ਨਮਸਕਰਾ ॥੧॥
ਏਹੁ ਸਲੋਕੁ ਆਦਿ ਅੰਤਿ ਪੜਣਾ ॥
Textos gurbani de domínio público segundo Shabad OS (código MIT). Citar Shabad OS. Apenas gurmukhi.