Church Directory churchdirectory.eu
PT EN

Rehras Sahib (T.)

ਰਹਰਾਸਿ ਸਾਹਿਬ (ਟ:)

Section 1

ਹਰਿ ਜੁਗੁ ਜੁਗੁ. ਭਗਤ ਉਪਾਇਆ; ਪੈਜ ਰਖਦਾ ਆਇਆ. ਰਾਮ ਰਾਜੇ ॥

ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ ॥

ਅਹੰਕਾਰੀਆ ਨਿੰਦਕਾ. ਪਿਠਿ ਦੇਇ; ਨਾਮਦੇਉ. ਮੁਖਿ ਲਾਇਆ ॥

ਜਨ ਨਾਨਕ. ਐਸਾ ਹਰਿ ਸੇਵਿਆ; ਅੰਤਿ ਲਏ ਛਡਾਇਆ ॥੪॥੧੩॥੨੦॥

Section 2

ਸਲੋਕੁ ਮਃ ੧ ॥

ਦੁਖੁ ਦਾਰੂ. ਸੁਖੁ ਰੋਗੁ ਭਇਆ; ਜਾ ਸੁਖੁ. ਤਾਮਿ ਨ ਹੋਈ ॥

ਤੂੰ ਕਰਤਾ ਕਰਣਾ, ਮੈ ਨਾਹੀ; ਜਾ ਹਉ ਕਰੀ. ਨ ਹੋਈ ॥੧॥

ਬਲਿਹਾਰੀ ਕੁਦਰਤਿ ਵਸਿਆ ॥

ਤੇਰਾ ਅੰਤੁ. ਨ ਜਾਈ ਲਖਿਆ ॥੧॥ ਰਹਾਉ ॥

ਜਾਤਿ ਮਹਿ ਜੋਤਿ. ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ ॥

ਤੂੰ ਸਚਾ ਸਾਹਿਬੁ. ਸਿਫਤਿ ਸੁਆਲੑਿਉ; ਜਿਨਿ ਕੀਤੀ. ਸੋ ਪਾਰਿ ਪਇਆ ॥

ਕਹੁ ਨਾਨਕ. ਕਰਤੇ ਕੀਆ ਬਾਤਾ; ਜੋ ਕਿਛੁ ਕਰਣਾ, ਸੁ ਕਰਿ ਰਹਿਆ ॥੨॥

Section 3

ਸੋ ਦਰੁ ਰਾਗੁ ਆਸਾ ਮਹਲਾ ੧ ॥

ੴ ਸਤਿਗੁਰ ਪ੍ਰਸਾਦਿ ॥

ਸੋ ਦਰੁ ਤੇਰਾ ਕੇਹਾ, ਸੋ ਘਰੁ ਕੇਹਾ; ਜਿਤੁ ਬਹਿ ਸਰਬ ਸਮਾਲੇ ॥

ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ॥

ਕੇਤੇ ਤੇਰੇ, ਰਾਗ ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ॥

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ ਦੁਆਰੇ ॥

ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਬੀਚਾਰੇ ॥

ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ॥

ਗਾਵਨਿ ਤੁਧਨੋ ਇੰਦ੍ਰ. ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥

ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ; ਗਾਵਨਿ ਤੁਧਨੋ ਸਾਧ ਬੀਚਾਰੇ ॥

ਗਾਵਨਿ ਤੁਧਨੋ ਜਤੀ ਸਤੀ ਸੰਤੋਖੀ; ਗਾਵਨਿ ਤੁਧਨੋ ਵੀਰ ਕਰਾਰੇ ॥

ਗਾਵਨਿ ਤੁਧਨੋ, ਪੰਡਿਤ ਪੜਨਿ ਰਖੀਸੁਰ; ਜੁਗੁ ਜੁਗੁ ਵੇਦਾ ਨਾਲੇ ॥

ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ; ਸੁਰਗੁ ਮਛੁ ਪਇਆਲੇ ॥

ਗਾਵਨਿ ਤੁਧਨੋ, ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥

ਗਾਵਨਿ ਤੁਧਨੋ ਜੋਧ ਮਹਾਬਲ ਸੂਰਾ; ਗਾਵਨਿ ਤੁਧਨੋ ਖਾਣੀ ਚਾਰੇ ॥

ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ॥

ਸੇਈ ਤੁਧਨੋ ਗਾਵਨਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥

ਹੋਰਿ ਕੇਤੇ ਤੁਧਨੋ ਗਾਵਨਿ, ਸੇ. ਮੈ ਚਿਤਿ ਨ ਆਵਨਿ; ਨਾਨਕੁ. ਕਿਆ ਬੀਚਾਰੇ ॥

ਸੋਈ ਸੋਈ ਸਦਾ ਸਚੁ ਸਾਹਿਬੁ; ਸਾਚਾ ਸਾਚੀ ਨਾਈ ॥

ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥

ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥

ਕਰਿ ਕਰਿ ਦੇਖੈ. ਕੀਤਾ ਆਪਣਾ; ਜਿਉ ਤਿਸ ਦੀ ਵਡਿਆਈ ॥

ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ. ਹੁਕਮੁ ਨ ਕਰਣਾ ਜਾਈ ॥

ਸੋ ਪਾਤਿਸਾਹੁ ਸਾਹਾ ਪਤਿਸਾਹਿਬੁ; ਨਾਨਕ. ਰਹਣੁ ਰਜਾਈ ॥੧॥

ਆਸਾ ਮਹਲਾ ੧ ॥

ਸੁਣਿ ਵਡਾ; ਆਖੈ ਸਭੁ ਕੋਇ ॥

ਕੇਵਡੁ ਵਡਾ; ਡੀਠਾ ਹੋਇ ॥

ਕੀਮਤਿ ਪਾਇ ਨ ਕਹਿਆ ਜਾਇ ॥

ਕਹਣੈ ਵਾਲੇ ਤੇਰੇ; ਰਹੇ ਸਮਾਇ ॥੧॥

ਵਡੇ ਮੇਰੇ ਸਾਹਿਬਾ; ਗਹਿਰ ਗੰਭੀਰਾ ਗੁਣੀ ਗਹੀਰਾ ॥

ਕੋਇ ਨ ਜਾਣੈ; ਤੇਰਾ ਕੇਤਾ, ਕੇਵਡੁ ਚੀਰਾ ॥੧॥ ਰਹਾਉ ॥

ਸਭਿ ਸੁਰਤੀ ਮਿਲਿ; ਸੁਰਤਿ ਕਮਾਈ ॥

ਸਭ ਕੀਮਤਿ ਮਿਲਿ; ਕੀਮਤਿ ਪਾਈ ॥

ਗਿਆਨੀ ਧਿਆਨੀ; ਗੁਰ ਗੁਰਹਾਈ ॥

ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ ॥੨॥

ਸਭਿ ਸਤ. ਸਭਿ ਤਪ; ਸਭਿ ਚੰਗਿਆਈਆ ॥

ਸਿਧਾ ਪੁਰਖਾ; ਕੀਆ; ਵਡਿਆਈਆ ॥

ਤੁਧੁ ਵਿਣੁ; ਸਿਧੀ. ਕਿਨੈ ਨ ਪਾਈਆ ॥

ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥੩॥

ਆਖਣ ਵਾਲਾ; ਕਿਆ ਵੇਚਾਰਾ ॥

ਸਿਫਤੀ ਭਰੇ; ਤੇਰੇ ਭੰਡਾਰਾ ॥

ਜਿਸੁ ਤੂ ਦੇਹਿ; ਤਿਸੈ ਕਿਆ ਚਾਰਾ ॥

ਨਾਨਕ; ਸਚੁ ਸਵਾਰਣਹਾਰਾ ॥੪॥੨॥

ਆਸਾ ਮਹਲਾ ੧ ॥

ਆਖਾ ਜੀਵਾ; ਵਿਸਰੈ ਮਰਿ ਜਾਉ ॥

ਆਖਣਿ ਅਉਖਾ; ਸਾਚਾ ਨਾਉ ॥

ਸਾਚੇ ਨਾਮ ਕੀ; ਲਾਗੈ ਭੂਖ ॥

ਉਤੁ ਭੂਖੈ; ਖਾਇ ਚਲੀਅਹਿ ਦੂਖ ॥੧॥

ਸੋ ਕਿਉ ਵਿਸਰੈ; ਮੇਰੀ ਮਾਇ ॥

ਸਾਚਾ ਸਾਹਿਬੁ; ਸਾਚੈ ਨਾਇ ॥੧॥ ਰਹਾਉ ॥

ਸਾਚੇ ਨਾਮ ਕੀ; ਤਿਲੁ ਵਡਿਆਈ ॥

ਆਖਿ ਥਕੇ; ਕੀਮਤਿ ਨਹੀ ਪਾਈ ॥

ਜੇ ਸਭਿ ਮਿਲਿ ਕੈ; ਆਖਣ ਪਾਹਿ ॥

ਵਡਾ ਨ ਹੋਵੈ; ਘਾਟਿ ਨ ਜਾਇ ॥੨॥

ਨਾ ਓਹੁ ਮਰੈ; ਨ ਹੋਵੈ ਸੋਗੁ ॥

ਦੇਦਾ ਰਹੈ; ਨ ਚੂਕੈ ਭੋਗੁ ॥

ਗੁਣੁ ਏਹੋ; ਹੋਰੁ ਨਾਹੀ ਕੋਇ ॥

ਨਾ ਕੋ ਹੋਆ; ਨਾ ਕੋ ਹੋਇ ॥੩॥

ਜੇਵਡੁ ਆਪਿ; ਤੇਵਡ ਤੇਰੀ ਦਾਤਿ ॥

ਜਿਨਿ ਦਿਨੁ ਕਰਿ ਕੈ; ਕੀਤੀ ਰਾਤਿ ॥

ਖਸਮੁ ਵਿਸਾਰਹਿ; ਤੇ ਕਮਜਾਤਿ ॥

ਨਾਨਕ. ਨਾਵੈ ਬਾਝੁ; ਸਨਾਤਿ ॥੪॥੩॥

ਰਾਗੁ ਗੂਜਰੀ ਮਹਲਾ ੪ ॥

ਹਰਿ ਕੇ ਜਨ, ਸਤਿਗੁਰ ਸਤਪੁਰਖਾ; ਬਿਨਉ ਕਰਉ ਗੁਰ ਪਾਸਿ ॥

ਹਮ ਕੀਰੇ ਕਿਰਮ. ਸਤਿਗੁਰ ਸਰਣਾਈ; ਕਰਿ ਦਇਆ. ਨਾਮੁ ਪਰਗਾਸਿ ॥੧॥

ਮੇਰੇ ਮੀਤ ਗੁਰਦੇਵ; ਮੋ ਕਉ. ਰਾਮ ਨਾਮੁ ਪਰਗਾਸਿ ॥

ਗੁਰਮਤਿ ਨਾਮੁ, ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ ਹਰਿ ਹਰਿ ਸਰਧਾ, ਹਰਿ ਪਿਆਸ ॥

ਹਰਿ ਹਰਿ ਨਾਮੁ ਮਿਲੈ, ਤ੍ਰਿਪਤਾਸਹਿ; ਮਿਲਿ ਸੰਗਤਿ. ਗੁਣ ਪਰਗਾਸਿ ॥੨॥

ਜਿਨ ਹਰਿ ਹਰਿ, ਹਰਿ ਰਸੁ ਨਾਮੁ. ਨ ਪਾਇਆ; ਤੇ ਭਾਗਹੀਣ ਜਮ ਪਾਸਿ ॥

ਜੋ ਸਤਿਗੁਰ ਸਰਣਿ ਸੰਗਤਿ. ਨਹੀ ਆਏ; ਧ੍ਰਿਗੁ ਜੀਵੇ. ਧ੍ਰਿਗੁ ਜੀਵਾਸਿ ॥੩॥

ਜਿਨ ਹਰਿ ਜਨ, ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

ਧਨੁ ਧੰਨੁ ਸਤਸੰਗਤਿ, ਜਿਤੁ ਹਰਿ ਰਸੁ ਪਾਇਆ; ਮਿਲਿ ਜਨ ਨਾਨਕ. ਨਾਮੁ ਪਰਗਾਸਿ ॥੪॥੪॥

ਰਾਗੁ ਗੂਜਰੀ ਮਹਲਾ ੫ ॥

ਕਾਹੇ ਰੇ ਮਨ, ਚਿਤਵਹਿ ਉਦਮੁ; ਜਾ ਆਹਰਿ. ਹਰਿ ਜੀਉ ਪਰਿਆ ॥

ਸੈਲ ਪਥਰ ਮਹਿ. ਜੰਤ ਉਪਾਏ; ਤਾ ਕਾ ਰਿਜਕੁ, ਆਗੈ ਕਰਿ ਧਰਿਆ ॥੧॥

ਮੇਰੇ ਮਾਧਉ ਜੀ; ਸਤਸੰਗਤਿ ਮਿਲੇ. ਸੁ ਤਰਿਆ ॥

ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥

ਜਨਨਿ ਪਿਤਾ, ਲੋਕ ਸੁਤ ਬਨਿਤਾ; ਕੋਇ ਨ ਕਿਸ ਕੀ ਧਰਿਆ ॥

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ਭਉ ਕਰਿਆ ॥੨॥

ਊਡੇ ਊਡਿ. ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥

ਤਿਨ ਕਵਣੁ ਖਲਾਵੈ, ਕਵਣੁ ਚੁਗਾਵੈ; ਮਨ ਮਹਿ. ਸਿਮਰਨੁ ਕਰਿਆ ॥੩॥

ਸਭਿ ਨਿਧਾਨ. ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥

ਜਨ ਨਾਨਕ. ਬਲਿ ਬਲਿ, ਸਦ ਬਲਿ ਜਾਈਐ; ਤੇਰਾ. ਅੰਤੁ ਨ ਪਾਰਾਵਰਿਆ ॥੪॥੫॥

ਰਾਗੁ ਆਸਾ ਮਹਲਾ ੪ ਸੋ ਪੁਰਖੁ ॥

ੴ ਸਤਿਗੁਰ ਪ੍ਰਸਾਦਿ ॥

ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ ॥

ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ; ਹਰਿ ਸਚੇ ਸਿਰਜਣਹਾਰਾ ॥

ਸਭਿ ਜੀਅ ਤੁਮਾਰੇ ਜੀ; ਤੂੰ ਜੀਆ ਕਾ ਦਾਤਾਰਾ ॥

ਹਰਿ ਧਿਆਵਹੁ ਸੰਤਹੁ ਜੀ; ਸਭਿ ਦੂਖ ਵਿਸਾਰਣਹਾਰਾ ॥

ਹਰਿ ਆਪੇ ਠਾਕੁਰੁ, ਹਰਿ ਆਪੇ ਸੇਵਕੁ ਜੀ; ਕਿਆ ਨਾਨਕ. ਜੰਤ ਵਿਚਾਰਾ ॥੧॥

ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ; ਹਰਿ ਏਕੋ ਪੁਰਖੁ ਸਮਾਣਾ ॥

ਇਕਿ ਦਾਤੇ. ਇਕਿ ਭੇਖਾਰੀ ਜੀ; ਸਭਿ ਤੇਰੇ ਚੋਜ ਵਿਡਾਣਾ ॥

ਤੂੰ ਆਪੇ ਦਾਤਾ. ਆਪੇ ਭੁਗਤਾ ਜੀ; ਹਉ ਤੁਧੁ ਬਿਨੁ ਅਵਰੁ ਨ ਜਾਣਾ ॥

ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ; ਤੇਰੇ. ਕਿਆ ਗੁਣ ਆਖਿ ਵਖਾਣਾ ॥

ਜੋ ਸੇਵਹਿ. ਜੋ ਸੇਵਹਿ ਤੁਧੁ ਜੀ; ਜਨੁ ਨਾਨਕੁ. ਤਿਨ ਕੁਰਬਾਣਾ ॥੨॥

ਹਰਿ ਧਿਆਵਹਿ. ਹਰਿ ਧਿਆਵਹਿ ਤੁਧੁ ਜੀ; ਸੇ ਜਨ. ਜੁਗ ਮਹਿ ਸੁਖਵਾਸੀ ॥

ਸੇ ਮੁਕਤੁ. ਸੇ ਮੁਕਤੁ ਭਏ, ਜਿਨ ਹਰਿ ਧਿਆਇਆ ਜੀ; ਤਿਨ. ਤੂਟੀ ਜਮ ਕੀ ਫਾਸੀ ॥

ਜਿਨ ਨਿਰਭਉ. ਜਿਨ ਹਰਿ ਨਿਰਭਉ ਧਿਆਇਆ ਜੀ; ਤਿਨ ਕਾ. ਭਉ ਸਭੁ ਗਵਾਸੀ ॥

ਜਿਨ ਸੇਵਿਆ. ਜਿਨ ਸੇਵਿਆ ਮੇਰਾ ਹਰਿ ਜੀ; ਤੇ. ਹਰਿ ਹਰਿ ਰੂਪਿ ਸਮਾਸੀ ॥

ਸੇ ਧੰਨੁ ਸੇ ਧੰਨੁ. ਜਿਨ ਹਰਿ ਧਿਆਇਆ ਜੀ; ਜਨੁ ਨਾਨਕੁ. ਤਿਨ ਬਲਿ ਜਾਸੀ ॥੩॥

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ; ਭਰੇ ਬਿਅੰਤ ਬੇਅੰਤਾ ॥

ਤੇਰੇ ਭਗਤ. ਤੇਰੇ ਭਗਤ. ਸਲਾਹਨਿ ਤੁਧੁ ਜੀ; ਹਰਿ ਅਨਿਕ ਅਨੇਕ ਅਨੰਤਾ ॥

ਤੇਰੀ ਅਨਿਕ ਤੇਰੀ ਅਨਿਕ, ਕਰਹਿ ਹਰਿ ਪੂਜਾ ਜੀ; ਤਪੁ ਤਾਪਹਿ, ਜਪਹਿ ਬੇਅੰਤਾ ॥

ਤੇਰੇ ਅਨੇਕ ਤੇਰੇ ਅਨੇਕ, ਪੜਹਿ ਬਹੁ ਸਿਮ੍ਰਿਤਿ ਸਾਸਤ ਜੀ; ਕਰਿ ਕਿਰਿਆ ਖਟੁ ਕਰਮ ਕਰੰਤਾ ॥

ਸੇ ਭਗਤ ਸੇ ਭਗਤ ਭਲੇ, ਜਨ ਨਾਨਕ ਜੀ; ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ; ਤੁਧੁ ਜੇਵਡੁ. ਅਵਰੁ ਨ ਕੋਈ ॥

ਤੂੰ ਜੁਗੁ ਜੁਗੁ ਏਕੋ, ਸਦਾ ਸਦਾ ਤੂੰ ਏਕੋ ਜੀ; ਤੂੰ ਨਿਹਚਲੁ ਕਰਤਾ ਸੋਈ ॥

ਤੁਧੁ ਆਪੇ ਭਾਵੈ ਸੋਈ ਵਰਤੈ ਜੀ; ਤੂੰ ਆਪੇ ਕਰਹਿ ਸੁ ਹੋਈ ॥

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ; ਤੁਧੁ ਆਪੇ ਸਿਰਜਿ ਸਭ ਗੋਈ ॥

ਜਨੁ ਨਾਨਕੁ. ਗੁਣ ਗਾਵੈ ਕਰਤੇ ਕੇ ਜੀ; ਜੋ ਸਭਸੈ ਕਾ ਜਾਣੋਈ ॥੫॥੧॥

ਆਸਾ ਮਹਲਾ ੪ ॥

ਤੂੰ ਕਰਤਾ ਸਚਿਆਰੁ; ਮੈਡਾ ਸਾਂਈ ॥

ਜੋ ਤਉ ਭਾਵੈ. ਸੋਈ ਥੀਸੀ; ਜੋ ਤੂੰ ਦੇਹਿ. ਸੋਈ ਹਉ ਪਾਈ ॥੧॥ ਰਹਾਉ ॥

ਸਭ ਤੇਰੀ; ਤੂੰ ਸਭਨੀ ਧਿਆਇਆ ॥

ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ ॥

ਗੁਰਮੁਖਿ ਲਾਧਾ; ਮਨਮੁਖਿ ਗਵਾਇਆ ॥

ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ ॥੧॥

ਤੂੰ ਦਰੀਆਉ; ਸਭ ਤੁਝ ਹੀ ਮਾਹਿ ॥

ਤੁਝ ਬਿਨੁ; ਦੂਜਾ ਕੋਈ ਨਾਹਿ ॥

ਜੀਅ ਜੰਤ; ਸਭਿ ਤੇਰਾ ਖੇਲੁ ॥

ਵਿਜੋਗਿ ਮਿਲਿ. ਵਿਛੁੜਿਆ; ਸੰਜੋਗੀ ਮੇਲੁ ॥੨॥

ਜਿਸ ਨੋ ਤੂ ਜਾਣਾਇਹਿ; ਸੋਈ ਜਨੁ ਜਾਣੈ ॥

ਹਰਿ ਗੁਣ; ਸਦ ਹੀ ਆਖਿ ਵਖਾਣੈ ॥

ਜਿਨਿ ਹਰਿ ਸੇਵਿਆ; ਤਿਨਿ ਸੁਖੁ ਪਾਇਆ ॥

ਸਹਜੇ ਹੀ; ਹਰਿ ਨਾਮਿ ਸਮਾਇਆ ॥੩॥

ਤੂ ਆਪੇ ਕਰਤਾ; ਤੇਰਾ ਕੀਆ ਸਭੁ ਹੋਇ ॥

ਤੁਧੁ ਬਿਨੁ; ਦੂਜਾ ਅਵਰੁ ਨ ਕੋਇ ॥

ਤੂ ਕਰਿ ਕਰਿ ਵੇਖਹਿ; ਜਾਣਹਿ ਸੋਇ ॥

ਜਨ ਨਾਨਕ; ਗੁਰਮੁਖਿ ਪਰਗਟੁ ਹੋਇ ॥੪॥੨॥

ਆਸਾ ਮਹਲਾ ੧ ॥

ਤਿਤੁ ਸਰਵਰੜੈ, ਭਈਲੇ ਨਿਵਾਸਾ; ਪਾਣੀ ਪਾਵਕੁ ਤਿਨਹਿ ਕੀਆ ॥

ਪੰਕਜੁ ਮੋਹ, ਪਗੁ ਨਹੀ ਚਾਲੈ; ਹਮ ਦੇਖਾ. ਤਹ ਡੂਬੀਅਲੇ ॥੧॥

ਮਨ. ਏਕੁ ਨ ਚੇਤਸਿ; ਮੂੜ ਮਨਾ ॥

ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ ॥

ਨਾ ਹਉ ਜਤੀ ਸਤੀ. ਨਹੀ ਪੜਿਆ; ਮੂਰਖ ਮੁਗਧਾ ਜਨਮੁ ਭਇਆ ॥

ਪ੍ਰਣਵਤਿ ਨਾਨਕ. ਤਿਨ ਕੀ ਸਰਣਾ; ਜਿਨ ਤੂ ਨਾਹੀ ਵੀਸਰਿਆ ॥੨॥੩॥

ਆਸਾ ਮਹਲਾ ੫ ॥

ਭਈ ਪਰਾਪਤਿ; ਮਾਨੁਖ ਦੇਹੁਰੀਆ ॥

ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥

ਅਵਰਿ ਕਾਜ ਤੇਰੈ; ਕਿਤੈ ਨ ਕਾਮ ॥

ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥

ਸਰੰਜਾਮਿ ਲਾਗੁ; ਭਵਜਲ ਤਰਨ ਕੈ ॥

ਜਨਮੁ ਬ੍ਰਿਥਾ ਜਾਤ; ਰੰਗਿ ਮਾਇਆ ਕੈ ॥੧॥ ਰਹਾਉ ॥

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥

ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥

ਕਹੁ ਨਾਨਕ; ਹਮ ਨੀਚ ਕਰੰਮਾ ॥

ਸਰਣਿ ਪਰੇ ਕੀ; ਰਾਖਹੁ ਸਰਮਾ ॥੨॥੪॥

Section 4

ੴ ਵਾਹਿਗੁਰੂ ਜੀ ਕੀ ਫਤਹ ॥

Section 5

ਪਾਤਿਸਾਹੀ ੧੦ ॥

Section 6

ਚੌਪਈ ॥

Section 7

ਪੁਨਿ ਰਾਛਸ ਕਾ ਕਾਟਾ ਸੀਸਾ ॥

ਸ੍ਰੀ ਅਸਿਕੇਤੁ ਜਗਤ ਕੇ ਈਸਾ ॥

ਪੁਹਪਨ ਬ੍ਰਿਸਟਿ ਗਗਨ ਤੇ ਭਈ ॥

ਸਭਹਿਨ ਆਨਿ ਬਧਾਈ ਦਈ ॥੩੭੫॥

ਧੰਨ︀ਯ ਧੰਨ︀ਯ ਲੋਗਨ ਕੇ ਰਾਜਾ ॥

ਦੁਸਟਨ ਦਾਹ ਗਰੀਬ ਨਿਵਾਜਾ ॥

ਅਖਲ ਭਵਨ ਕੇ ਸਿਰਜਨਹਾਰੇ ॥

ਦਾਸ ਜਾਨਿ, ਮੁਹਿ ਲੇਹੁ ਉਬਾਰੇ ॥੩੭੬॥

Section 8

ਕਬਿਯੋ ਬਾਚ ਬੇਨਤੀ ॥ ਚੌਪਈ ॥

ਹਮਰੀ ਕਰੋ ਹਾਥ ਦੈ ਰੱਛਾ ॥

ਪੂਰਨ ਹੋਇ ਚਿਤ ਕੀ ਇੱਛਾ ॥

ਤਵ ਚਰਨਨ ਮਨ ਰਹੈ ਹਮਾਰਾ ॥

ਅਪਨਾ ਜਾਨ ਕਰੋ ਪ੍ਰਤਿਪਾਰਾ ॥੩੭੭॥

ਹਮਰੇ ਦੁਸਟ ਸਭੈ ਤੁਮ ਘਾਵਹੁ ॥

ਆਪੁ ਹਾਥ ਦੈ ਮੋਹਿ ਬਚਾਵਹੁ ॥

ਸੁਖੀ ਬਸੈ ਮੋਰੋ ਪਰਿਵਾਰਾ ॥

ਸੇਵਕ ਸਿੱਖ ਸਭੈ ਕਰਤਾਰਾ ॥੩੭੮॥

ਮੋ ਰੱਛਾ ਨਿਜ ਕਰ ਦੈ ਕਰਿਯੈ ॥

ਸਭ ਬੈਰਨ ਕੋ ਆਜ ਸੰਘਰਿਯੈ ॥

ਪੂਰਨ ਹੋਇ ਹਮਾਰੀ ਆਸਾ ॥

ਤੋਰ ਭਜਨ ਕੀ ਰਹੈ ਪਿਆਸਾ ॥੩੭੯॥

ਤੁਮਹਿ ਛਾਡਿ, ਕੋਈ ਅਵਰ ਨ ਧਿਯਾਊਂ ॥

ਜੋ ਬਰ ਚਹੋਂ, ਸੁ ਤੁਮ ਤੇ ਪਾਊਂ ॥

ਸੇਵਕ ਸਿੱਖ ਹਮਾਰੇ ਤਾਰੀਅਹਿ ॥

ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥੩੮੦॥

ਆਪ ਹਾਥ ਦੈ ਮੁਝੈ ਉਬਰਿਯੈ ॥

ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥

ਹੂਜੋ ਸਦਾ ਹਮਾਰੇ ਪੱਛਾ ॥

ਸ੍ਰੀ ਅਸਿਧੁਜ ਜੂ, ਕਰਿਯਹੁ ਰੱਛਾ ॥੩੮੧॥

ਰਾਖਿ ਲੇਹੁ ਮੁਹਿ ਰਾਖਨਹਾਰੇ ॥

ਸਾਹਿਬ ਸੰਤ ਸਹਾਇ ਪਿਯਾਰੇ ॥

ਦੀਨ ਬੰਧੁ ਦੁਸਟਨ ਕੇ ਹੰਤਾ ॥

ਤੁਮ ਹੋ, ਪੁਰੀ ਚਤੁਰਦਸ ਕੰਤਾ ॥੩੮੨॥

ਕਾਲ ਪਾਇ, ਬ੍ਰਹਮਾ ਬਪੁ ਧਰਾ ॥

ਕਾਲ ਪਾਇ, ਸਿਵ ਜੂ ਅਵਤਰਾ ॥

ਕਾਲ ਪਾਇ ਕਰ, ਬਿਸਨੁ ਪ੍ਰਕਾਸਾ ॥

ਸਕਲ ਕਾਲ ਕਾ ਕੀਆ ਤਮਾਸਾ ॥੩੮੩॥

ਜਵਨ ਕਾਲ, ਜੋਗੀ ਸਿਵ ਕੀਓ ॥

ਬੇਦ ਰਾਜ, ਬ੍ਰਹਮਾ ਜੂ ਥੀਓ ॥

ਜਵਨ ਕਾਲ, ਸਭ ਲੋਕ ਸਵਾਰਾ ॥

ਨਮਸਕਾਰ ਹੈ, ਤਾਹਿ ਹਮਾਰਾ ॥੩੮੪॥

ਜਵਨ ਕਾਲ, ਸਭ ਜਗਤ ਬਨਾਯੋ ॥

ਦੇਵ ਦੈਤ ਜੱਛਨ ਉਪਜਾਯੋ ॥

ਆਦਿ ਅੰਤਿ, ਏਕੈ ਅਵਤਾਰਾ ॥

ਸੋਈ, ਗੁਰੂ ਸਮਝਿਯਹੁ ਹਮਾਰਾ ॥੩੮੫॥

ਨਮਸਕਾਰ, ਤਿਸ ਹੀ ਕੋ ਹਮਾਰੀ ॥

ਸਕਲ ਪ੍ਰਜਾ ਜਿਨ ਆਪ ਸਵਾਰੀ ॥

ਸਿਵਕਨ ਕੋ, ਸਿਵਗੁਨ ਸੁਖ ਦੀਓ ॥

ਸੱਤ੍ਰੁਨ ਕੋ, ਪਲ ਮੋ ਬਧ ਕੀਓ ॥੩੮੬॥

ਘਟ ਘਟ ਕੇ ਅੰਤਰ ਕੀ ਜਾਨਤ ॥

ਭਲੇ ਬੁਰੇ ਕੀ ਪੀਰ ਪਛਾਨਤ ॥

ਚੀਟੀ ਤੇ ਕੁੰਚਰ ਅਸਥੂਲਾ ॥

ਸਭ ਪਰ, ਕ੍ਰਿਪਾ ਦ੍ਰਿਸਟਿ ਕਰਿ ਫੂਲਾ ॥੩੮੭॥

ਸੰਤਨ ਦੁਖ ਪਾਏ ਤੇ ਦੁਖੀ ॥

ਸੁਖ ਪਾਏ ਸਾਧੁਨ ਕੇ ਸੁਖੀ ॥

ਏਕ ਏਕ ਕੀ ਪੀਰ ਪਛਾਨੈਂ ॥

ਘਟ ਘਟ ਕੇ, ਪਟ ਪਟ ਕੀ ਜਾਨੈਂ ॥੩੮੮॥

ਜਬ, ਉਦਕਰਖ ਕਰਾ ਕਰਤਾਰਾ ॥

ਪ੍ਰਜਾ ਧਰਤ, ਤਬ ਦੇਹ ਅਪਾਰਾ ॥

ਜਬ, ਆਕਰਖ ਕਰਤ ਹੋ ਕਬਹੂੰ ॥

ਤੁਮ ਮੈ ਮਿਲਤ, ਦੇਹ ਧਰ ਸਭਹੂੰ ॥੩੮੯॥

ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥

ਆਪੁ ਆਪਨੀ ਬੂਝ ਉਚਾਰੈ ॥

ਤੁਮ ਸਭ ਹੀ ਤੇ ਰਹਤ ਨਿਰਾਲਮ ॥

ਜਾਨਤ ਬੇਦ ਭੇਦ ਅਰ ਆਲਮ ॥੩੯੦॥

ਨਿਰੰਕਾਰ ਨ੍ਰਿਬਿਕਾਰ ਨਿਰਲੰਭ ॥

ਆਦਿ ਅਨੀਲ ਅਨਾਦਿ ਅਸੰਭ ॥

ਤਾ ਕਾ ਮੂੜ੍ਹ ਉਚਾਰਤ ਭੇਦਾ ॥

ਜਾ ਕੋ ਭੇਵ ਨ ਪਾਵਤ ਬੇਦਾ ॥੩੯੧॥

ਤਾ ਕੋ ਕਰਿ ਪਾਹਨ ਅਨੁਮਾਨਤ ॥

ਮਹਾ ਮੂੜ੍ਹ ਕਛੁ ਭੇਦ ਨ ਜਾਨਤ ॥

ਮਹਾਦੇਵ ਕੋ ਕਹਤ ਸਦਾ ਸਿਵ ॥

ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥

ਆਪੁ ਆਪਨੀ ਬੁਧਿ ਹੈ ਜੇਤੀ ॥

ਬਰਨਤ ਭਿੰਨ ਭਿੰਨ ਤੁਹਿ ਤੇਤੀ ॥

ਤੁਮਰਾ ਲਖਾ ਨ ਜਾਇ ਪਸਾਰਾ ॥

ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥੩੯੩॥

ਏਕੈ ਰੂਪ ਅਨੂਪ ਸਰੂਪਾ ॥

ਰੰਕ ਭਯੋ ਰਾਵ ਕਹੀ ਭੂਪਾ ॥

ਅੰਡਜ ਜੇਰਜ ਸੇਤਜ ਕੀਨੀ ॥

ਉਤਭੁਜ ਖਾਨਿ, ਬਹੁਰ ਰਚਿ ਦੀਨੀ ॥੩੯੪॥

ਕਹੂੰ, ਫੂਲਿ ਰਾਜਾ ਹ੍ਵੈ ਬੈਠਾ ॥

ਕਹੂੰ, ਸਿਮਟਿ ਭਿ︀ਯੋ ਸੰਕਰ ਇਕੈਠਾ ॥

ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥

ਆਦਿ ਜੁਗਾਦਿ ਸਰੂਪ ਸੁਯੰਭਵ ॥੩੯੫॥

ਅਬ, ਰੱਛਾ ਮੇਰੀ ਤੁਮ ਕਰੋ ॥

ਸਿੱਖ ਉਬਾਰਿ ਅਸਿੱਖ ਸੰਘਰੋ ॥

ਦੁਸ਼ਟ ਜਿਤੇ ਉਠਵਤ ਉਤਪਾਤਾ ॥

ਸਕਲ ਮਲੇਛ, ਕਰੋ ਰਣ ਘਾਤਾ ॥੩੯੬॥

ਜੇ ਅਸਿਧੁਜ, ਤਵ ਸਰਨੀ ਪਰੇ ॥

ਤਿਨ ਕੇ ਦੁਸਟ, ਦੁਖਿਤ ਹ੍ਵੈ ਮਰੇ ॥

ਪੁਰਖ ਜਵਨ, ਪਗ ਪਰੇ ਤਿਹਾਰੇ ॥

ਤਿਨ ਕੇ, ਤੁਮ ਸੰਕਟ ਸਭ ਟਾਰੇ ॥੩੯੭॥

ਜੋ ਕਲਿ ਕੋ, ਇਕ ਬਾਰ ਧਿਐਹੈ ॥

ਤਾ ਕੇ, ਕਾਲ ਨਿਕਟਿ ਨਹਿ ਐਹੈ ॥

ਰੱਛਾ ਹੋਇ ਤਾਹਿ, ਸਭ ਕਾਲਾ ॥

ਦੁਸਟ ਅਰਿਸਟ ਟਰੇਂ ਤਤਕਾਲਾ ॥੩੯੮॥

ਕ੍ਰਿਪਾ ਦ੍ਰਿਸਟਿ, ਤਨ ਜਾਹਿ ਨਿਹਰਿਹੋ ॥

ਤਾ ਕੇ ਤਾਪ, ਤਨਕ ਮੋ ਹਰਿਹੋ ॥

ਰਿੱਧਿ ਸਿੱਧਿ, ਘਰ ਮੋ ਸਭ ਹੋਈ ॥

ਦੁਸ਼ਟ ਛਾਹ, ਛ੍ਵੈ ਸਕੈ ਨ ਕੋਈ ॥੩੯੯॥

ਏਕ ਬਾਰ, ਜਿਨ ਤੁਮੈ ਸੰਭਾਰਾ ॥

ਕਾਲ ਫਾਸ ਤੇ, ਤਾਹਿ ਉਬਾਰਾ ॥

ਜਿਨ ਨਰ, ਨਾਮ ਤਿਹਾਰੋ ਕਹਾ ॥

ਦਾਰਿਦ ਦੁਸਟ ਦੋਖ ਤੇ ਰਹਾ ॥੪੦੦॥

ਖੜਗ ਕੇਤ, ਮੈ ਸਰਣਿ ਤਿਹਾਰੀ ॥

ਆਪ, ਹਾਥ ਦੈ ਲੇਹੁ ਉਬਾਰੀ ॥

ਸਰਬ ਠੌਰ, ਮੋ ਹੋਹੁ ਸਹਾਈ ॥

ਦੁਸਟ ਦੋਖ ਤੇ, ਲੇਹੁ ਬਚਾਈ ॥੪੦੧॥

ਕ੍ਰਿਪਾ ਕਰੀ, ਹਮ ਪਰ ਜਗਮਾਤਾ ॥

ਗ੍ਰੰਥ ਕਰਾ ਪੂਰਨ ਸੁਭਰਾਤਾ ॥

ਕਿਲਬਿਖ ਸਕਲ ਦੇਖ ਕੋ ਹਰਤਾ ॥

ਦੁਸਟ ਦੋਖਿਯਨ ਕੋ ਛੈ ਕਰਤਾ ॥੪੦੨॥

ਸ੍ਰੀ ਅਸਿਧੁਜ ਜਬ ਭਏ ਦਯਾਲਾ ॥

ਪੂਰਨ ਕਰਾ ਗ੍ਰੰਥ ਤਤਕਾਲਾ ॥

ਮਨ ਬਾਛਤ ਫਲ ਪਾਵੈ ਸੋਈ ॥

ਦੂਖ ਨ ਤਿਸੈ ਬਿਆਪਤ ਕੋਈ ॥੪੦੩॥

Section 9

ਅੜਿਲ ॥

ਸੁਨੈ ਗੁੰਗ ਜੋ ਯਾਹਿ; ਸੁ ਰਸਨਾ ਪਾਵਈ ॥

ਸੁਨੈ ਮੂੜ ਚਿਤ ਲਾਇ; ਚਤੁਰਤਾ ਆਵਈ ॥

ਦੂਖ ਦਰਦ ਭੌ ਨਿਕਟ; ਨ ਤਿਨ ਨਰ ਕੇ ਰਹੈ ॥

ਹੋ ਜੋ ਯਾ ਕੀ ਏਕ ਬਾਰ; ਚੌਪਈ ਕੋ ਕਹੈ ॥੪੦੪॥

Section 10

ਚੌਪਈ ॥

ਸੰਬਤ ਸਤ੍ਰਹ ਸਹਸ ਭਣਿਜੈ ॥

ਅਰਧ ਸਹਸ, ਫੁਨਿ ਤੀਨਿ ਕਹਿਜੈ ॥

ਭਾਦ੍ਰਵ ਸੁਦੀ ਅਸਟਮੀ, ਰਵਿ ਵਾਰਾ ॥

ਤੀਰ ਸਤੁਦ੍ਰਵ, ਗ੍ਰੰਥ ਸੁਧਾਰਾ ॥੪੦੫॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੫॥੭੫੫੮॥ ਅਫਜੂੰ ॥

Section 11

ਦੋਹਰਾ ॥

ਦਾਸ ਜਾਨ ਕਰਿ ਦਾਸ ਪਰਿ; ਕੀਜੈ ਕ੍ਰਿਪਾ ਅਪਾਰ ॥

ਆਪ ਹਾਥ ਦੈ ਰਾਖ ਮੁਹਿ; ਮਨ ਕ੍ਰਮ ਬਚਨ ਬਿਚਾਰਿ ॥੪੩੩॥

ਚੌਪਈ ॥

ਮੈ ਨ ਗਨੇਸਹਿ ਪ੍ਰਿਥਮ ਮਨਾਊ ॥

ਕਿਸਨ ਬਿਸਨ ਕਬਹੂੰ ਨ ਧਿਆਊ ॥

ਕਾਨਿ ਸੁਨੇ, ਪਹਿਚਾਨ ਨ ਤਿਨ ਸੋ ॥

ਲਿਵ ਲਾਗੀ ਮੋਰੀ, ਪਗ ਇਨ ਸੋ ॥੪੩੪॥

ਮਹਾਕਾਲ, ਰਖਵਾਰ ਹਮਾਰੋ ॥

ਮਹਾ ਲੋਹ, ਮੈ ਕਿੰਕਰ ਥਾਰੋ ॥

ਅਪੁਨਾ ਜਾਨਿ ਕਰੋ ਰਖਵਾਰ ॥

ਬਾਹ ਗਹੇ ਕੀ ਲਾਜ ਬਿਚਾਰ ॥੪੩੫॥

ਅਪੁਨਾ ਜਾਨਿ ਮੁਝੈ ਪ੍ਰਤਿਪਰੀਐ ॥

ਚੁਨਿ ਚੁਨਿ ਸਤ੍ਰ ਹਮਾਰੇ ਮਰੀਐ ॥

ਦੇਗ ਤੇਗ ਜਗ ਮੈ ਦੋਊ ਚਲੈ ॥

ਰਾਖੁ ਆਪਿ, ਮੁਹਿ ਅਉਰ ਨ ਦਲੈ ॥੪੩੬॥

ਤੁਮ ਮਮ ਕਰਹੁ ਸਦਾ ਪ੍ਰਤਿਪਾਰਾ ॥

ਤੁਮ ਸਾਹਿਬ, ਮੈ ਦਾਸ ਤਿਹਾਰਾ ॥

ਜਾਨਿ ਆਪਨਾ ਮੁਝੈ ਨਿਵਾਜ ॥

ਆਪਿ ਕਰੋ ਹਮਰੇ ਸਭ ਕਾਜ ॥੪੩੭॥

ਤੁਮ ਹੋ, ਸਭ ਰਾਜਨ ਕੇ ਰਾਜਾ ॥

ਆਪੇ ਆਪੁ ਗਰੀਬ ਨਿਵਾਜਾ ॥

ਦਾਸ ਜਾਨ ਕਰਿ, ਕ੍ਰਿਪਾ ਕਰਹੁ ਮੁਹਿ ॥

ਹਾਰਿ ਪਰਾ, ਮੈ ਆਨਿ ਦਵਾਰਿ ਤੁਹਿ ॥੪੩੮॥

ਅਪੁਨਾ ਜਾਨਿ, ਕਰੋ ਪ੍ਰਤਿਪਾਰਾ ॥

ਤੁਮ ਸਾਹਿਬੁ, ਮੈ ਕਿੰਕਰ ਥਾਰਾ ॥

ਦਾਸ ਜਾਨਿ ਕੈ, ਹਾਥਿ ਉਬਾਰੋ ॥

ਹਮਰੇ ਸਭ ਬੈਰੀਅਨ, ਸੰਘਾਰੋ ॥੪੩੯॥

ਪ੍ਰਥਮਿ ਧਰੋ ਭਗਵਤ ਕੋ ਧ︀ਯਾਨਾ ॥

ਬਹੁਰਿ ਕਰੋ, ਕਬਿਤਾ ਬਿਧਿ ਨਾਨਾ ॥

ਕ੍ਰਿਸਨ ਜਥਾਮਤਿ ਚਰਿਤ੍ਰ ਉਚਾਰੋ ॥

ਚੂਕ ਹੋਇ ਕਬਿ, ਲੇਹੁ ਸੁਧਾਰੋ ॥੪੪੦॥

Section 12

ਕਬਿਬਾਚ ॥ ਦੋਹਰਾ ॥

ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਹੋਂ ਜਗ ਮਾਹਿ ॥

ਜੋ ਤਿਹ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹਿ ॥੫੯॥

ਦੋਹਰਾ ॥

ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ ॥

ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ ॥੬੦॥

Section 13

ਦੋਹਰਾ ॥

ਜਬ ਆਇਸੁ ਪ੍ਰਭ ਕੋ ਭਯੋ ਜਨਮੁ ਧਰਾ ਜਗ ਆਇ ॥

ਅਬ ਮੈ ਕਥਾ ਸੰਛੇਪ ਤੇ ਸਭਹੂੰ ਕਹਤ ਸੁਨਾਇ ॥੬੪॥

Section 14

ਕਬਿਬਾਚ ॥ ਦੋਹਰਾ ॥

ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ ॥

ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥੩੦॥

Section 15

ਦੋਹਰਾ ॥

ਜੇ ਜੇ ਤੁਮਰੇ ਧਿਆਨ ਕੋ; ਨਿਤ ਉਠਿ ਧਿਐਹੈ ਸੰਤ ॥

ਅੰਤ ਲਹੈਗੇ ਮੁਕਤਿ ਫਲੁ; ਪਾਵਹਿਗੇ ਭਗਵੰਤ ॥੬॥੨੬੨॥

Section 16

ਦੋਹਰਾ ॥

ਕਾਲ ਪੁਰਖ ਕੀ ਦੇਹਿ ਮੋ; ਕੋਟਿਕ ਬਿਸਨ ਮਹੇਸ ॥

ਕੋਟਿ ਇੰਦ੍ਰ ਬ੍ਰਹਮਾ ਕਿਤੇ; ਰਵਿ ਸਸਿ ਕ੍ਰੋਰਿ ਜਲੇਸ ॥੧॥

Section 17

ਦੋਹਰਾ ॥

ਰਾਮ ਕਥਾ ਜੁਗ ਜੁਗ ਅਟਲ; ਸਭ ਕੋਈ ਭਾਖਤ ਨੇਤ ॥

ਸੁਰਗ ਬਾਸ ਰਘੁਬਰ ਕਰਾ; ਸਗਰੀ ਪੁਰੀ ਸਮੇਤ ॥੮੫੮॥

Section 18

ਸ੍ਵੈਯਾ ॥

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨ︀ਯੋ ॥

ਰਾਮ ਰਹੀਮ ਪੁਰਾਨ ਕੁਰਾਨ; ਅਨੇਕ ਕਹੈਂ, ਮਤ ਏਕ ਨ ਮਾਨ︀ਯੋ ॥

ਸਿੰਮ੍ਰਿਤ ਸਾਸਤ੍ਰ ਬੇਦ ਸਭੈ; ਬਹੁ ਭੇਦ ਕਹੈਂ, ਹਮ ਏਕ ਨ ਜਾਨ︀ਯੋ ॥

ਸ੍ਰੀ ਅਸਿਪਾਨ, ਕ੍ਰਿਪਾ ਤੁਮਰੀ ਕਰਿ; ਮੈ ਨ ਕਹ︀ਯੋ, ਸਭ ਤੋਹਿ ਬਖਾਨ︀ਯੋ ॥੮੬੩॥

ਦੋਹਰਾ ॥

ਸਗਲ ਦੁਆਰ ਕਉ ਛਾਡਿ ਕੈ; ਗਹਿਓ ਤੁਹਾਰੋ ਦੁਆਰ ॥

ਬਾਂਹਿ ਗਹੇ ਕੀ ਲਾਜ ਅਸ; ਗੋਬਿੰਦ ਦਾਸ ਤੁਹਾਰ ॥੮੬੪॥

Section 19

ਰਾਮਕਲੀ ਮਹਲਾ ੩ ਅਨੰਦੁ ॥

ੴ ਸਤਿਗੁਰ ਪ੍ਰਸਾਦਿ ॥

ਅਨੰਦੁ ਭਇਆ ਮੇਰੀ ਮਾਏ; ਸਤਿਗੁਰੂ. ਮੈ ਪਾਇਆ ॥

ਸਤਿਗੁਰੁ. ਤ ਪਾਇਆ ਸਹਜ ਸੇਤੀ; ਮਨਿ ਵਜੀਆ ਵਾਧਾਈਆ ॥

ਰਾਗ ਰਤਨ ਪਰਵਾਰ ਪਰੀਆ; ਸਬਦ ਗਾਵਣ ਆਈਆ ॥

ਸਬਦੋ ਤ ਗਾਵਹੁ ਹਰੀ ਕੇਰਾ; ਮਨਿ ਜਿਨੀ ਵਸਾਇਆ ॥

ਕਹੈ ਨਾਨਕੁ. ਅਨੰਦੁ ਹੋਆ; ਸਤਿਗੁਰੂ ਮੈ ਪਾਇਆ ॥੧॥

ਏ ਮਨ ਮੇਰਿਆ; ਤੂ ਸਦਾ ਰਹੁ ਹਰਿ ਨਾਲੇ ॥

ਹਰਿ ਨਾਲਿ ਰਹੁ ਤੂ ਮੰਨ ਮੇਰੇ; ਦੂਖ ਸਭਿ ਵਿਸਾਰਣਾ ॥

ਅੰਗੀਕਾਰੁ ਓਹੁ ਕਰੇ ਤੇਰਾ; ਕਾਰਜ ਸਭਿ ਸਵਾਰਣਾ ॥

ਸਭਨਾ ਗਲਾ ਸਮਰਥੁ ਸੁਆਮੀ; ਸੋ. ਕਿਉ ਮਨਹੁ ਵਿਸਾਰੇ ॥

ਕਹੈ ਨਾਨਕੁ. ਮੰਨ ਮੇਰੇ; ਸਦਾ ਰਹੁ ਹਰਿ ਨਾਲੇ ॥੨॥

ਸਾਚੇ ਸਾਹਿਬਾ; ਕਿਆ ਨਾਹੀ. ਘਰਿ ਤੇਰੈ ॥

ਘਰਿ ਤ ਤੇਰੈ. ਸਭੁ ਕਿਛੁ ਹੈ; ਜਿਸੁ ਦੇਹਿ ਸੁ ਪਾਵਏ ॥

ਸਦਾ ਸਿਫਤਿ ਸਲਾਹ ਤੇਰੀ; ਨਾਮੁ ਮਨਿ ਵਸਾਵਏ ॥

ਨਾਮੁ ਜਿਨ ਕੈ ਮਨਿ ਵਸਿਆ; ਵਾਜੇ ਸਬਦ ਘਨੇਰੇ ॥

ਕਹੈ ਨਾਨਕੁ. ਸਚੇ ਸਾਹਿਬ; ਕਿਆ ਨਾਹੀ. ਘਰਿ ਤੇਰੈ ॥੩॥

ਸਾਚਾ ਨਾਮੁ; ਮੇਰਾ ਆਧਾਰੋ ॥

ਸਾਚੁ ਨਾਮੁ ਅਧਾਰੁ ਮੇਰਾ; ਜਿਨਿ ਭੁਖਾ ਸਭਿ ਗਵਾਈਆ ॥

ਕਰਿ ਸਾਂਤਿ ਸੁਖ ਮਨਿ ਆਇ ਵਸਿਆ; ਜਿਨਿ ਇਛਾ ਸਭਿ ਪੁਜਾਈਆ ॥

ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ; ਜਿਸ ਦੀਆ ਏਹਿ ਵਡਿਆਈਆ ॥

ਕਹੈ ਨਾਨਕੁ. ਸੁਣਹੁ ਸੰਤਹੁ; ਸਬਦਿ ਧਰਹੁ ਪਿਆਰੋ ॥

ਸਾਚਾ ਨਾਮੁ; ਮੇਰਾ ਆਧਾਰੋ ॥੪॥

ਵਾਜੇ ਪੰਚ ਸਬਦ; ਤਿਤੁ ਘਰਿ ਸਭਾਗੈ ॥

ਘਰਿ ਸਭਾਗੈ ਸਬਦ ਵਾਜੇ; ਕਲਾ ਜਿਤੁ ਘਰਿ ਧਾਰੀਆ ॥

ਪੰਚ ਦੂਤ ਤੁਧੁ ਵਸਿ ਕੀਤੇ; ਕਾਲੁ ਕੰਟਕੁ ਮਾਰਿਆ ॥

ਧੁਰਿ ਕਰਮਿ ਪਾਇਆ ਤੁਧੁ. ਜਿਨ ਕਉ; ਸਿ. ਨਾਮਿ ਹਰਿ ਕੈ ਲਾਗੇ ॥

ਕਹੈ ਨਾਨਕੁ. ਤਹ ਸੁਖੁ ਹੋਆ; ਤਿਤੁ ਘਰਿ ਅਨਹਦ ਵਾਜੇ ॥੫॥

Section 20

ਅਨਦੁ ਸੁਣਹੁ ਵਡਭਾਗੀਹੋ; ਸਗਲ ਮਨੋਰਥ ਪੂਰੇ ॥

ਪਾਰਬ੍ਰਹਮੁ ਪ੍ਰਭੁ ਪਾਇਆ; ਉਤਰੇ ਸਗਲ ਵਿਸੂਰੇ ॥

ਦੂਖ ਰੋਗ ਸੰਤਾਪ ਉਤਰੇ; ਸੁਣੀ ਸਚੀ ਬਾਣੀ ॥

ਸੰਤ ਸਾਜਨ ਭਏ ਸਰਸੇ; ਪੂਰੇ ਗੁਰ ਤੇ ਜਾਣੀ ॥

ਸੁਣਤੇ ਪੁਨੀਤ. ਕਹਤੇ ਪਵਿਤੁ; ਸਤਿਗੁਰੁ ਰਹਿਆ ਭਰਪੂਰੇ ॥

ਬਿਨਵੰਤਿ ਨਾਨਕੁ. ਗੁਰ ਚਰਣ ਲਾਗੇ; ਵਾਜੇ ਅਨਹਦ ਤੂਰੇ ॥੪੦॥੧॥

Section 21

ਮੁੰਦਾਵਣੀ ਮਹਲਾ ੫ ॥

ਥਾਲ ਵਿਚਿ. ਤਿੰਨਿ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ॥

ਅੰਮ੍ਰਿਤ ਨਾਮੁ. ਠਾਕੁਰ ਕਾ ਪਇਓ; ਜਿਸ ਕਾ ਸਭਸੁ ਅਧਾਰੋ ॥

ਜੇ ਕੋ ਖਾਵੈ. ਜੇ ਕੋ ਭੁੰਚੈ; ਤਿਸ ਕਾ ਹੋਇ ਉਧਾਰੋ ॥

ਏਹ ਵਸਤੁ. ਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ ॥

ਤਮ ਸੰਸਾਰੁ. ਚਰਨ ਲਗਿ ਤਰੀਐ; ਸਭੁ ਨਾਨਕ ਬ੍ਰਹਮ ਪਸਾਰੋ ॥੧॥

ਸਲੋਕ ਮਹਲਾ ੫ ॥

ਤੇਰਾ ਕੀਤਾ. ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥

ਮੈ ਨਿਰਗੁਣਿਆਰੇ. ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ॥

ਤਰਸੁ ਪਇਆ. ਮਿਹਰਾਮਤਿ ਹੋਈ; ਸਤਿਗੁਰੁ ਸਜਣੁ ਮਿਲਿਆ ॥

ਨਾਨਕ. ਨਾਮੁ ਮਿਲੈ ਤਾਂ ਜੀਵਾਂ; ਤਨੁ ਮਨੁ ਥੀਵੈ ਹਰਿਆ ॥੧॥

Section 22

ਪਉੜੀ ॥

ਤਿਥੈ ਤੂ ਸਮਰਥੁ; ਜਿਥੈ ਕੋਇ ਨਾਹਿ ॥

ਓਥੈ ਤੇਰੀ ਰਖ; ਅਗਨੀ ਉਦਰ ਮਾਹਿ ॥

ਸੁਣਿ ਕੈ. ਜਮ ਕੇ ਦੂਤ; ਨਾਇ ਤੇਰੈ. ਛਡਿ ਜਾਹਿ ॥

ਭਉਜਲੁ ਬਿਖਮੁ ਅਸਗਾਹੁ; ਗੁਰਸਬਦੀ ਪਾਰਿ ਪਾਹਿ ॥

ਜਿਨ ਕਉ ਲਗੀ ਪਿਆਸ; ਅੰਮ੍ਰਿਤੁ ਸੇਇ ਖਾਹਿ ॥

ਕਲਿ ਮਹਿ ਏਹੋ ਪੁੰਨੁ; ਗੁਣ ਗੋਵਿੰਦ ਗਾਹਿ ॥

ਸਭਸੈ ਨੋ ਕਿਰਪਾਲੁ; ਸਮੑਾਲੇ ਸਾਹਿ ਸਾਹਿ ॥

ਬਿਰਥਾ ਕੋਇ. ਨ ਜਾਇ; ਜਿ ਆਵੈ ਤੁਧੁ ਆਹਿ ॥੯॥

Section 23

ਸਲੋਕੁ ਮਃ ੫ ॥

ਅੰਤਰਿ ਗੁਰੁ ਆਰਾਧਣਾ; ਜਿਹਵਾ ਜਪਿ ਗੁਰ ਨਾਉ ॥

ਨੇਤ੍ਰੀ ਸਤਿਗੁਰੁ ਪੇਖਣਾ; ਸ੍ਰਵਣੀ ਸੁਨਣਾ ਗੁਰ ਨਾਉ ॥

ਸਤਿਗੁਰ ਸੇਤੀ ਰਤਿਆ; ਦਰਗਹ ਪਾਈਐ ਠਾਉ ॥

ਕਹੁ ਨਾਨਕ. ਕਿਰਪਾ ਕਰੇ; ਜਿਸ ਨੋ ਏਹ ਵਥੁ ਦੇਇ ॥

ਜਗ ਮਹਿ ਉਤਮ ਕਾਢੀਅਹਿ; ਵਿਰਲੇ ਕੇਈ ਕੇਇ ॥੧॥

ਮਃ ੫ ॥

ਰਖੇ ਰਖਣਹਾਰਿ; ਆਪਿ ਉਬਾਰਿਅਨੁ ॥

ਗੁਰ ਕੀ ਪੈਰੀ ਪਾਇ; ਕਾਜ ਸਵਾਰਿਅਨੁ ॥

ਹੋਆ ਆਪਿ ਦਇਆਲੁ; ਮਨਹੁ. ਨ ਵਿਸਾਰਿਅਨੁ ॥

ਸਾਧ ਜਨਾ ਕੈ ਸੰਗਿ; ਭਵਜਲੁ ਤਾਰਿਅਨੁ ॥

ਸਾਕਤ ਨਿੰਦਕ ਦੁਸਟ; ਖਿਨ ਮਾਹਿ ਬਿਦਾਰਿਅਨੁ ॥

ਤਿਸੁ ਸਾਹਿਬ ਕੀ ਟੇਕ; ਨਾਨਕ. ਮਨੈ ਮਾਹਿ ॥

ਜਿਸੁ ਸਿਮਰਤ ਸੁਖੁ ਹੋਇ; ਸਗਲੇ ਦੂਖ ਜਾਹਿ ॥੨॥

Gurbani texts are public domain per Shabad OS (MIT code). Cite Shabad OS. Gurmukhi only.