Church Directory churchdirectory.eu
PT EN

Shabad Hazare Patshahi 10

ਸ਼ਬਦ ਹਜ਼ਾਰੇ ਪਾਤਿਸ਼ਾਹੀ ੧੦

Section 1

ੴ ਸਤਿਗੁਰ ਪ੍ਰਸਾਦਿ ॥

ਰਾਮਕਲੀ ਪਾਤਿਸਾਹੀ ੧੦ ॥

ਰੇ ਮਨ, ਐਸੋ ਕਰ ਸੰਨਿਆਸਾ ॥

ਬਨ ਸੇ ਸਦਨ ਸਬੈ ਕਰ ਸਮਝਹੁ; ਮਨ ਹੀ ਮਾਹਿ ਉਦਾਸਾ ॥੧॥ ਰਹਾਉ ॥

ਜਤ ਕੀ ਜਟਾ, ਜੋਗ ਕੋ ਮਜਨੁ; ਨੇਮ ਕੇ ਨਖਨ ਬਢਾਓ ॥

ਗਿਆਨ ਗੁਰੂ, ਆਤਮ ਉਪਦੇਸਹੁ; ਨਾਮ ਬਿਭੂਤ ਲਗਾਓ ॥੧॥

ਅਲਪ ਅਹਾਰ, ਸੁਲਪ ਸੀ ਨਿੰਦ੍ਰਾ; ਦਯਾ ਛਿਮਾ ਤਨ ਪ੍ਰੀਤਿ ॥

ਸੀਲ ਸੰਤੋਖ ਸਦਾ ਨਿਰਬਾਹਿਬੋ; ਹ੍ਵੈਬੋ ਤ੍ਰਿਗੁਣ ਅਤੀਤਿ ॥੨॥

ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲ︀ਯਾਵੈ ॥

ਤਬ ਹੀ, ਆਤਮ ਤਤ ਕੋ ਦਰਸੇ; ਪਰਮ ਪੁਰਖ ਕਹ ਪਾਵੈ ॥੩॥੧॥੧॥

ਰਾਮਕਲੀ ਪਾਤਿਸਾਹੀ ੧੦ ॥

ਰੇ ਮਨ, ਇਹ ਬਿਧਿ ਜੋਗੁ ਕਮਾਓ ॥

ਸਿੰਙੀ ਸਾਚ, ਅਕਪਟ ਕੰਠਲਾ; ਧਿਆਨ ਬਿਭੂਤ ਚੜਾਓ ॥੧॥ ਰਹਾਉ ॥

ਤਾਤੀ ਗਹੁ, ਆਤਮ ਬਸਿ ਕਰ ਕੀ; ਭਿਛਾ ਨਾਮੁ ਅਧਾਰੰ ॥

ਬਾਜੇ ਪਰਮ ਤਾਰ ਤਤੁ ਹਰਿ ਕੋ; ਉਪਜੈ ਰਾਗ ਰਸਾਰੰ ॥੧॥

ਉਘਟੈ ਤਾਨ ਤਰੰਗ ਰੰਗਿ ਅਤਿ; ਗਿਆਨ ਗੀਤ ਬੰਧਾਨੰ ॥

ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬ︀ਯੋਮ ਬਿਵਾਨੰ ॥੨॥

ਆਤਮ ਉਪਦੇਸ ਭੇਸੁ ਸੰਜਮ ਕੋ; ਜਾਪ ਸੁ ਅਜਪਾ ਜਾਪੈ ॥

ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬ︀ਯਾਪੈ ॥੩॥੨॥੨॥

ਰਾਮਕਲੀ ਪਾਤਿਸਾਹੀ ੧੦ ॥

ਪ੍ਰਾਨੀ, ਪਰਮ ਪੁਰਖ ਪਗ ਲਾਗੋ ॥

ਸੋਵਤ ਕਹਾ ਮੋਹ ਨਿੰਦ੍ਰਾ ਮੈ, ਕਬਹੂੰ ਸੁਚਿਤ ਹ੍ਵੈ ਜਾਗੋ ॥੧॥ ਰਹਾਉ ॥

ਔਰਨ ਕਹਾ ਉਪਦੇਸਤ ਹੈ, ਪਸੁ, ਤੋਹਿ ਪ੍ਰਬੋਧ ਨ ਲਾਗੋ ॥

ਸਿੰਚਤ ਕਹਾ ਪਰੇ ਬਿਖਿਯਨ ਕਹ ਕਬਹੁ ਬਿਖੈ ਰਸ ਤ︀ਯਾਗੋ ॥੧॥

ਕੇਵਲ ਕਰਮ ਭਰਮ ਸੇ ਚੀਨਹੁ; ਧਰਮ ਕਰਮ ਅਨੁਰਾਗੋ ॥

ਸੰਗ੍ਰਹ ਕਰੋ ਸਦਾ ਸਿਮਰਨ ਕੋ; ਪਰਮ ਪਾਪ ਤਜਿ ਭਾਗੋ ॥੨॥

ਜਾ ਤੇ ਦੂਖ ਪਾਪ ਨਹਿ ਭੇਟੈ; ਕਾਲ ਜਾਲ ਤੇ ਤਾਗੋ ॥

ਜੌ ਸੁਖ ਚਾਹੋ ਸਦਾ ਸਭਨ ਕੌ; ਤੌ, ਹਰਿ ਕੇ ਰਸ ਪਾਗੋ ॥੩॥੩॥੩॥

ਰਾਗੁ ਸੋਰਠਿ ਪਾਤਿਸਾਹੀ ੧੦ ॥

ਪ੍ਰਭ ਜੂ, ਤੋ ਕਹ ਲਾਜ ਹਮਾਰੀ ॥

ਨੀਲ ਕੰਠ ਨਰਹਰਿ ਨਾਰਾਇਣ; ਨੀਲ ਬਸਨ ਬਨਵਾਰੀ ॥੧॥ ਰਹਾਉ ॥

ਪਰਮ ਪੁਰਖ ਪਰਮੇਸਰ ਸੁਆਮੀ ਪਾਵਨ ਪਉਨ ਅਹਾਰੀ ॥

ਮਾਧਵ ਮਹਾ ਜੋਤਿ ਮਧੁ ਮਰਦਨ, ਮਾਨ ਮੁਕੰਦ ਮੁਰਾਰੀ ॥੧॥

ਨਿਰਬਿਕਾਰ ਨਿਰਜੁਰ ਨਿੰਦ੍ਰਾ ਬਿਨੁ, ਨਿਰਬਿਖ ਨਰਕ ਨਿਵਾਰੀ ॥

ਕ੍ਰਿਪਾ ਸਿੰਧ ਕਾਲ ਤ੍ਰੈ ਦਰਸੀ, ਕੁਕ੍ਰਿਤ ਪ੍ਰਨਾਸਨਕਾਰੀ ॥੨॥

ਧਨੁਰਪਾਨਿ ਧ੍ਰਿਤਮਾਨ ਧਰਾਧਰ, ਅਨਬਿਕਾਰ ਅਸਿਧਾਰੀ ॥

ਹੌ ਮਤਿ ਮੰਦ ਚਰਨ ਸਰਨਾਗਤਿ; ਕਰ ਗਹਿ ਲੇਹੁ ਉਬਾਰੀ ॥੩॥੧॥੪॥

ਰਾਗੁ ਕਲਿਆਣ ਪਾਤਿਸਾਹੀ ੧੦ ॥

ਬਿਨ ਕਰਤਾਰ, ਨ ਕਿਰਤਮ ਮਾਨੋ ॥

ਆਦਿ ਅਜੋਨਿ ਅਜੈ ਅਬਿਨਾਸੀ; ਤਿਹ ਪਰਮੇਸਰ ਜਾਨੋ ॥੧॥ ਰਹਾਉ ॥

ਕਹਾ ਭਯੋ, ਜੋ ਆਨ ਜਗਤ ਮੈ; ਦਸਕ ਅਸੁਰ ਹਰਿ ਘਾਏ ॥

ਅਧਿਕ ਪ੍ਰਪੰਚ ਦਿਖਾਇ ਸਭਨ ਕਹ; ਆਪਹਿ ਬ੍ਰਹਮ ਕਹਾਏ ॥੧॥

ਭੰਜਨ ਗੜ੍ਹਨ ਸਮਰਥ ਸਦਾ ਪ੍ਰਭੁ; ਸੋ ਕਿਮ ਜਾਤਿ ਗਿਨਾਯੋ ॥

ਤਾਂ ਤੇ ਸਰਬ ਕਾਲ ਕੇ ਅਸਿ ਕੋ; ਘਾਇ ਬਚਾਇ ਨ ਆਯੋ ॥੨॥

ਕੈਸੇ ਤੋਹਿ ਤਾਰਿ ਹੈ, ਸੁਨਿ ਜੜ, ਆਪ ਡੁਬਿਯੋ ਭਵ ਸਾਗਰ ॥

ਛੁਟਿਹੋ ਕਾਲ ਫਾਸ ਤੇ ਤਬ ਹੀ; ਗਹੋ ਸਰਨਿ ਜਗਤਾਗਰ ॥੩॥੧॥੫॥

ਖਿਆਲ ਪਾਤਿਸਾਹੀ ੧੦ ॥

ਮਿਤ੍ਰ ਪਿਆਰੇ ਨੂੰ; ਹਾਲੁ ਮੁਰੀਦਾਂ ਦਾ ਕਹਣਾ ॥

ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ ॥

ਸੂਲ ਸੁਰਾਹੀ ਖੰਜਰੁ ਪਿਯਾਲਾ; ਬਿੰਗ ਕਸਾਈਯਾਂ ਦਾ ਸਹਣਾ ॥

ਯਾਰੜੇ ਦਾ ਸਾਨੂੰ ਸਥਰੁ ਚੰਗਾ ਭਠ ਖੇੜਿਆ ਦਾ ਰਹਣਾ ॥੧॥੧॥੬॥

ਤਿਲੰਗ ਕਾਫੀ ਪਾਤਿਸਾਹੀ ੧੦ ॥

ਕੇਵਲ, ਕਾਲਈ ਕਰਤਾਰ ॥

ਆਦਿ ਅੰਤ ਅਨੰਤ ਮੂਰਤਿ; ਗੜ੍ਹਨ ਭੰਜਨਹਾਰ ॥੧॥ ਰਹਾਉ ॥

ਨਿੰਦ ਉਸਤਤ ਜਉਨ ਕੇ ਸਮ; ਸਤ੍ਰ ਮਿਤ੍ਰ ਨ ਕੋਇ ॥

ਕਉਨ ਬਾਟ ਪਰੀ ਤਿਸੈ, ਪਥ ਸਾਰਥੀ ਰਥ ਹੋਇ ॥੧॥

ਤਾਤ ਮਾਤ ਨ ਜਾਤਿ ਜਾਕਰ; ਪੁਤ੍ਰ ਪੌਤ੍ਰ ਮੁਕੰਦ ॥

ਕਉਨ ਕਾਜ ਕਹਾਹਿਂਗੇ, ਆਨ ਦੇਵਕਿ ਨੰਦ ॥੨॥

ਦੇਵ ਦੈਤ ਦਿਸਾ ਵਿਸਾ; ਜਿਹ ਕੀਨ ਸਰਬ ਪਸਾਰ ॥

ਕਉਨ ਉਪਮਾ ਤੌਨ ਕੋ, ਮੁਖ ਲੇਤ ਨਾਮੁ ਮੁਰਾਰ ॥੩॥੧॥੭॥

ਰਾਗ ਬਿਲਾਵਲ ਪਾਤਿਸਾਹੀ ੧੦ ॥

ਸੋ, ਕਿਮ ਮਾਨਸ ਰੂਪ ਕਹਾਏ ॥

ਸਿਧ ਸਮਾਧ ਸਾਧ ਕਰ ਹਾਰੇ ਕ︀ਯੋਹੂੰ ਨ ਦੇਖਨ ਪਾਏ ॥੧॥ ਰਹਾਉ ॥

ਨਾਰਦ ਬਿਆਸ ਪਰਾਸਰ ਧ੍ਰੂਅ ਸੇ ਧਿਆਵਤ ਧਿਆਨ ਲਗਾਏ ॥

ਬੇਦ ਪੁਰਾਨ ਹਾਰ ਹਠ ਛਾਡਿਓ; ਤਦਪਿ ਧਿਆਨ ਨ ਆਏ ॥੧॥

ਦਾਨਵ ਦੇਵ ਪਿਸਾਚ ਪ੍ਰੇਤ ਤੇ; ਨੇਤਹ ਨੇਤ ਕਹਾਏ ॥

ਸੂਛਮ ਤੇ ਸੂਛਮ ਕਰ ਚੀਨੇ; ਬ੍ਰਿਧਨ ਬ੍ਰਿਧ ਬਤਾਏ ॥੨॥

ਭੂਮ ਅਕਾਸ ਪਤਾਲ ਸਭੈ ਸਜਿ; ਏਕ ਅਨੇਕ ਸਦਾਏ ॥

ਸੋ ਨਰ ਕਾਲ ਫਾਸ ਤੇ ਬਾਚੇ; ਜੋ ਹਰਿ ਸਰਣਿ ਸਿਧਾਏ ॥੩॥੧॥੮॥

ਰਾਗ ਦੇਵਗੰਧਾਰੀ ਪਾਤਿਸਾਹੀ ੧੦ ॥

ਇਕ ਬਿਨ, ਦੂਸਰ ਸੋ ਨ ਚਿਨਾਰ ॥

ਭੰਜਨ ਗੜਨ ਸਮਰਥ ਸਦਾ ਪ੍ਰਭ; ਜਾਨਤ ਹੈ ਕਰਤਾਰ ॥੧॥ ਰਹਾਉ ॥

ਕਹਾ ਭਇਓ, ਜੋ ਅਤ ਹਿਤ ਚਿਤ ਕਰ; ਬਹੁ ਬਿਧ ਸਿਲਾ ਪੁਜਾਈ ॥

ਪ੍ਰਾਨ ਥਕਿਓ ਪਾਹਿਨ ਕਹ ਪਰਸਤ; ਕਛੁ ਕਰਿ ਸਿਧ ਨ ਆਈ ॥੧॥

ਅਛਤ ਧੂਪ ਦੀਪ ਅਰਪਤ ਹੈ; ਪਾਹਨ ਕਛੂ ਨ ਖੈਹੈ ॥

ਤਾ ਮੈਂ ਕਹਾਂ ਸਿਧ ਹੈ, ਰੇ ਜੜ, ਤੋਹਿ ਕਛੂ ਬਰ ਦੈਹੈ ॥੨॥

ਜੌ ਜੀਯ ਹੋਤ, ਤੌ ਦੇਤ ਕਛੂ ਤੁਹਿ; ਕਰ ਮਨ ਬਚ ਕਰਮ ਬਿਚਾਰ ॥

ਕੇਵਲ ਏਕ ਸਰਣ ਸੁਆਮੀ ਬਿਨ; ਯੌ ਨਹਿ ਕਤਹਿ ਉਧਾਰ ॥੩॥੧॥੯॥

ਰਾਗ ਦੇਵਗੰਧਾਰੀ ਪਾਤਿਸਾਹੀ ੧੦ ॥

ਬਿਨ ਹਰਿ ਨਾਮ, ਨ ਬਾਚਨ ਪੈਹੈ ॥

ਚੌਦਹਿ ਲੋਕ ਜਾਹਿ ਬਸ ਕੀਨੇ; ਤਾ ਤੇ ਕਹਾਂ ਪਲੈਹੈ ॥੧॥ ਰਹਾਉ ॥

ਰਾਮ ਰਹੀਮ ਉਬਾਰ ਨ ਸਕਹੈ; ਜਾ ਕਰ ਨਾਮ ਰਟੈ ਹੈ ॥

ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ; ਤੇ ਬਸਿ ਕਾਲ ਸਬੈ ਹੈ ॥੧॥

ਬੇਦ ਪੁਰਾਨ ਕੁਰਾਨ ਸਬੈ ਮਤ; ਜਾਕਹ ਨੇਤ ਕਹੈ ਹੈ ॥

ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ; ਧਿਆਵਤ, ਧਿਆਨ ਨ ਐਹੈ ॥੨॥

ਜਾਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸ︀ਯਾਮ ਕਹੈ ਹੈ ॥

ਛੁਟਹੋ ਕਾਲ ਜਾਲ ਤੇ ਤਬ ਹੀ; ਤਾਂਹਿ ਚਰਨ ਲਪਟੈਹੈ ॥੩॥੨॥੧੦॥

Gurbani texts are public domain per Shabad OS (MIT code). Cite Shabad OS. Gurmukhi only.